2004 ‘ਚ ਇੱਕ ਬਠਿੰਡਾ ਦੇ ਕਿਸਾਨ ਰਾਜਿੰਦਰਪਾਲ ਸਿੰਘ ਭੋਲਾ ਨੇ ਚਾਰ ਰੁਪਏ ਦੀ ਕਲਮ ਅਤੇ ਦੇਗ (ਮਿੱਟੀ ਦਾ ਵਡਾ ਭਾਂਡਾ) ਦੇ ਸਹਾਰੇ ਕੰਮ ਸ਼ੁਰੂ ਕਿੱਤਾ ਅਤੇ ਹਰ ਸਾਲ 6 ਲੱਖ ਰੁਪਏ ਦੀ ਕਮਾਈ ਕਰ ਰਹੇ ਹਨ। ਇਸ ਨੂੰ ਲੈ ਕੇ ਨੌਜਵਾਨ ਕਿਸਾਨ ਭੋਲਾ ਨੂੰ ਸਟੇਟ ਐਵਾਰਡ ਵੀ ਮਿਲੇਆ ਹੈ। ਭੋਲਾ ਨੇ ਦੱਸਿਆ ਕੇ ਓਹਨਾਂ ਨੇ ਖੇਤੀ ਚ ਰਿਸ੍ਕ ਲੈਂਦੇ ਹੋਏ ਇਕਠੇ ਹੀ 6 ਏਕੜ ਚ ਗੁਲਾਬ ਦੀ ਖੇਤੀ ਸ਼ੁਰੂ ਕਰ ਦਿੱਤੀ। ਇੱਕ ਕਿਲੋਗ੍ਰਾਮ ਗੁਲਾਬ ਆਇਲ ਦੀ ਕੀਮਤ ਮਾਰਕੀਟ ਚ 15 ਲੱਖ ਦੇ ਕਰੀਬ ਹੈ। ਓੁਹਨਾਂ ਦੇ ਗੁਲਾਬ ਆਇਲ ਦੀ ਮੰਗ ਕਨੇਡਾ ਅਤੇ ਅਮਰੀਕਾ ਚ ਜਿਆਦਾ ਹੈ ਕਿਊਂਕਿ ਓਹਨਾਂ ਦਾ ਗੁਲਾਬ ਆਰਗੈਨਿਕ ਹੁੰਦਾ ਹੈ ।