ਕੈਂਸਰ ਤੋਂ ਦੂਰ ਰਹਿਣ ਲਈ ਟਿਪਸ

ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਨ ਦੇ ਲਈ ਕੁਝ ਗੱਲਾਂ ਨੂੰ ਧਿਆਨ ਵਿਚ  ਰੱਖਣਾ ਜ਼ਰੂਰੀ ਹੈ

1 . ਮੋਟਾਪੇ ‘ਤੇ ਕਾਬੂ ਰੱਖੋ, ਕਿਉਂਕਿ ਇਹ ਕਈ ਪ੍ਰਕਾਰ ਦੇ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦਾ ਹੈ।
2 . ਚਿਕਨਾਈ ਵਾਲੇ ਪਦਾਰਥਾਂ ਦੇ ਸੇਵਨ ‘ਤੇ ਕਾਬੂ ਰੱਖੋ।
3 . ਰੇਸ਼ੇਦਾਰ ਭੋਜਨ ਦਾ ਅਧਿਕ ਸੇਵਨ ਕਰੋ, ਜਿਵੇਂ ਫਲ, ਸਬਜ਼ੀਆਂ ਅਤੇ ਸਾਬਤ ਅਨਾਜ ਆਦਿ।
4 . ਵਿਟਾਮਿਨ ‘ਏ’ ਅਤੇ ਵਿਟਾਮਿਨ ‘ਸੀ’ ਦੇ ਉਤਮ ਸਾਧਨਾਂ ਦਾ ਸੇਵਨ ਵੱਧ ਕਰੋ।
5 . ਸਬਜ਼ੀਆਂ ਜਿਵੇਂ ਬੰਦ ਗੋਭੀ, ਬਰੋਕਲੀ ਤੇ ਫੁੱਲ ਗੋਭੀ ਆਦਿ ਦਾ ਸੇਵਨ ਕਈ ਤਰ੍ਹਾਂ ਦੇ ਕੈਂਸਰ ਦੀ ਸੰਭਾਵਨਾ ਨੂੰ ਖਤਮ ਕਰਦਾ ਹੈ।
6 . ਅਲਕੋਹਲ ਤੇ ਸਿਗਰਟਨੋਸ਼ੀ ਨਾ ਕਰੋ।
7 . ਵਧੇਰੇ ਚਟਪਟੇ ਨਮਕੀਨ ਭੋਜਨ ਜਾਂ ਆਚਾਰ ਆਦਿ ਦਾ ਸੇਵਨ ਨਾ ਕਰੋ, ਕਿਉਂਕਿ ਇਹ ਪੇਟ ਦੇ ਕੈਂਸਰ ਦੀ ਸੰਭਾਵਨਾ ਨੂੰ ਵਧਾਉਂਦਾ ਹੈ।

Tags: ,

Leave a Reply