ਗੀਟੇ ਖੇਲਣਾ

ਪੰਜਾਬ ਆਪਣੇ ਅਮੀਰ ਵਿਰਸੇ ਕਰਕੇ ਹਮੇਸ਼ਾ ਹੀ ਦੁਨੀਆਂ ਭਰ ‘ਚ ਚਰਚਾ ਦਾ ਵਿਸ਼ਾ ਰਿਹਾ ਹੈ। ਪਰ ਸਮਾਜ ‘ਚ ਆਏ ਬਦਲਾਅ ਤੇ ਤਕਨੀਕਾਂ ਨੇ ਪੰਜਾਬ ਦੀਆਂ ਖੇਡਾਂ ‘ਤੇ ਵੀ ਡੂੰਘਾ ਅਸਰ ਪਾਇਆ ਹੈ। ਕਦੇ ਬੱਚਿਆਂ ‘ਚ ਹਰਮਨ ਪਿਆਰੀਆਂ ਹੁੰਦੀਆਂ ਖੇਡਾਂ ਹੁਣ ਅਲੋਪ ਹੋਣ ਕੰਢੇ ਹਨ। ਬਚਪਨ ‘ਚ ਸ਼ਾਇਦ ਸਾਰਿਆਂ ਨੇ ਗੀਟੇ ਖੇਡੇ ਹੋਣੇ। ਇਹ ਖੇਡ 5 ਡਲੀਆਂ ਨਾਲ ਖੇਡੀ ਜਾਂਦੀ ਸੀ। ਛੋਟੇ ਹੁੰਦਿਆਂ ਜੇਕਰ ਕੋਈ ਢੰਗ ਦੀ ਡਲੀ ਨਾ ਮਿਲਦੀ ਤਾਂ ਟੁੱਟੇ ਹੋਏ ਤੋੜ੍ਹੇ ਦੇ ਛੋਟੇ–ਛੋਟੇ ਟੁਕੜ੍ਹੇ ਕਰਕੇ ਹੀ ਇਹ ਖੇਡ ਖੇਡ ਲੈਂਦੇ ਸੀ। ਫਿਰ ਇਨ੍ਹਾਂ ਠੀਕਰੀਆਂ ਦੀ ਥਾਂ ਸੰਗਮਰਮਰ ਦੇ ਟੁਕੜਿਆਂ ਨੇ ਲੈ ਲਈ। ਇਹ ਖੇਡ ਐਨੀ ਪ੍ਰਚੱਲਿਤ ਸੀ ਕਿ ਬਜ਼ਾਰ ‘ਚ ਰੇਡੀਮੇਡ ਗੀਟੇ ਵੀ ਆ ਗਏ। ਇਸੇ ਤਰ੍ਹਾਂ ਹੀ ਠਿੱਪੂ ਨਾਮਕ ਖੇਡ ਪੰਜ ਡੱਬੇ ਬਣਾ ਕੇ ਖੇਡੀ ਜਾਂਦੀ ਸੀ। ਭਾਂਵੇਂ ਦੋਵੇਂ ਖੇਡਾਂ ਕੁੜੀਆਂ ਹੀ ਖੇਡਦੀਆਂ ਸਨ ਪਰ ਛੋਟੇ ਹੁੰਦੇ ਮੁੰਡੇ–ਕੁੜੀਆਂ ਦੋਵੇਂ ਹੀ ਇਨ੍ਹਾਂ ਖੇਡਾਂ ਨੂੰ ਪਸੰਦ ਕਰਦੇ ਸਨ। ਇਸ ਲਈ ਮੁੰਡੇ ਕੁੜੀਆਂ ਦੋਵੇਂ ਹੀ ਇਹ ਖੇਡਾਂ ਖੇਡਦੇ ਸਨ।

ਢਲੀ ਦੁਪਹਿਰੇ ਆਥਣ ਵੇਲ਼ੇ
ਨਿੱਕੀਆਂ ਕੁੜੀਆਂ ਘਰ ਦੇ ਵਿਹੜੇ
ਆਣ ਜਦ ਜੁੜੀਆਂ ਖੇਡਣ ਰੁੱਝੀਆਂ
ਸਭ ਤੋਂ ਜ਼ਿਆਦਾ ਖੇਡ ਪਿਆਰੀ
ਖੇਡਣ ਗੀਟੇ ਵਾਰੋ-ਵਾਰੀ
ਗੀਟੇ ਚੁੱਕਦੀਆਂ ਇੱਕ-ਇੱਕ ਕਰਕੇ
ਇਓਂ ਲੱਗਦਾ ਜਿਵੇਂ ਚੁੱਗਦੀਆਂ ਰਿਸ਼ਤੇ
ਫੇਰ………
ਇੱਕ ਹੱਥ ਨਾਲ਼ ਬਣਾ ਕੇ ਘਰ
ਇੱਕ-ਇੱਕ ਗੀਟਾ
ਬੋਚ-ਬੋਚ ਕੇ ਕਰਦੀਆਂ ਅੰਦਰ
ਇਓਂ ਲੱਗਦਾ ਜਿਵੇਂ….
‘ਕੱਠੇ ਕਰਕੇ ਸਾਰੇ ਰਿਸ਼ਤੇ
ਓਹ ਸਿੱਖਦੀਆਂ ਹੁਣ ਬੰਨਣਾ ਘਰ
ਇੱਕ ਹੱਥ ਨਾਲ਼ ਸਾਰੇ ਗੀਟੇ
ਬੋਚ-ਬੋਚ ਕੇ ਜਿਹੜੀ ਬੁੱਚ ਲੈਂਦੀ
ਵੱਡੇ-ਛੋਟੇ ਸਾਰੇ ਰਿਸ਼ਤੇ
ਨਾਲ਼ੇ ਆਵਦੇ ਹਾਣ ਦੇ ਰਿਸ਼ਤੇ
ਆਵਦੀ ਝੋਲ਼ੀ ਪਾਉਣਾ ਸਿੱਖ ਲੈਂਦੀ !

ਫੋਟੋ
https://sphotos-b-ord.xx.fbcdn.net/hphotos-prn1/p480x480/45531_514080068648553_1090725480_n.jpg

ਗੀਟੇ ਖੇਲਣਾ

Tags: