ਕੇਲਾ

ਕੇਲਾ, ਮੂਸਾ (Musa) ਵੰਸ਼ ਦੇ ਵੱਡੇ ਜੜੀ-ਬੂਟੀ ਸਬੰਧੀ ਫੁੱਲਦਾਈ ਪੌਦਿਆਂ ਦੀਆਂ ਭਾਂਤ-ਭਾਂਤ ਕਿਸਮਾਂ ਤੋਂ ਪੈਦਾ ਹੁੰਦਾ ਇੱਕ ਖਾਣਯੋਗ ਫਲ ਹੈ।[੧] ਇਹ ਫਲ ਭਿੰਨ-ਭਿੰਨ ਅਕਾਰ, ਰੰਗ ਅਤੇ ਪਕਿਆਈ ਵਾਲ਼ਾ ਹੁੰਦਾ ਹੈ ਪਰ ਆਮ ਤੌਰ ‘ਤੇ ਇਹ ਲੰਮਾ ‘ਤੇ ਵਿੰਗਾ ਹੁੰਦਾ ਹੈ ਜਿਸਦਾ ਗੁੱਦਾ ਨਰਮ, ਚਿਕਨਾ ਅਤੇ ਨਸ਼ਾਸਤੇ (ਸਟਾਰਚ) ਨਾਲ਼ ਭਰਪੂਰ ਹੁੰਦਾ ਹੈ ਅਤੇ ਬਾਹਰੋਂ ਇਹ ਪੀਲੇ, ਬੈਂਗਣੀ ਜਾਂ ਪੱਕ ਜਾਣ ‘ਤੇ ਲਾਲ ਛਿੱਲੜ ਨਾਲ ਢਕਿਆ ਹੁੰਦਾ ਹੈ। ਇਹ ਫਲ ਪੌਦੇ ਦੇ ਸਿਖਰ ‘ਤੇ ਲਮਕਦੇ ਗੁੱਛਿਆਂ ਦੇ ਰੂਪ ਵਿੱਚ ਲੱਗਦਾ ਹੈ। ਲਗਭਗ ਸਾਰੇ ਹੀ ਖਾਣਯੋਗ (ਬੀਜ-ਮੁਕਤ) ਕੇਲੇ ਦੋ ਜੰਗਲੀ ਪ੍ਰਜਾਤੀਆਂ ਤੋਂ ਆਉਂਦੇ ਹਨ – ਮੂਸਾ ਆਕੂਮਿਨਾਤਾ ਅਤੇ ਮੂਸਾ ਬਾਲਬੀਸਿਆਨਾ. ਕੇਲਿਆਂ ਦੇ ਵਿਗਿਆਨਕ ਨਾਂ ‘ਮੂਸਾ ਆਕੂਮਿਨਾਤਾ, ਮੂਸਾ ਬਾਲਬੀਸਿਆਨਾ ਅਤੇ ਮੂਸਾ ਆਕੂਮਿਨਾਤਾ × ਬਾਲਬੀਸਿਆਨਾ ਪਿਓਂਦ ਲਈ ਮੂਸਾ ×ਪਾਰਾਦਿਸੀਆਕਾ ਹਨ, ਜੋ ਕਿ ਜੀਵ-ਅਣੂ ਬਣਤਰ ‘ਤੇ ਨਿਰਭਰ ਕਰਦੇ ਹਨ। ਇਸਦਾ ਪੁਰਾਣਾ ਵਿਗਿਆਨਕ ਨਾਂ ਮੂਸਾ ਸੇਪੀਐਂਤਮ ਹੁਣ ਵਰਤੋਂ ਵਿੱਚ ਨਹੀਂ ਹੈ।

Tags: