articles ਉਮਰ ਲੰਘ ਗਈ April 2, 2015 Tajinder Singh Leave a comment ਸੁੱਖ ਵੰਡਦੇ ਵੰਡਾਉਦਿਆਂ ਉਮਰ ਲੰਘ ਗਈ। ਦੁੱਖ ਸੁਣਦੇ ਸੁਨਾਉਦਿਆਂ ਉਮਰ ਲੰਘ ਗਈ। ਜੱਗ ਹੰਡਦੇ ਹੰਡਾਉਦਿਆਂ ਉਮਰ ਲੰਘ ਗਈ। ਉਮਰ ਲੰਘ ਗਈ ਜੱਗ ਦਾ ਤਮਾਸ਼ਾ ਦੇਖਦੇ। ਤਮਾਸ਼ਾ ਆਪਣਾ ਬਣਾਉਂਦਿਆਂ ਉਮਰ ਲੰਘ ਗਈ। ਜਿੱਦਾਂ ਆਏ ਇਸ ਜਹਾਨ ਅੰਦਰ, ਉਦਾਂ ਹੀ ਤੁਰ ਜਾਣਾ। ਐਵੇਂ ਹੀ ਉਮਰ ਲੰਘਾਉਂਦਿਆਂ ਉਮਰ ਲੰਘ ਗਈ।