ਢੋਲਾ ( Dhola )

ਢੋਲੇ
ਪੰਜਾਬੀ ਲੋਕ-ਸਾਹਿਤ ਪੰਜਾਬੀ ਸਾਹਿਤ ਦਾ ਮਹੱਤਵਪੂਰਨ ਅਤੇ ਨਿੱਗਰ ਭਾਗ ਹੈ। ਪੰਜਾਬੀ ਲੋਕ-ਸਾਹਿਤ ਦੀ ਅਸਲ ਅਤੇ ਵਡੇਰੀ ਪਰੰਪਰਾ ਮੌਖਿਕ ਹੈ। ਪਿਛਲੇ ਕੁਝ ਵਰਿਆ ਵਿੱਚ
ਅੰਸ਼ਿਕ ਰੂਪ ਵਿੱਚ ਇਸ ਨੂੰ ਲਿਪੀ-ਬੱਧ ਕਰਨ ਦੇ ਉਦਮ ਹੋਏ ਹਨ। ਪੰਜਾਬੀ ਲੋਕ-ਸਾਹਿਤ ਵਿੱਚ ਲੋਕ-ਗੀਤ (ਸੁਹਾਗ ,
ਘੋੜੀਆਂ, ਸਿਠਣੀਆਂ , ਢੋਲੇ , ਟੱਪੇ,ਬੋਲਿਆਂ ,ਮਾਹੀਏ , ਅਲਾਹੁਣੀਆਂ , ਆਦਿ) ਲੋਕ ਵਾਰਤਕ ਬਿਰਤਾਂਤ ( ਬਾਤਾਂ, ਸਾਖੀਆਂ , ਮਿੱਥ-ਕਥਾਵਾਂ, ਦੰਤ-ਕਥਾਵਾਂ, ਪਰੀ-ਕਥਾਵਾਂ,
ਪੀ੍ਤ-ਕਥਾਵਾਂ ਆਦਿ) ਅਤੇ ਬੁਝਾਰਤਾਂ , ਅਖਾਣ ਆਦਿ ਸ਼ਾਮਿਲ ਹਨ।
ਲੋਕ-ਸਾਹਿਤ ਹਮੇਸ਼ਾਂ ਵਿਸ਼ਿਸ਼ਟ ਸਾਹਿਤ* ਨੂੰ ਪੇ੍ਰਨਾ ਤੇ ਸ਼ਕਤੀ ਪ੍ਰਦਾਨ ਕਰਦਾ ਰਿਆ ਹੈ। ਪਰ ਲੋਕ ਸਹਿਤ ਦੀ ਵਡਿਆਈ ਇਸ ਵਿੱਚ ਝਲਕਦੇ ਸੱਭਿਆਚਾਰਿਕ ਰੰਗ ਕਾਰਨ
ਹੁੰਦੀ ਹੈ।ਲੋਕ-ਸਾਹਿਤ ਲੋਕਾਂ ਦੀਆਂ ਰੀਝਾਂ,ਉਮੰਗਾਂ ਅਤੇ ਦੁੱਖਾਂ-ਗ਼ਮਾਂ ਸਮੇਤ ਵਿਸ਼ਵਾਸਾਂ , ਧਾਰਨਾਵਾਂ , ਰਹੁ-ਰੀਤੀਆਂ,ਰੂੜੀਆਂ ਆਦਿ ਨਾਲ ਓਤਪੋਤ ਹੁੰਦਾ ਹੈ।
ਲੋਕ-ਸਾਹਿਤ ਦੀ ਕਿਸੇ ਵੀ ਰਚਨਾ ਦਾ ਮੂਲ-ਰੂਪ ਵਿੱਚ ਕੋਈ ਨਾ ਕੋਈ ਗੁਮਨਾਮ ਰਚਨਾਕਾਰ ਹੁੰਦਾ ਹੈ।ਉਹ ਰਚਨਾ ਲੋਕ-ਮਨ ਨੂੰ ਟੁੰਬਦੀ ਹੈ।ਫਿਰ ਜਿਉਂ-ਜਿਉਂ ਮੋਖਿਕ ਰੂਪ ਵਿੱਚ
ਅੱਗੇ ਚਲਦੀ ਹੈ,ਇਸ ਵਿੱਚ ਘਾਟੇ-ਵਾਧੇ ਵੀ ਹੋਈ ਜਾਂਦੇ ਹਨ
ਅਤੇ ਲੋਕ ਮਨ ਅਨੁਸਾਰ ਇਸ ਦਾ ਤਰਾਸ਼ਿਆ ਤੇ ਸੰਵਰਿਆ ਰੂਪ ਵੀ ਬਣਦਾ ਰਹਿੰਦਾ ਹੈ।
ਅਜੋਕੇ ਸਮੇਂ ਵਿੱਚ ਲੋਕ-ਸਾਹਿਤ ਲਿਪੀ-ਬੱਧ ਕੀਤਾ ਜਾਣਾ ਸ਼ੁਰੂ ਹੋਇਆ ਹੈ, ਪਰ ਇਹ ਗੋੜੇ੍ ਵਿੱਚੋਂ ਇੱਕ ਪੂਣੀ ਕੱਤਣ ਜਿਹੀ ਹੀ ਗੱਲ ਹੈ।ਬਹੁਤ ਸਾਰਾ ਲੋਕ-ਸਾਹਿਤ ਅਜੇ ਸਾਂਭਣ
ਵਾਲਾ ਹੈ।ਇਹ ਸਾਡੀ ਭਾਂਸ਼ਾ ਅਤੇ ਸੱਭਿਆਚਾਰ ਦਾ ਅਮੀਰ ਖ਼ਜਾਨਾ ਹੈ।

ਢੋਲਕ ਨਾਲ ਗਾਇਆ ਜਾਣ ਵਾਲਾ ਲੋਕ ਗੀਤ ਹੈ। ਬਾਰ ਦੇ ਇਲਾਕੇ ਵਿਚ ਊਠ ਤੇ ਸਵਾਰ ਲੋਕ ਕਈ ਮੀਲ ਤੱਕ ਢੋਲੇ ਗਾਉਂਦੇ ਜਾਂਦੇ ਹਨ। ‘ਢੋਲੇ ਦੀਆਂ ਲਾਉਣ’ ਮੁਹਾਵਰਾ
ਸੰਕੇਤ ਕਰਦਾ ਹੈ ਕਿ ਢੋਲਾ ਪੂਰਨ ਮੌਜ ਮਸਤੀ ਦਾ ਗੀਤ ਹੈ। ਜਿਵੇਂ :-
ਬਾਜ਼ਾਰ ਵਿਕੇਂਦੀ ਖੰਡ ਵੇ
ਤੂੰ ਮਿਸ਼ਰੀ ਤੇ ਮੈਂ ਗੁਲਾਕੰਦ ਵੇ
ਦੋਵੇਂ ਚੀਜ਼ਾਂ ਮਿੱਠੀਆਂ ਵੇ ਢੋਲਾ

ਗਾਓ ਢੋਲੇ ਯਾਰੋ ਖੁਲ੍ਹ ਵਿਚ ਬੇਸ਼ੱਕ ਹੁਣ,
ਵਜਾਓ ਅਲਗੋਜ਼ੇ ਪੋਠੋਹਾਰ ਦੇ ।
ਬਣਨ ਬੈਂਤ, ਉੱਡਣ ਰੰਗ ਗੁਲਾਬ ਦੇ,
ਦਿਲ ਦੀਆਂ ਮੌਜਾਂ ਰੱਬੀ ਜਵਾਨੀਆਂ, ਪੀੜਾਂ ਮੁੱਢ ਕਦੀਮ ਦੀਆਂ ।
ਹਾਂ ! ਐਵੇਂ ਜਦ ਦਿਲ ਅੱਕੇ,
ਉੱਠ ਡਾਂਗਾਂ ਵਰਸਾਓ ਵਾਂਗ ਆਂਧੀਆਂ,
ਇਹ ਤੁਸਾਂ ਦੇ ਡੌਲਿਆਂ ਨੂੰ ਵਰਜਸ਼ ਜ਼ਰੂਰ ਹੈ ।
ਖੁੱਲ੍ਹੇ ਖੇਤ ਤੇ ਹਵਾਵਾਂ,
ਵਾਟਾਂ ਲੰਮੀਆਂ ਦੇ ਸੈਰ,
ਪੈਰ ਵਾਹਣਿਆਂ ਟੁਰਨਾ,
ਸ਼ਾਮ ਵੇਲੇ ਘਰ ਆਵਣਾ, ਪੰਜਾਹ ਕੋਹ ਮਾਰ ਕੇ ।
ਵਾਹ ਸ਼ੇਰ ਜਵਾਨੀਏ ! ਕੰਮ ਕੁਝ ਨਾਂਹ,
ਪੈਂਡਾ ਮਾਰਨਾ, ਜ਼ਰਾ ਲੱਤਾਂ ਹਿਲਾਣ ਨੂੰ ।

ਢੋਲਾ ਵੀਡਿਓੁ

http://www.youtube.com/watch?v=b6EDHW364uY

Tags: , ,