ਥਾਲ ( Thaal )

ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਥਾਲ ਖੇਡ ਲੀਰਾਂ ਤੇ ਧਾਗਿਆਂ ਨਾਲ ਬਣੀ ਖਿਦੋ ਜਾ ਖੇਹਨੂੰ ਨਾਲ ਖੇਡੀ ਜਾਂਦੀ ਹੈ। ਇਹ ਖੇਡ ਕਈ ਕੁੜੀਆਂ
ਰਲ ਕੇ ਖੇਡਦੀਆਂ ਹਨ।
ਇਸ ਖੇਡ ਵਿੱਚ ਇੱਕ ਕੁੜੀ ਇੱਕ ਹੱਥ ਨਾਲ ਖਿਦੋ ਨੂੰ ਹਵਾ ਵਿੱਚ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲੀ ਤੇ ਬੋਚ ਕੇ ਉਸਨੂੰ ਅਕਹਿਰੇ ਤਾਲ ਨਾਲ ਆਪਣੀ ਤਲੀ ਤੇ
ਵਾਰ-ਵਾਰ ਬੜਕਾਉਂਦੀ ਹੋਈ ਨਾਲੋਂ ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ।
1 ਜਦੋਂ ਇਕ ਥਾਲ ਮੁੱਕ ਜਾਂਦਾ ਹੈ ਤਾਂ ਦੂਸਰਾ ਥਾਲ ਸ਼ੁਰੂ ਹੋ ਜਾਂਦਾ ਹੈ। ਜਿਥੇ ਵੀ ਥਿੰਦੋਂ ਡਿਗ ਪਵੇ ਉਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਅਤੇ ਅਗਲੀਆਂ
ਕੁੜੀਆਂ ਥਾਲ ਪਾਉਣੇ ਆਰੰਭ ਕਰ ਦਿੰਦੀਆ ਹਨ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਸਨੂੰ ਜੇਤੂ ਮੰਨਿਆ ਜਾਂਦਾ ਹੈ।

ਬਾਲਪਨ ਦੀਆਂ ਖੇਡਾਂ ਨਾਲ ਸੰਬੰਧਿਤ ਬਾਲ ਗੀਤ ਬਾਲ ਵੀ ਲੋਕ-ਕਾਵਿ ਦਾ ਮਹੱਤਵਪੂਰਨ ਅੰਗ ਰਿਹਾ ਹੈ। ਇਸ ਵਿਚ ਸਰਲ ਕਿਸਮ ਦੇ ਕਾਵਿ ਟੋਟੇ ਜੋੜ ਕੇ ਮਨੋਰੰਜਨ
ਕੀਤਾ ਜਾਂਦਾ ਹੈ। ਇਸ ਕਾਵਿ ਰੂਪ ਵਿਚ ਆਖਰੀ ਲਾਈਨ ਤੋਂ ਨਵੀ ਲਾਈਨ ਸ਼ੁਰੂ ਕੀਤੀ ਜਾਂਦੀ ਹੈ। ਜਿਵੇਂ :-

ਕੋਠੇ ਉੱਤੇ ਗੰਨਾ, ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ, ਨੱਕ ਜਿਦੇ ਮੱਛਲੀ
ਮੱਛਲੀ ਤੇ ਮੈਂ ਨਹਾਉਣ ਚੱਲੀਆਂ ਲੁੰਡੇ ਪਿੱਪਲ ਹੇਠ
ਲੁੰਡਾ ਪਿੱਪਲ ਢਹਿ ਪਿਆ, ਮੱਛਲੀ ਆ ਗਈ ਹੇਠ
ਮੱਛਲੀ ਦੇ ਦੋ ਮਾਮੇ ਆਏ, ਮੇਰਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾਈ ਨਾਲ ਰਿੱਧੀਆਂ ਤੋਰੀਆਂ
ਜੀਉਣ ਭਰਾਵਾਂ ਦੀਆਂ ਜੋੜੀਆਂ
ਆਲ ਮਾਲ ਹੋਇਆ ਪੂਰਾ ਬਾਲ।

ਥਾਲ  ਵੀਡਿਓੁ
http://www.youtube.com/watch?v=h1XVYeCKi5g

Tags: , ,

Leave a Reply