ਚਿੱਠੀ ( Chithi )

ਪੰਜਾਬੀ ਜਨ-ਜੀਵਨ ਵਿਚ ਵਿਆਹ ਸਮੇਂ ਸਾਹੇ ਚਿੱਠੀ ਭੇਜਣ ਦਾ ਰਿਵਾਜ ਹੈ।
ਇਹ ਇਕ ਪ੍ਰਕਾਰ ਦਾ ਸੁਨੇਹਾ ਹੁੰਦਾ ਹੈ, ਜੇ ਕੁੜੀ
ਵਾਲਿਆਂ ਵੱਲੋਂ ਮੁੰਡੇ ਵਾਲਿਆਂ ਦੇ ਘਰ ਵਿਆਹ ਦੇ ਦਿਨ ਨਿਸ਼ਚਿਤ ਕਰਕੇ ਇਕ
ਕਾਗਜ਼ ਉੱਪਰ ਲਿੱਖ ਕੇ ਚਿੱਠੀ ਦੇ ਰੂਪ ਵਿਚ
ਭੇਜਿਆ ਜਾਂਦਾ ਹੈ। ਵਿਆਹ ਦੀ ਨਿਸ਼ਚਿਤ ਤਿੱਥ ਤੋਂ ਪਹਿਲਾਂ, ਗਿਆਰਾਂ ਤੋਂ ਲੈ ਕੇ
ਇੱਕੀ ਦਿਨਾਂ ਦੇ ਅੰਦਰ, ਕੰਨਿਆ ਪੱਖ ਵਾਲੇ
ਕੁਲ ਪ੍ਰੋਹਿਤ ਜਾਂ ਨਾਈ ਦੇ ਹੱਥ ਵਰ ਦੀ ਧਿਰ ਨੂੰ ‘ਸਾਹੇ’ ਦੀ ਤਿੱਥ ਤੇ ਲਗਨ ਆਦਿ
ਬਾਰੇ ਇਕ ਚਿੱਠੀ ਭੇਜਦੇ ਹਨ। ਜਿਸ ਦੇ
ਨਾਲ ਦੱਬ•, ਘਾਹ, ਚਾਵਲ, ਹਲਦੀ, ਖੁੰਮਣੀ ਆਦਿ ਸ਼ਗਨ ਦੀਆਂ ਚੀਜ਼ਾਂ ਹੁੰਦੀਆਂ ਹਨ।
ਨਾਈ ਮੁੰਡੇ ਵਾਲਿਆਂ ਦੇ ਘਰ
ਸਾਰਿਆਂ ਸਾਹਮਣੇ ਆਦਰ ਸਹਿਤ ਸਾਹੇ ਚਿੱਠੀ ਪੜ• ਕੇ ਸੁਣਾਉਂਦਾ ਸੀ ਅਤੇ ਵਿਆਹ ਦੇ ਦਿਨ ਬਾਰੇ ਦੱਸਦਾ ਸੀ
। ਬਹੁਤ ਸਾਰੇ ਲੋਕ ਗੀਤ ਅਜਿਹੇ ਹਨ, ਜਿਨ•ਾਂ ਵਿਚ ਸਾਹੇ ਚਿੱਠੀ ਦਾ ਜ਼ਿਕਰ ਹੋਇਆ ਮਿਲਦਾ ਹੈ-

ਨਾਈ ਬੇਟਾ ਬੁਲਾਵੋ ਸਾਹਾ ਧੁਰ ਪਹੁੰਚਾਵੋ।
ਪਹਿਲੀ ਚਿੱਠੀ ਮੇਰੇ ਨਾਨਕੜੇ ਬਾਬਲ ਕਾਜ ਰਚਾਇਆ।
ਗੁਰਬਾਣੀ ਵਿਚ ਵੀ ਸਾਹੇ ਚਿੱਠੀ ਦੇ ਪ੍ਰਮਾਣ ਮਿਲਦੇ ਹਨ।

ਸਾਹੇ ਚਿੱਠੀ ਭੇਜਣ ਦਾ ਰਿਵਾਜ ਅਜੋਕੇ ਸਮੇਂ ਵਿਚ ਵੀ ਪ੍ਰਚੱਲਿਤ ਹੈ।
ਭਾਵੇਂ ਅੱਜ ਕੱਲ• ਕਾਰਡ ਛਪਵਾ ਕੇ ਵੀ ਮੁੰਡੇਵਾਲਿਆਂ ਨੂੰ
ਭੇਜਿਆ ਜਾਂਦਾ ਹੈ, ਪਰ ਨਾਲ ਹੀ ਇਕ ਕਾਗਜ਼ ਉੱਪਰ ਵਿਆਹ ਦਾ
ਨਿਸ਼ਚਿਤ ਦਿਨ ਲਿਖ ਕੇ ਵਿਚੋਲੇ ਹੱਥ ਭੇਜਿਆ ਜਾਂਦਾ ਹੈ
ਕਈ ਭਾਈਚਾਰਿਆਂ ਵਿਚ ਵਿਆਹ ਸੁਧਾਉਣ ਵੇਲੇ ਗੁੜ ਦੀ ਰੋੜੀ
ਨੂੰ ਮੌਲੀ ਦੇ ਧਾਗੇ ਵਿਚ ਵਲ•ੇਟ ਕੇ ਸਾਹੇ ਕੇ ਸਾਹੇ ਚਿੱਠੀ
ਵਾਂਗ ਭੇਜਦੇ ਹਨ। ਇਸਨੂੰ ‘ਧਾਗੇ ਦੀ ਰੀਤ’ ਕਹਿੰਦੇ ਹਨ। ਇਸ
ਪ੍ਰਕਾਰ ਪੰਜਾਬੀ ਸਭਿਆਚਾਰ ਵਿਚ ਵਿਆਹ ਸ਼ਾਦੀਆਂ ਦੇ ਮੌਕਿਆਂ ਤੇ ਕਈ ਢੰਗਾਂ ਨਾਲ ਸੁਨੇਹੇ ਭੇਜੇ ਜਾਂਦੇ ਹਨ।

ਚਿੱਠੀ ਵੀਡਿਓੁ

Tags:

Leave a Reply