ਅੱਜ ਹੈ ਟੀਮ ਇੰਡੀਆ ਦਾ ਆਇਰਲੈਂਡ ਨਾਲ ਮੁਕਾਬਲਾ

ਆਤਮਵਿਸ਼ਵਾਸ ਨਾਲ ਭਰੀ ਭਾਰਤੀ ਕ੍ਰਿਕਟ ਟੀਮ ਦਾ ਅੱਜ ਮੁਕਾਬਲਾ ਆਇਰਲੈਂਡ ਨਾਲ ਹੋਵੇਗਾ। ਲਗਾਤਾਰ ਚਾਰ ਜਿੱਤਾਂ ਬਾਅਦ ਇੰਡੀਆ ਦੀ ਨਜ਼ਰ ਹੁਣ ਪੰਜਵੀਂ ਜਿੱਤ ’ਤੇ ਹੈ। ਭਾਰਤ ਦਾ ਆਇਰਲੈਂਡ ਖ਼ਿਲਾਫ਼ ਇਕ ਬੇਮੇਲ ਮੁਕਾਬਲਾ ਹੋਵੇਗਾ। ਦੂਸਰੀ ਤਰਫ਼ ਆਇਰਲੈਂਡ ਕੁਆਰਟਰ ਫਾਈਨਲ ’ਚ ਪਹੁੰਚਣ ਦੀ ਉਮੀਦ ਲਗਾ ਕੇ ਬੈਠਾ ਹੈ।
ਪਿਛਲੇ ਵਿਸ਼ਵ ਕੱਪ ਦੌਰਾਨ ਭਾਰਤ ਅਤੇ ਆਇਰਲੈਂਡ ਦੀ ਟੱਕਰ ਬੰਗਲੌਰ ਵਿੱਚ ਹੋਈ ਸੀ, ਜਿਸ ਵਿੱਚ ਭਾਰਤ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਯੁਵਰਾਜ ਨੇ ਅਰਧ ਸੈਂਕੜਾ ਜੜਨ ਦੇ ਨਾਲ-ਨਾਲ ਪੰਜ ਖਿਡਾਰੀ ਆਊਟ ਕੀਤੇ ਸਨ।ਭਾਰਤੀ ਗੇਂਦਬਾਜ਼ਾਂ ਨੇ ਇਕ ਇਕਾਈ ਦੇ ਰੂਪ ਵਿੱਚ ਟੂਰਨਾਮੈਂਟ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਚਾਰ ਮੈਚਾਂ ਵਿੱਚ 37 ਵਿਕਟ ਹਾਸਲ ਕੀਤੇ ਹਨ।