ਮੁਲਾਕਾਤ

ਮੇਰੀ ਪੱਤਨੀ ਨੂੰ ਅਮਰੀਕਾ ਆਈ ਨੂੰ ਅਜੇ ਕੁਝ ਮਹੀਨੇ ਹੀ ਹੋਏ ਸਨ। ਪੰਜਾਬ ਵਿੱਚ ਰਹਿੰਦਿਆ ਹੋਇਆਂ ਉਸ ਦਾ ਹਰ ਰੋਜ਼ ਦਾ ਕਾਰ ਵਿਹਾਰ ਇਥੇ ਨਾਲੋਂ ਕੁਝ ਵੱਖਰੀ ਕਿਸਮ ਦਾ ਸੀ। ਸਵੇਰੇ ਉੱਠ ਕੇ ਪਹਿਲਾਂ ਗੁਰਦੁਆਰੇ ਜਾਣਾ। ਘਰ ਆ ਕੇ ਸਵੇਰ ਦਾ ਨਾਸ਼ਤਾ ਤਿਆਰ ਕਰ ਕੇ ਖਾਣਾ ਅਤੇ ਫਿਰ ਘਰ ਦੀ ਥੋੜ੍ਹੀ ਬਹੁਤ ਸਫਾਈ ਕਰਨ ਉਪਰੰਤ ਆਰਾਮ ਕਰ ਕੇ ਕਿਸੇ ਨਾ ਕਿਸੇ ਰਿਸ਼ਤੇਦਾਰ ਜਾਂ ਪਿੰਡ ਵਿੱਚ ਹੀ ਭਾਈਚਾਰੇ ਵਿੱਚੋਂ ਕਿਸੇ ਔਰਤ ਨਾਲ ਕਾਫੀ ਲੰਬਾ ਸਮਾਂ ਟੈਲੀਫੋਨ ਼ਤੇ ਗੱਲਾਂ ਕਰਨੀਆਂ। ਦੁਪਹਿਰ ਹੋਣ ਤੇ ਫਿਰ ਖਾਣਾ ਬਨਾੳਣਾ ਸ਼ੁਰੂ ਕਰ ਲੈਣਾ।

ਉਹ ਪੜ੍ਹੀ ਲਿਖੀ ਤਾਂ ਨਹੀਂ ਹੈ, ਪਰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੀ ਰਹਿੰਦੀ ਹੈ। ਸਤਿਨਾਮ ਵਾਹਿਗੁਰੂ ਦਾ ਜਾਪ ਹਮੇਸ਼ਾਂ ਹੀ ਉਸ ਦੀ ਜੁ ਉਪਰ ਰਹਿੰਦਾ ਹੈ। ਹਰ ਹਫ਼ਤੇ ਮੈਂ ਵੀ ਉਸ ਨਾਲ ਫੋਨ ਼’ਤੇ ਗੱਲਾਂ ਕਰ ਲੈਂਦਾ ਸੀ। ਆਰਥਕ ਪੱਖੋਂ ਮੇਰੀ ਹਾਲਤ ਬਹੁਤ ਚੰਗੀ ਨਹੀਂ ਸੀ ਪਰ ਤਾਂ ਵੀ ਮੈਂ ਵਿੱਤੀ ਸਹਾਇਤਾ ਲਈ ਕਿਸੇ ਅੱਗੇ ਹੱਥ ਅੱਡਣ ਦੀ ਕੋਸ਼ਿਸ਼ ਨਹੀਂ ਕੀਤੀ। ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋ ਕੇ ਪਹਿਲਾਂ ਤਾਂ ਕੰਮ ਲੱਭਣਾ ਹੀ ਕਾਫੀ ਮੁਸ਼ਕਿਲ ਹੁੰਦਾ ਹੈ, ਪਰ ਜੇਕਰ ਕੋਈ ਕੰਮ ਮਿਲ ਵੀ ਜਾਵੇ, ਮਜਬੂਰੀ ਨੂੰ ਕਰਨਾ ਹੀ ਪੈਂਦਾ ਹੈ ਭਾਵੇਂ ਔਖਾ ਹੋਵੇ ਜਾਂ ਸੌਖਾ। ਪੈਸੇ ਵੀ ਘੱਟ, ਮਾਲਿਕ ਨੂੰ ਪਤਾ ਹੁੰਦਾ ਹੈ ਕਿ ਇਸ ਕੋਲ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਲਈ ਕੰਮ ਦੀ ਪੂਰੀ ਉਜਰਤ ਵੀ ਨਹੀਂ ਮਿਲਦੀ। ਅਮਰੀਕਾ ਵਿੱਚ ਰਹਿੰਦਿਆ ਮੈਂ ਪਹਿਲੇ ਅੱਠ ਸਾਲਾਂ ਦੀ ਜਿੰਨੀ ਕੁ ਕਮਾਈ ਸੀ, ਉਸ ਵਿੱਚੋਂ ਮੈਂ ਕੁਝ ਨਹੀਂ ਬਚਾ ਸਕਿਆ। ਪੰਜਾਬ ਵਿੱਚ

ਆਪਣੀ ਜਾਇਦਾਦ ਦਾ ਕੁਝ ਹਿੱਸਾ ਵੇਚਣਾ ਵੀ ਪਿਆ। ਸਿਰਫ ਅਮਰੀਕਾ ਵਿੱਚ ਪੱਕੇ ਤੌਰ ਼ਤੇ ਰਹਿਣ ਲਈ ਮੈਨੂੰ ਜੋ ਕੁਝ ਵੀ ਕਰਨਾ ਪਿਆ ਮੈਨੂੰ ਉਸ ਦਾ ਕੋਈ ਦੁੱਖ ਮਹਿਸੂਸ ਨਹੀਂ ਹੋਇਆ। ਜਿਸ ਇਲਾਕੇ ਵਿੱਚ ਅਸੀਂ ਰਹਿੰਦੇ ਸੀ ਉਥੇ ਜ਼ਿਆਦਾ ਅਬਾਦੀ ਮੈਕਸੀਕਨ ਲੋਕਾਂ ਦੀ ਹੀ ਸੀ। ਉਸ ਸ਼ਹਿਰ ਵਿਚੋਂ ਮਕਾਨ ਵੇਚ ਕੇ ਮੈਂ ਮੁੜ ਬੇਅ ਏਰੀਏ ਵੱਲ ਹੀ ਜਾਣਾ ਚਾਹੁੰਦਾ ਸੀ। ਇਸ ਲਈ ਮੈਂ ਆਪਣਾ ਸਾਰਾ ਕੰਮ ਏਲੈਕਸ ਦੇ ਜ਼ਿੰਮੇਂ ਹੀ ਛੱਡਣਾ ਚਾਹੁੰਦਾ ਸੀ। ਦਫਤਰ ਵਿੱਚ ਕੰਮ ਕਰਦਿਆ ਮੇਰਾ ਝੁਕਾਅ ਉਸ ਵੱਲ ਹੀ ਜ਼ਿਆਦਾ ਰਹਿੰਦਾ। ਬੜੀ ਸੁਸ਼ੀਲ ਔਰਤ, ਹਰ ਇੱਕ ਦੀ ਇੱਜ਼ਤ ਕਰਨ ਵਾਲੀ। ਸਾਰੇ ਕੰਮ ਦਾ ਵੇਰਵਾ ਜਾਣਨ ਲਈ ਉਹ ਇੱਕ ਦਿਨ ਮੇਰੇ ਘਰ ਹੀ ਆ ਗਈ। ਕੰਮ ਬਾਰੇ ਦੱਸਣ ਦੇ ਨਾਲ-ਨਾਲ ਅਸੀਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਰਹੇ। ਕੋਲੰਬੀਆ ਤੋਂ ਉਸ ਦੇ ਪੂਰਬਜ ਅਮਰੀਕਾ ਆਏ ਹੋਏ ਸਨ ! ਜਦੋਂ ਕੋਲੰਬੀਆ ਦੇਸ਼ ਬਾਰੇ ਗੱਲਾਂ ਚਲੀਆਂ ਤਾਂ ਮੈਨੂੰ ਕੋਲੰਬੀਆ ਏਅਰਲਾਈਨ ਦੇ ਉਸ ਜਹਾਜ਼ ਬਾਰੇ ਯਾਦ ਆ ਗਿਆ ਜਿਹੜਾ ਨਿਊ ਯਾਰਕ ਦੇ ਕੈਨੇਡੀ ਏਅਰਪੋਰਟ ਼ਤੇ ਉਤਰਨ ਤੋਂ ਪਹਿਲਾਂ ਹੀ ਅਬਾਦੀ ਵਾਲੇ ਇਲਾਕੇ ਵਿੱਚ ਦਸ ਮੀਲ ਪਿੱਛੇ ਹੀ ਡਿੱਗ ਪਿਆ ਸੀ। ਜਹਾਜ਼ ਦੇ ਡਿਗਦਿਆਂ ਹੀ ਉਸ ਦੇ ਦੋ ਟੋਟੇ ਹੋ ਗਏ। ਬਹੁਤ ਸਾਰੀਆਂ ਸਵਾਰੀਆ ਦੇ ਚੋਟਾਂ ਲੱਗ ਗਈਆਂ ਜਿਹਨਾਂ ਨੂੰ ਜਮਾਇਕਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਵਾਸਤੇ ਲਿਜਾਇਆ ਗਿਆ ਜਿਥੇ ਉਹਨਾਂ ਦੇ ਇਲਾਜ ਸਮੇਂ ਉਹਨਾਂ ਦੇ ਐਕਸਰੇ ਲਏ ਗਏ ਤਾਂ ਬਹੁਤ ਸਾਰਿਆਂ ਦੇ ਪੇਟ ਵਿੱਚੋਂ ਅਜੀਬ ਕਿਸਮ ਦੀਆਂ ਪੁੜੀਆਂ ਦਿਖਾਈ ਦਿੱਤੀਆਂ ਜਿਹਨਾਂ ਨੂੰ ਪੇਟ ਦਾ ਉਪਰੇਸ਼ਨ ਕਰ ਕੇ ਕੱਢਣ ਉਪਰੰਤ ਪਤਾ ਲੱਗਿਆ ਕਿ ਇਹ ਪਲਾਸਟਿਕ ਦੇ ਕਾਗਜ਼ ਵਿੱਚ ਵਲ੍ਹੇਟੀਆਂ ਹੋਈਆਂ ਨਸ਼ੀਲੀ ਵਸਤੂ ਦੀਆਂ ਪੁੜੀਆਂ ਹਨ।
”ਉਹ ਹਾਂ, ਮੈਨੂੰ ਵੀ ਇਸ ਗੱਲ ਦਾ ਪਤਾ ਹੈ। ਇਸ ਜਹਾਜ਼ ਉਪਰ ਇੱਕ ਫ਼ਿਲਮ ਵੀ ਬਣੀ ਸੀ। ਕੋਲੰਬੀਆ ਵਿੱਚ ਇਸ ਗੱਲ ਦੀ ਕਾਫੀ ਚਰਚਾ ਵੀ ਹੋਈ ਸੀ !”
”ਤੁਹਾਡੀ ਉਸ ਜਹਾਜ਼ ਬਾਰੇ ਏਨੀ ਜਾਣਕਾਰੀ ਤੋਂ ਇਸ ਤਰ੍ਹਾਂ ਜਾਪਦਾ ਹੈ ਕਿ ਤੁਸੀਂ ਵੀ ਉਸ ਜਹਾਜ਼ ਦੇ ਵਿਚ ਸਵਾਰ ਸੀ !”
ਮੇਰੀ ਇੰਨੀ ਗੱਲ ਕਹਿਣ ਼ਤੇ ਅਸੀਂ ਦੋਨੋ ਉੱਚੀ-ਉੱਚੀ ਹੱਸ ਪਏ। ਸ਼ਾਹਮਣੇ ਹੀ ਰਸੋਈ ਵਿੱਚ ਖੜੀ ਮੇਰੀ ਪੱਤਨੀ ਗੁੱਸੇ ਵਿਚ ਲਾਲ ਮੂੰਹ ਕਰ ਕੇ ਸਾਡੇ ਦੋਹਾਂ ਵਲ ਘੂਰ-ਘੂਰ ਕੇ ਤੱਕ ਰਹੀ ਸੀ। ਥੋੜ੍ਹੀ ਦੇਰ ਹੋਰ ਗੱਲਾਂ ਕਰਨ ਤੋਂ ਬਾਅਦ ਜਦੋਂ ਉਹ ਜਾਣ ਲਈ ਉਠ ਕੇ ਖੜੀ ਹੋ ਗਈ ਤਾਂ ਆਖਣ ਲੱਗੀ ”ਮੈਂ ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਖੁਸ਼ ਹੋਈ ਹਾਂ। ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਘੁੱਟ ਕੇ ਜੱਫੀ ਪਾਉਣਾ ਚਾਹੁੰਦੀ ਹਾਂ।”
”ਨਾ, ਨਾ, ਮੇਰੀ ਪਤਨੀ ਨੂੰ ਪੱਛਮੀ ਸਭਿਅਤਾ ਬਾਰੇ ਗਿਆਨ ਨਹੀਂ ਹੈ। ਮੈਂ ਉਸ ਦੇ ਸਾਹਮਣੇ ਕੋਈ ਅਜਿਹੀ ਗੱਲ ਨਹੀਂ ਕਰਨੀ ਚਾਹੁੰਦਾ ਜਿਸ ਨਾਲ ਉਹ ਬਗੈਰ ਸੋਚੇ ਸਮਝੇ ਹੀ ਤਰਲੋ ਮੱਛੀ ਹੋ ਜਾਏ। ਜੇਕਰ ਆਪਾਂ ਨੂੰ ਫਿਰ ਮਿਲਣ ਦਾ ਮੌਕਾ ਮਿਲਿਆ ਤਾਂ ਫਿਰ ਜੋ ਮਰਜ਼ੀ ਕਰ ਲਵੀਂ।”
ਉਸ ਦੇ ਚਲੇ ਜਾਣ ਤੋਂ ਬਾਅਦ ਮੇਰੀ ਪਤਨੀ ਤੋਂ ਰਿਹਾ ਨਾ ਗਿਆ !
”ਇਥੇ ਸਾਰੀਆਂ ਇਹੋ ਜਿਹੀਆਂ ਹੀ ਔਰਤਾਂ ਹਨ। ਬੰਦੇ ਦੇ ਪੈਂਟ ਪਾਈ ਹੋਈ ਹੁੰਦੀ ਹੈ, ਔਰਤ ਦੇ ਛੋਟੀ ਜਿਹੀ ਕਛਹਿਰੀ। ਲ਼ੱਤਾਂ ਸਾਰੀਆਂ ਹੀ ਨੰਗੀਆਂ। ਕਛਹਿਰੀਆਂ ਦੇ ਨਾੜੇ ਵੀ ਬਾਹਰ ਹੀ ਲਟਕਦੇ ਫਿਰਦੇ ਹਨ। ਕੋਈ ਇੱਕ ਨਹੀਂ, ਸਾਰੀਆਂ ਦਾ ਇਹੋ ਹੀ ਹਾਲ ਹੈ।”
ਮੈਂ ਚੁੱਪ ਵੱਟ ਲਈ। ਕੁਝ ਕਹਿਣਾ ਚਾਹੁੰਦਾ ਹੋਇਆ ਵੀ ਮੈਂ ਕੁਝ ਕਹਿ ਨਾ ਸਕਿਆ। ਮੈਂ ਸੋਚਦਾ ਸੀ ਕਿ ਆਪਣੇ ਆਪ ਹੀ ਕੁਝ ਚਿਰ ਬਾਅਦ ਇਸ ਸਮਾਜ ਦੇ ਰੰਗ-ਢੰਗ ਦੇਖ ਕੇ ਸਮਝ ਜਾਵੇਗੀ।
ਸਾਡੇ ਮਕਾਨ ਦੇ ਨੇੜੇ ਹੀ ਸਾਡੇ ਰਿਸ਼ਤੇਦਾਰ ਦਾ ਮਕਾਨ ਸੀ। ਉਸ ਨੇ ਮਕਾਨ ਦੇ ਮੂਹਰੇ ਇੱਕ ਤਖ਼ਤੀ ਟ
ੰਗੀ ਹੋਈ ਸੀ ਜਿਸ ਉਪਰ ਲਿਖਿਆ ਹੋਇਆ ਸੀ ઑਕਿਰਾਏ ਲਈ ਖਾਲੀ ਹੈ’ ਅਤੇ ਉਸ ਦੇ ਹੇਠਾਂ ਮੇਰਾ ਫੋ ਨੰਬਰ ਲਿਖਿਆ ਹੋਇਆ ਸੀ। ਘਰ ਦੀ ਚਾਬੀ ਵੀ ਉਹਨਾਂ ਨੇ ਮੈਨੂੰ ਦਿਤੀ ਹੋਈ ਸੀ ਤਾਂ ਜੋ ਕੋਈ ਮਕਾਨ ਦੇਖਣ ਆਵੇ ਤਾਂ ਮੈਂ ਉਸ ਨੂੰ ਮਕਾਨ ਦਿਖਾ ਸਕਾਂ।
ਮੈਂ ਰਾਤ ਨੂੰ ਕੰਮ ਤੇ ਜਾਂਦਾ ਸੀ। ਸਵੇਰ ਦੇ ਸੱਤ ਵੱਜੇ ਸੀ। ਮੈਂ ਕੰਮ ਤੋਂ ਵਾਪਿਸ ਘਰ ਪਹੁੰਚਿਆ ਹੀ ਸੀ। ਸੌਣ ਦੀ ਤਿਆਰੀ ਵਿੱਚ ਸੀ ਕਿ ਮੇਰੇ ਫੋਨ ਦੀ ਘੰਟੀ ਵੱਜ ਪਈ। ਮੇਰੇ ਹੈਲੋ ਕਹਿਣ ਉਪਰੰਤ ਕਿਸੇ ਔਰਤ ਦੇ ਸਪੈਨਿਸ਼ ਭਾਸ਼ਾ ਵਿੱਚ ਬੋਲਣ ਦੀ ਆਵਾਜ਼ ਆਈ।
”ਕੀ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ?”
ਇਹ ਸੁਣ ਕੇ ਉਸ ਔਰਤ ਨੇ ਅੰਗਰੇਜ਼ੀ ਭਾਸ਼ਾ ਵਿੱਚ ਮੈਨੂੰ ਦੱਸਿਆ ਕਿ ਉਹ ਕਿਰਾਏ ਵਾਸਤੇ ਮਕਾਨ ਦੇਖਣਾ ਚਾਹੁੰਦੀ ਹੈ।
”ਤੁਸੀਂ ਕਿਥੇ ਹੋ?”
”ਮੈਂ ਮਕਾਨ ਦੇ ਬਿਲਕੁਲ ਸਾਹਮਣੇ ਖੜ੍ਹੀ ਹਾਂ।”
ਮੈਂ ਦਰਵਾਜੇ ਤੋਂ ਬਾਹਰ ਹੋ ਕੇ ਦੇਖਿਆ ਤਾਂ ਉਹ ਔਰਤ ਕਿਰਾਏ ਵਾਲੇ ਘਰ ਦੇ ਸਾਹਮਣੇ ਹੀ ਖੜ੍ਹੀ ਸੀ। ”ਜੇਕਰ ਤੁਸੀਂ ਖੱਬੇ ਪਾਸੇ ਵੱਲ ਮੁੜ ਕੇ ਦੇਖੋ ਤਾਂ ਮੈਂ ਤੁਹਾਨੂੰ ਆਪਣੇ ਘਰ ਦੇ ਬਾਹਰ ਖੜ੍ਹਾ ਦਿਸ ਪਵਾਂਗਾ।”
”ਉਹ ਹਾਂ, ਮੈਂ ਤੁਹਾਨੂੰ ਦੇਖ ਲਿਆ ਹੈ।”
”ਦੇਖ ਲਿਆ ਹੈ ਤਾਂ ਸਾਡੇ ਘਰ ਵੱਲ ਹੀ ਆ ਜਾਵੋ।”
ਦਰਵਾਜ਼ਾ ਖੁੱਲ੍ਹਾ ਛੱਡ ਕੇ ਮੈਂ ਅੰਦਰ ਆ ਗਿਆ। ਤਿੰਨ ਮਿੰਟ ਬਾਅਦ ਹੀ ਉਹ ਔਰਤ ਵੀ ਅੰਦਰ ਆ ਗਈ।
ਉਸ ਨੇ ਅੰਦਰ ਵੜਦਿਆਂ ਹੀ ਪਹਿਲਾਂ ਮੇਰੀ ਪੱਤਨੀ ਨੂੰ ਗੁੱਡ ਮੌਰਨਿੰਗ ਆਖੀ ਤੇ ਫੇਰ ਮੈਨੂੰ। ਮੈਂ ਵੀ ਉਸ ਨੂੰ ਗੁੱਡ ਮੌਰਨਿੰਗ ਆਖ ਕੇ ਸੋਫੇ ਉਪਰ ਬੈਠਣ ਲਈ ਕਿਹਾ। ਸੋਫੇ ਉਪਰ ਬੈਠਣ ਲੱਗਿਆਂ ਫਿਰ ਉਸ ਨੇ ਸਪੈਨਿਸ਼ ਬੋਲ ਕੇ ਮੇਰਾ ਧੰਨਵਾਦ ਕੀਤਾ। ਕਿਰਾਏ ਼ਤੇ ਮਕਾਨ ਲੈਣ ਵਾਲਿਆਂ ਪਾਸੋਂ ਇੱਕ ਫਾਰਮ ਭਰਵਾਇਆ ਜਾਂਦਾ ਹੈ। ਇਸ ਫ਼ਾਰਮ ਵਿੱਚ ਕਿਰਾਏਦਾਰ ਨੇ ਆਪਣੇ ਬਾਰੇ ਪੂਰੀ ਜਾਣਕਾਰੀ ਭਰਨੀ ਹੁੰਦੀ ਹੈ ਅਤੇ ਫਾਰਮ ਭਰਨ ਤੋਂ ਬਾਅਦ ਹੀ ਉਸ ਜਾਣਕਾਰੀ ਬਾਰੇ ਪੁੱਛਗਿਛ ਕਰਨ ਲਈ ਮੁਲਾਕਾਤ ਕੀਤੀ ਜਾਂਦੀ ਹੈ। ਫਾਰਮ ਤਾਂ ਅਜੇ ਉਸ ਨੇ ਭਰਿਆ ਨਹੀਂ ਸੀ ਪਰ ਆਪਣੀ ਕਰੈਡਿਟ ਰੀਪੋਰਟ ਲੈ ਆਈ ਸੀ। ਕਰੈਡਿਟ ਰੀਪੋਰਟ ਉਸ ਦੇ ਦੋ ਬਿੱਲਾਂ ਬਾਰੇ ਹੀ ਜਾਣਕਾਰੀ ਦਿੰਦੀ ਸੀ ਜਿਸ ਵਿੱਚ ਇੱਕ ਡਾਕਟਰ ਦੀ ਫ਼ੀਸ ਅਤੇ ਇੱਕ ਸਟੋਰ ਦੇ ਬਿੱਲ ਬਾਰੇ ਸੀ ਜੋ ਇਸ ਔਰਤ ਨੇ ਨਹੀਂ ਸਨ ਦਿੱਤੇ। ਸਮੇਂ ਦੀ ਬੱਚਤ ਕਰਨ ਲਈ ਫ਼ਾਰਮ ਭਰਵਾਉਣ ਤੋਂ ਪਹਿਲਾਂ ਹੀ ਮੈਂ ਉਸ ਪਾਸੋਂ ਉਸ ਦੇ ਕੰਮ ਬਾਰੇ ਪੁੱਛਗਿੱਛ ਸ਼ੁਰੂ ਕਰ ਲਈ। ਬਹੁਤ ਸਾਰੇ ਸਵਾਲਾਂ ਦੇ ਜਵਾਬ ਉਸ ਨੇ ਗ਼ਲਤ ਦਿੱਤੇ। ਜਦੋਂ ਵੀ ਉਹ ਕਿਸੇ ਸਵਾਲ ਦਾ ਗ਼ਲਤ ਜਵਾਬ ਦਿੰਦੀ ਤਾਂ ਉਹ ਮੇਰੇ ਵੱਲ ਦੇਖ ਕੇ ਮੁਸਕਰਾ ਪੈਂਦੀ ਅਤੇ ਆਪਣੇ ਪੱਟਾਂ ਉਤੇ ਹੱਥ ਫੇਰਨ ਲੱਗ ਪੈਂਦੀ। ਉਸ ਨੇ ਜ਼ੀਨ ਦੀ ਛੋਟੀ ਜਿਹੀ ਕਛਹਿਰੀ ਪਾਈ ਹੋਈ ਸੀ, ਜੋ ਉਸ ਦੇ ਲੱਕ ਦੁਆਲੇ ਹੀ ਲਿਪਟੀ ਹੋਈ ਸੀ। ਪੈਂਟ ਜਾਂ ਪਜਾਮਾ ਤਾਂ ਮੈ ਵੀ ਨਹੀਂ ਪਾਇਆ ਹੋਇਆ ਸੀ, ਪਰ ਮੇਰਾ ਕਛਹਿਰਾ ਮੇਰੇ ਗੋਡਿਆਂ ਤੀਕ ਹੋਣ ਕਰ ਕੇ ਬੁਰਾ ਨਹੀਂ ਲੱਗ ਰਿਹਾ ਸੀ।
”ਮੈਂ ਮਾਲਿਕ ਨਾਲ ਗੱਲ ਕਰਾਂਗਾ। ਜੇਕਰ ਉਸ ਨੇ ਮਕਾਨ ਤੁਹਾਨੂੰ ਦੇਣਾ ਹੋਇਆ ਤਾਂ ਉਹ ਤੁਹਾਨੂੰ ਫੋਨ ਜ਼ਰੂਰ ਕਰੇਗਾ!”
”ਮੈਨੂੰ ਮਕਾਨ ਜ਼ਰੂਰੀ ਚਾਹੀਦਾ ਹੈ। ਮਕਾਨ ਮਿਲਣ ਤੋਂ ਬਾਅਦ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਰਹਾਂਗੀ।”
ਇਸ ਵਾਰ ਉਸ ਦੇ ਚਿਹਰੇ ਦੀ ਮੁਸਕਾਨ ਦੇ ਨਾਲ-ਨਾਲ ਉਸ ਦੀਆਂ ਅੱਖਾਂ ਵਿੱਚ ਵੀ ਇੱਕ ਖ਼ਾਸ ਕਿਸਮ ਦੀ ਚਮਕ ਸੀ। ਮੈਂ ਉਠ ਕੇ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜੇ ਤੋਂ ਬਾਹਰ ਜਾ ਕੇ ਉਸ ਨੇ ਫਿਰ ਇੱਕ ਵਾਰ ਪਿੱਛੇ ਮੁੜ ਕੇ ਮੇਰੇ ਵੱਲ ਦੇਖਿਆ ਅਤੇ ਮੱਧਮ ਜਿਹੀ ਆਵਾਜ਼ ਵਿੱਚ ਕੁਝ ਆਖਿਆ। ਮੈਂ ਆਵਾਜ ਤੋਂ ਤਾਂ ਕੁਝ ਸਮਝ ਨਾ ਸਕਿਆ ਪਰ ਉਸ ਦੇ ਚਿਹਰੇ ਦੇ ਹਾਵ-ਭਾਵ ਤੋਂ ਹੀ ਉਸ ਦੀ ਕਹੀ ਹੋਈ ਗੱਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪਿਛਲੇ ਪਾਸਿਉਂ ਮੇਰੇ ਕੰਨਾਂ ਵਿੱਚ ਪਈ ਕੜਕਦੀ ਆਵਾਜ਼ ਨੇ ਮੇਰੀ ਹੋਸ਼ ਹੀ ਭੁਲਾ ਦਿੱਤੀ।
”ਜੇ ਬਾਹਰ ਜਾਣਾ ਹੈ ਤਾਂ ਪਜਾਮਾ ਪ ਕੇ ਜਾਇਉ। ਮੈਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਅੱਜ ਦੀ ਮੁਲਾਕਾਤ ਮੇਰੀ ਉਸ ਕਿਰਾਏ ਼ਤੇ ਮਕਾਨ ਲੈਣ ਵਾਲੀ ਔਰਤ ਨਾਲ ਸੀ ਜਾਂ ਮੇਰੀ ਆਪਣੀ ਪੱਤਨੀ ਨਾਲ।

Tag:

ਮੁਲਾਕਾਤ

Tags: