ਕੈਲੋਰੀ ਘਟਾਂਉਦਾ ਹੈ ਸੂਪ

ਖਾਣ-ਪੀਣ ਵਾਲੇ ਪਦਾਰਥਾਂ ਦੀ ਵੰਨ-ਸੁਵੰਨਤਾ ਕਾਰਨ ਭੋਜਨ ਵਿੱਚ ਸੂਪ ਵੀ ਜ਼ਰੂਰੀ ਹੋ ਗਿਆ ਹੈ।ਇਹ
ਘਰ ਤੋਂ ਲ਼ੈ ਕੇ ਹੋਟਲਾਂ ਵਿੱਚ ਮਿਲ ਜਾਂਦਾ ਹੈ।ਇਹ ਅਨਾਜ, ਦਾਲਾਂ, ਫਲਾਂ ,ਫੁੱਲਾਂ, ਸਬਜ਼ੀਆਂ, ਮਟਨ, ਮੇਵੇ
ਆਦਿ ਕਿਸੇ ਨਾਲ ਵੀ ਬਣਾਇਆ ਜਾ ਸਕਦਾ ਹੈ।
ਘਰ ਵਿਚ ਬਣਿਆ ਸੂਪ ਘੱਟ ਕੈਲੋਰੀ ਵਾਲਾ ਤੇ ਹੋਟਲਾਂ ਵਿੱਚ ਬਣਿਆ ਸੂਪ ਜ਼ਿਆਦਾ ਕੈਲੋਰੀ ਵਾਲਾ ਹੁੰਦਾ
ਹੈ।ਮੱਖਣ ਤੋਂ ਬਿਨਾਂ ਬਣਿਆ ਸੂਪ ਕੈਲੋਰੀ ਘਟਾਉਣ ‘ਚ ਮਦਦਗਾਰ ਹੁੰਦਾ ਹੈ।ਸੂਪ ਭੁੱਖ ਵਧਾਂਉਦਾ ਹੈ ਤੇ
ਪਾਚਕ ਹੁੰਦਾ ਹੈ।ਸੂਪ ਪੀਣ ਵਾਲਾ ਵਿਅਕਤੀ ਘੱਟ ਖਾਂਦਾ ਹੈ।ਇਸ ਲਈ ਇਹ ਭਾਰ ਘਟਾਉਣ ਤੇ
ਬੀ.ਪੀ.,ਸ਼ੂਗਰ ਨੂੰ ਕਾਬੂ ‘ਚ ਰੱਖਣ ‘ਚ ਮਦਦ ਕਰਦਾ ਹੈ।ਫਲਾਂ, ਫੁੱਲਾਂ, ਸਬਜ਼ੀਆਂ ਤੇ ਮੇਵਿਆ ਦਾ ਸੂਪ
ਜ਼ਿਆਦਾ ਫਾਇਦੇਮੰਦ ਹੁੰਦਾ ਹੈ।

Tags: ,

Leave a Reply