ਇੰਝ ਪਾਓ ਤਾਜ਼ਗੀ:
ਗਰਮੀਆਂ ਦੇ ਦਿਨਾਂ ਵਿੱਚ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਕਈ ਕੁਦਰਤੀ ਅਤੇ ਘਰੇਲੂ ਉਪਾਅ ਕੀਤੇ ਜਾ ਸਕਦੇ ਹਨ, ਜਿਵੇਂ ਕਿ :
* ਚੰਦਨ ਦੇ ਪਾਉਡਰ ਦਾ ਲੇਪ ਚਿਹਰੇ ‘ਤੇ ਲਗਾਉਣ ਨਾਲ ਇੱਕ ਤਾਂ ਇਹ ਚਿਹਰੇ ਨੂੰ ਠੰਡਕ ਪਹੁੰਚਾਏਗਾ, ਦੂਜਾ ਸਨਬਰਨ ਤੋਂ ਵੀ ਬਚਾਅ ਕਰੇਗਾ। ਆਯੁਰਵੈਦ ਵਿੱਚ ਚੰਦਨ ਅਤੇ ਹਲਦੀ ਨੂੰ ਐਂਟੀਸੈਪਟਿਕ ਅਤੇ ਸੁੰਦਰਤਾ ਦੇ ਲਿਹਾਜ਼ ਨਾਲ ਵੀ ਉੱਤਮ ਮੰਨਿਆ ਜਾਂਦਾ ਹੈ। ਦੋਵੇਂ ਤਵਚਾ ਦੀ ਸੁੰਦਰਤਾ ਵਿੱਚ ਸਹਾ
ਇਕ ਹੁੰਦੇ ਹਨ।
* ਗੁਲਾਬ ਜਲ ਨੂੰ ਆਈਸ ਟ੍ਰੇ ਵਿੱਚ ਜਮਾ ਕੇ ਕਿਊਬਸ ਨੂੰ ਅੱਖਾਂ ਦੇ ਆਲੇ-ਦੁਆਲੇ ਘੁੰਮਾਉਣ ਨਾਲ
ਅੱਖਾਂ ਤਰੋਤਾਜ਼ਾ ਤਾਂ ਹੁੰਦੀਆਂ ਹੀ ਹਨ, ਉਨ੍ਹਾਂ ਦੀ ਜਲਨ ਵੀ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਖੀਰੇ ਦੇ
ਰਸ ਦਾ ਪ੍ਰਯੋਗ ਵੀ ਅੱਖਾਂ ਲਈ ਕੀਤਾ ਜਾ ਸਕਦਾ ਹੈ। ਨਾਲ ਹੀ ਝੁਲਸੀ ਤਵਚਾ ਲਈ ਵੀ ਇਹ
ਲਾਭਦਾਇਕ ਉਪਾਅ ਹੈ।
* ਇੱਕ ਚੁਟਕੀ ਕਪੂਰ ਨੂੰ ਸ਼ਹਿਦ ਵਿੱਚ ਮਿਲਾ ਕੇ ਚਿਹਰਾ ਧੋਵੋ, ਚਿਹਰਾ ਖਿੜ ਜਾਵੇਗਾ। ਨਾਲ ਹੀ
ਸਾਬਣ ਨਾਲ ਚਿਹਰਾ ਧੋਣ ਤੋਂ ਬਾਅਦ ਗਿੱਲੇ ਚਿਹਰੇ ਤੇ ਚੀਨੀ ਅਤੇ ਨਮਕ ਲਗਾ ਕੇ ਥੋੜ੍ਹੀ ਦੇਰ ਰੱਖੋ ਅਤੇ ਫਿਰ ਉਸ ਨੂੰ ਧੋ ਲਉ। ਇਹ ਚਿਹਰੇ ਲਈ ਵਧੀਆ ਸਕਰੱਬ ਦਾ ਕੰਮ ਕਰੇਗਾ।