punjabi image simratpal

ਅਮਰੀਕੀ ਸੈਨਾ ‘ਚ ਕੈਪਟਨ ਸਿਮਰਤਪਾਲ ਸਿੰਘ ਨੇ ਧਾਰਮਿਕ ਆਜਾਦੀ ਲਈ ਆਪਣੇ ਵਿਭਾਗ ਖਿਲਾਫ ਜਿੱਤੀ ਕਾਨੂੰਨੀ ਲੜਾਈ

ਨਿਊਯਾਰਕ, 2 ਅਪ੍ਰੈਲ – ਅਮਰੀਕੀ ਸੈਨਾ ਦੇ ਕੈਪਟਨ ਨੇ ਆਪਣੇ ਹੀ ਵਿਭਾਗ ਖ਼ਿਲਾਫ਼ ਲੜੀ ਕਾਨੂੰਨੀ ਲੜਾਈ ਜਿੱਤ ਲਈ ਹੈ। ਲੜਾਈ ਧਾਰਮਿਕ ਸੁਤੰਤਰਤਾ ਦੀ ਹੈ। ਅਮਰੀਕੀ ਸੈਨਾ ਦੇ ਕੈਪਟਨ ਸਿਮਰਤਪਾਲ ਸਿੰਘ ਨੇ ਧਾਰਮਿਕ ਸੁਤੰਤਰਤਾ ਲਈ ਆਪਣੇ ਵਿਭਾਗ ਖ਼ਿਲਾਫ਼ ਕੇਸ ਕੀਤਾ ਸੀ। ਸਿਮਰਤਪਾਲ ਸਿੰਘ ਦਾੜ੍ਹੀ ਤੇ ਦਸਤਾਰ ਨਾਲ ਵਿਭਾਗ ਵਿੱਚ ਨੌਕਰੀ ਕਰਨ ਦਾ ਇੱਛੁਕ ਸੀ ਪਰ ਅਮਰੀਕੀ ਸੈਨਾ ਦਾ ਕਾਨੂੰਨ ਇਸ ਵਿੱਚ ਸਭ ਤੋਂ ਵੱਡਾ ਅੜਿੱਕਾ ਸੀ।

ਹਾਲਾਂਕਿ ਸੈਨਾ ਨੇ ਅਸਥਾਈ ਤੌਰ ‘ਤੇ ਇਸ ਦੀ ਆਗਿਆ ਸਿਮਰਤਪਾਲ ਸਿੰਘ ਨੂੰ ਦਿੱਤੀ ਹੋਈ ਸੀ ਜਿਸ ਦੀ ਮਿਆਦ 31 ਮਾਰਚ ਨੂੰ ਖਤਮ ਹੋ ਗਈ ਸੀ। ਕੈਪਟਨ ਸਿਮਰਤਪਾਲ ਸਿੰਘ ਇਸ ਦੀ ਸਥਾਈ ਆਗਿਆ ਚਾਹੁੰਦਾ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਹੁਣ ਸਿਮਰਤਪਾਲ ਸਿੰਘ ਦਾੜ੍ਹੀ ਤੇ ਦਸਤਾਰ ਨਾਲ ਸੈਨਾ ਵਿੱਚ ਨੌਕਰੀ ਕਰ ਸਕੇਗਾ। ਅਜਿਹਾ ਪਹਿਲੀ ਵਾਰ ਹੈ ਕਿ ਕੋਈ ਸਿੱਖ ਦਸਤਾਰ ਤੇ ਦਾੜ੍ਹੀ ਨਾਲ ਅਮਰੀਕੀ ਸੈਨਾ ਵਿੱਚ ਕੰਮ ਕਰ ਸਕੇਗਾ। ਅਦਾਲਤ ਦੇ ਫ਼ੈਸਲੇ ਉੱਤੇ ਸਿਮਰਤਪਾਲ ਸਿੰਘ ਨੇ ਖੁਸ਼ੀ ਪ੍ਰਗਟਾਈ ਹੈ।