ਸਰਦੀਆਂ ਦਾ ਮੌਸਮ ਹੈ।ਅੱਜਕੱਲ੍ਹ ਬਾਜ਼ਾਰ ‘ਚ ਅਦਰਕ ਵੀ ਆਮ ਮਿਲਦਾ ਹੈ,ਔਲਾ ਵੀ।ਇਹ ਦੋਵੇਂ ਸਿਹਤ ਲਈ ਵਰਦਾਨ ਹਨ ਅਤੇ ਤਾਕਤ ਦਾ ਖ਼ਜ਼ਾਨਾ ਵੀ।ਅਦਰਕ ਖ਼ਾਂਸੀ,ਜ਼ੁਕਾਮ ਤੋਂ ਤਾਂ ਆਰਾਮ ਕਰਦਾ ਹੀ ਹੈ ਨਾਲ ਸਰੀਰਕ ਵਾਇਵਾਦੀ,ਗੰਦੇ ਤੱਤਾਂ ਨੂੰ ਬਾਹਰ ਕੱਢ ਕੇ ਫੁਰਤੀ ਪ੍ਰਦਾਨ ਵੀ ਕਰਦਾ ਹੈ,ਤਾਂਇਓ ਇੰਗਲੈਂਡ ਵਾਸੀ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਕਦੀ ਕਦਾਂਈ ਅਦਰਕ ਦੀ ਤਰੀ ਪੀਂਦਾ ਹੈ ਯਾਨੀ ਕਿ ਗਰਮ ਉਬਾਲਿਆ ਸੂਪ।ਇਸ ਨਾਲ ਉਸਨੂੰ ਦਮ ਵੀ ਘੱਟ ਚੜ੍ਹਦਾ ਹੈ।ਫੇਫੜੇ ਵੀ ਤਰੋਤਾਜ਼ਾ ਰਹਿੰਦੇ ਹਨ।ਅਦਰਕ ਵਿੱਚ ਮਿਨਰਲਜ਼ ਤੋਂ ਇਲਾਵਾ ਸਰੀਰ ਲਈ ਜ਼ਰੂਰੀ ਊਰਜਾ ਪੈਦਾ ਕਰਨ ਦੀ ਤਾਕਤ ਹੈ।ਉਹ ਵੀ ਕੁਦਰਤੀ ਤਾਕਤ।ਵੈਦ ਲੋਕ ਅਦਰਕ ਨੂੰ ਵੱਖ-ਵੱਖ ਦਵਾਈਆਂ ਵਿੱਚ ਵਰਤਦੇ ਹਨ। ਇਸੇ ਤਰਾਂ ਆਮਲੇ ਯਾਨੀ ਕਿ ਆਉਲੇ ਦੇ ਤੇ ਕਹਿਣੇ ਕੀ ਨੇ।ਆਉਲੇ ‘ਚ ਸੈਂਕੜੇ ਬਿਮਾਰੀਆ ਨੂੰ ਦੂਰ ਕਰਨ ਦੀ ਤਾਕਤ ਹੈ।ਇਸ ਨੂੰ ਭਾਵੇਂ ਅਚਾਰ ਬਣਾ ਕੇ ਖਾਓ,ਭਾਵੇਂ ਪਾਊਡਰ ਦੇ ਰੂਪ ‘ਚ ਖਾਓ।ਫਿਰ ਤੁਸੀਂ ਨਾ ਥੱਕੋਗੇ, ਨਾ ਅੱਕੋਗੇ ਅਤੇ ਨਾ ਝੁਕੋਗੇ।ਇਕ ਆਉਲੇ ਵਿੱਚ 600 ਮਿਲੀ ਗ੍ਰਮਿ ਵਿਟਾਮਿਨ ‘ਸੀ’ ਅੰਦਾਜ਼ਨ ਹੁੰਦਾ ਹੈ, ਜਦਕਿ 6 ਸੰਤਰਿਆਂ ਵਿੱਚ ਏਨਾ ਵਿਟਾਮਿਨ ‘ਸੀ’ ਪਾਇਆ ਜਾਂਦਾ ਹੈ।ਸੋ ਤੁਸੀ ਸਾਰੇ ਆਪਣੇ ਭੋਜਨ ਵਿੱਚ ਇਹ ਖੁਰਾਕਾਂ ਸ਼ਾਮਲ ਕਰੋ ਤਾਂ ਤੁਸੀ ਵੀ ਹੱਸਮੁੱਖ ,ਸਦਾ ਬਹਾਰ ਜਵਾਨ ਰਹਿ ਸਕਦੇ ਹੋ।