ਇਸ ਰੰਗ ਬਿਰੰਗੀ ਦੁਨੀਆ ਤੋਂ,
ਜਾਣ ਨੂੰ ਕਿਸੇ ਦਾ ਨਾ ਜੀਅ ਕਰਦਾ।
ਕਿਸੇ ਰੂਪ ਚ ਭਾਵੇਂ ਉਹ ਆ ਜਾਵੇ,
ਉਸੇ ਰੂਪ ਚ ਜੀਣ ਨੂੰ ਜੀਅ ਕਰਦਾ।
ਇਸ ਰੰਗ ਬਿਰੰਗੀ ਦੁਨੀਆ ਦਾ,
ਮੋਹ ਛੱਡਣ ਨੂੰ ਕਿਸੇ ਦਾ ਨਾ ਜੀਅ ਕਰਦਾ।
ਮੋਹ ਕਿਸੇ ਨਾਲ ਵੀ ਪੈ ਜਾਵੇ,
ਉਸੇ ਲਈ ਹੀ ਜੀਣ ਨੂੰ ਜੀਅ ਕਰਦਾ।
ਪਰ ਇਹ ਦੁਨੀਆ ਕਿਸੇ ਨੂੰ ਨਾ ਜੀਣ ਦੇਵੇ,
ਜੀਣਾ ਪੈਂਦਾ ਹੈ ਆਪਣੇ ਹੀ ਜ਼ੋਰ ਉੱਤੇ।
ਵੱਸ ਚਲਦਾ ਨਹੀਓਂਂ ਦੁਨੀਆ ਦਾ,
ਨਹੀਂ ਤਾਂ ਇਹ ਸਭਨਾਂ ਨੂੰ ਹੀ ਮੌਤ ਦੇੇਵੇ।
ਸਭ ਆਪਣੇ ਆਪ ਨੂੰ ਬਚਾਉਣ ਇੱਥੇ,
ਦੂਜੇ ਨੂੰ ਬਚਾਉਣ ਦਾ ਕਿਸੇ ਦਾ ਨਾ ਜੀਅ ਕਰਦਾ।
ਚੰਗਾ ਜੀਵਨ ਜੀਣਾ ਚਾਹੀਦਾ ਹੈ ਖੁਦ ਸਾਨੂੰ,
ਤੇ ਜੀਣ ਦੇਣਾ ਵੀ ਚਾਹੀਦਾ ਹੈ ਦੂਜਿਆਂ ਨੂੰ।
ਕੀੜੀ ਤੋਂ ਹਾਥੀ ਤੱਕ, ਬੱਚੇ ਤੋਂ ਬਜ਼ੁਰਗ ਤੱਕ,
ਕਰਨੀ ਚਾਹੀਦੀ ਹੈ ਸਭ ਦੀ ਕਦਰ ਸਾਨੂੰ।
ਅਹਿਮੀਅਤ ਹੈ ਸਭ ਦੀ ਆਪੋ ਆਪਣੀ ਇੱਥੇ,
ਸਭ ਦਾ ਹੀ ਵਧੀਆ ਜ਼ਿੰਦਗੀ ਜੀਣ ਨੂੰ ਜੀਅ ਕਰਦਾ।
ਮਦਦ ਕਰਨੀ ਚਾਹੀਦੀ ਹੈ ਇੱਕ ਦੂਜੇ ਦੀ ਸਾਨੂੰ,
ਸਾਥ ਦੇਣਾ ਚਾਹੀਦਾ ਹੈ ਸਭਨਾਂ ਨੂੰ।
ਕਿਸੇ ਲਈ ਜੇ ਨਹੀਂ ਮਰ ਸਕਦੇ,
ਨਾ ਮਾਰੀਏ ਆਪਣੇ ਲਈ ਦੂਜਿਆਂ ਨੂੰ।
ਜ਼ਿੰਦਗੀ ਜੀਣ ਦਾ ਹੈ ਸਭਨਾਂ ਨੂੰ ਹੱਕ ਇੱਥੇ,
ਕਿਵੇਂ ਮਾਰਨ ਦਾ ਕਿਸੇ ਨੂੰ ਜੀਅ ਕਰਦਾ।
ਇਸ ਰੰਗ ਬਿਰੰਗੀ ਦੁਨੀਆ ਤੋਂ
ਜਾਣ ਨੂੰ ਕਿਸੇ ਦਾ ਨਾ ਜੀਅ ਕਰਦਾ।