News

 • ਓਟਾਵਾ ਵਿਖੇ ਕੈਨੇਡਾ ਦੀ ਸੰਸਦ ‘ਚ ਵਿਸਾਖੀ ਦੇ ਦਿਹਾੜੇ ਸਬੰਧੀ ਕਰਵਾਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸ਼੍ਰੀ ਸਾਹਿਬ ਨਾਲ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ।

  11 ਅਪ੍ਰੈਲ-ਕੈਨੇਡਾ ਦੀ ਸੰਸਦ ਦੇ ਸੈਂਟਰ ਬਲਾਕ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖਾਲਸਾ ਸਾਜਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਖੋਜ, ਸਾਇੰਸ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ, ਲੋਕ ਨਿਰਮਾਣ ਮੰਤਰੀ ਅਮਰਜੀਤ ਸੋਹੀ ਤੇ ਛੋਟੇ ਕਾਰੋਬਾਰਾਂ ਬਾਰੇ ਮੰਤਰੀ ਬਰਦੀਸ਼ ਚੱਗਰ ਤੇ ਮੰਤਰੀ ਮੰਡਲ ਦੇ ਹੋਰ ਮੰਤਰੀ, ਸੰਸਦ ਮੈਂਬਰਾਂ ਨੇ ਹੁੰਮ-ਹੁਮਾ ਕੇ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਸਿੱਖ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾ ਪੰਥ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਕੈਨੇਡਾ ‘ਚ ਸਿੱਖਾਂ ਨੇ ਬੜੀ ਮਿਹਨਤ ਨਾਲ ਤਰੱਕੀ ਕੀਤੀ ਹੈ, ਜਿਸ ਕਰਕੇ ਅੱਜ ਉਨ੍ਹਾਂ ਦੀ ਕੈਬਨਿਟ ‘ਚ 4 ਸਿੱਖ ਮੰਤਰੀ ਤੇ 17 ਪੰਜਾਬੀ ਸੰਸਦ ਮੈਂਬਰ ਹਨ। ਉਨ੍ਹਾਂ ਕਾਮਾਗਾਟਾ ਮਾਰੂ ਕਾਂਡ ਦੇ ਦੁਖਾਂਤ ਨੂੰ ਯਾਦ ਕਰਦਿਆਂ ਇਸ ਕਾਂਡ ਦੀ ਮੁਆਫੀ ਹਾਊਸ ਆਫ ਕਾਮਨਜ਼ ‘ਚ ਮੰਗਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ 18 ਮਈ 2016 ਨੂੰ ਸੰਸਦ ਵਿਚ ਇਸ ਦੀ ਮੁਆਫੀ ਬਕਾਇਦਾ ਖੜ੍ਹੇ ਹੋ ਕੇ ਮੰਗਣਗੇ। ਸ੍ਰੀ ਟਰੂਡੋ ਦੇ ਮੁਆਫੀ ਮੰਗਣ ਦੇ ਐਲਾਨ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ। 1994 ‘ਚ ਪਹਿਲੀ ਵਾਰ ਕੈਨੇਡਾ ਦੀ ਸੰਸਦ ‘ਚ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਖੰਡ ਪਾਠ ਦੀ ਪ੍ਰੰਪਰਾ ਸ਼ੁਰੂ ਕਰਨ ਵਾਲੇ ਸਾਬਕਾ ਸੰਸਦ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ ਨੇ ਕਿਹਾ ਕਿ ਕੈਨੇਡਾ ਦੇ ਸਿੱਖ ਕੈਨੇਡਾ ਸਰਕਾਰ ਤੋਂ ਸਿੱਖ ਵਿਰਾਸਤੀ ਮਹੀਨਾ ਮਨਾਉਣ ਦੀ ਮਾਨਤਾ ਦਿੱਤੇ ਜਾਣ ਦੀ ਉਮੀਦ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਟਰੂਡੋ ਸਿੱਖਾਂ ਪ੍ਰਤੀ ਹਮਦਰਦੀ ਰੱਖਦੇ ਹਨ ਉਸ ਤੋਂ ਲੱਗਦਾ ਹੈ ਕਿ ਪਹਿਲੇ ਕਿਸੇ ਜਨਮ ਵਿਚ ਉਹ ਜ਼ਰੂਰ ਸਿੱਖ ਰਹੇ ਹੋਣਗੇ, ਜਿਸ ‘ਤੇ ਸ੍ਰੀ ਟਰੂਡੋ ਮੁਸਕਰਾਉਂਦੇ ਨਜ਼ਰ ਆਏ। ਇਸ ਸਮਾਗਮ ਵਿਚ ਹਾਜ਼ਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਸ੍ਰੀ ਟਰੂਡੋ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਪੂਰੇ ਸਮਾਗਮ ਦੌਰਾਨ ਸ੍ਰੀ ਟਰੂਡੋ ਹਾਜ਼ਰ ਰਹੇ ਤੇ ਉਨ੍ਹਾਂ ਇਕ ਵਾਰ ਵੀ ਜਾਣ ਦੀ ਕਾਹਲ ਨਹੀਂ ਦਿਖਾਈ। ਇਸ ਮੌਕੇ ਸੰਸਦੀ ਸਕੱਤਰ ਅੰਜੂ ਢਿੱਲੋਂ ਨੇ ‘ਝਿਮ-ਝਿਮ ਬਰਸੇ ਅੰਮ੍ਰਿਤ ਧਾਰਾ’ ਸ਼ਬਦ ਗਾਇਨ ਕਰਕੇ ਸਭ ਸੰਗਤਾਂ ਦਾ ਮਨ ਮੋਹ ਲਿਆ। ਇਸ ਮੌਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਕੈਨੇਡਾ ਫੌਜ ਦੀ ਉਸ ਬ੍ਰਿਟਿਸ਼ ਬਟਾਲੀਅਨ ਦੀ ਕਮਾਂਡ ਕੀਤੀ ਹੈ, ਜੋ ਕਦੇ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਿਸ ਮੋੜਨ ਲਈ ਜ਼ਿੰਮੇਵਾਰ ਸੀ ਤੇ ਅੱਜ ਉਹ ਉਸ ਦੇਸ਼ ਦੇ ਰੱਖਿਆ ਮੰਤਰੀ ਹਨ, ਜਿਸ ਤੋਂ ਸਪੱਸ਼ਟ ਹੈ ਕਿ ਇਸ ਦੇਸ਼ ‘ਚ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਵੱਡੀ ਸਮਰੱਥਾ ਹੈ। ਉਨ੍ਹਾਂ ਸ੍ਰੀ ਟਰੂਡੋ ਵੱਲੋਂ ਇਸ ਕਾਂਡ ਦੀ ਮੁਆਫੀ ਮੰਗਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੈਨੇਡੀਅਨ ਸਿੱਖ ਉਨ੍ਹਾਂ ਦੀ ਇਸ ਖੁੱਲ੍ਹ- ਦਿਲੀ ਲਈ ਕਾਇਲ ਹੋ ਗਏ ਹਨ। ਇਸ ਮੌਕੇ ਅਨੰਦ ਸਾਹਿਬ ਦੇ ਪਾਠ ਦੀਆਂ 6 ਪਾਉੜੀਆਂ ਦਾ ਪਾਠ ਬੀਬੀ ਹਰਜੋਤ ਕੌਰ ਨੇ ਕੀਤਾ। ਜਿਸ ਉਪਰੰਤ ਅੰਗਰੇਜ਼ੀ ਵਿਚ ਅਰਦਾਸ ਕੀਤੀ। ਸਮੁੱਚੇ ਸਮਾਗਮ ਦੀ ਸਫਲਤਾ ਲਈ ਓਟਾਵਾ ਦੀਆਂ ਸਿੱਖ ਸੰਗਤਾਂ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਵੱਡਾ ਯੋਗਦਾਨ ਰਿਹਾ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਕੈਨੇਡਾ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਪੁੱਜੀਆਂ ਹੋਈਆਂ ਸਨ। ਸਿੱਖ ਕੌਮ ਦੇ ਪਹਿਲੇ ਤੇ ਇਤਿਹਾਸਿਕ ਇਸ ਸਮਾਗਮ ਦੀ ਕਵਰੇਜ ਲਈ ਦੇਸ਼-ਵਿਦੇਸ਼ ਦਾ ਮੀਡੀਆ ਹਾਜ਼ਰ ਸੀ।

  Read More »
 • No stopping Fazilka’s shooting star

  Fazilka:Seventeen-year-old Arjun of Jalalabad in Fazilka district has been selected by the Sports Authority of India(SAI) to represent the country in the air rifle shooting to be held in Suhl, Germany, from April 28 to August 6. He will represent the country in the Junior World Cup in 10 metre air rifle event.
  He has the distinction of representing the country in Junior category(below 18 year) despite playing in the above 18 category in India. Son of Commercial Inspector(Railways) Neeraj Babuta, Arjun won the gold at the Indore School National Games in 2015, setting a world record of 394 out of 400 points. He is the winner of the national shooting events in 2013, 2014 and 2015.

  Read More »
 • Pranaav brings laurels to city

  Shuttler Pranaav Jerry Chopra has brought laurals to the city by winning the 80th Senior National Badminton Championships 2015-16 in Chandigarh today.Pranaav won the title in the doubles event along with partner Akshay Dawelkar by defeating the 2nd seed Alvin Francis and Tarun Kona.
  In the mixed doubles, Pranaav Jerry Chopra and Sikki Reddy won silver medal. They lost to Arun Vishnu and Aparna Balan in a hard fought match by 20-22 and 20-22.
  This is the second time when Pranaav has become a national champion.
  In the women doubles, Pradnya Gadre (Pranaav’s fiancee), along with Sikki Reddy, won gold medal to become the national champions.
  Anupam Kumaria, general secretary of the Ludhiana Badminton Association said: “It was a happy moment for us as both Pranaav and his fiancee are now national champions. They got engaged in January 1, 2016, in Ludhiana. The shuttler duo are planning to get married in December.”
  Pranaav started playing badminton at the age of seven and became an international player in 2007. He has won all national championships in all age categories such as under-13 under-16 and under-19.
  Pranaav started the year 2016 on a winning note when he won silver medal in Syed Modi International Tournament. In this tournament, he defeated top players from Korea, Denmark and Malaysia. Pranaav was thankful to the Badminton Association of India for providing him services of a Malaysian coach.

  Read More »
 • ਅਮਰੀਕੀ ਸੈਨਾ ‘ਚ ਕੈਪਟਨ ਸਿਮਰਤਪਾਲ ਸਿੰਘ ਨੇ ਧਾਰਮਿਕ ਆਜਾਦੀ ਲਈ ਆਪਣੇ ਵਿਭਾਗ ਖਿਲਾਫ ਜਿੱਤੀ ਕਾਨੂੰਨੀ ਲੜਾਈ

  ਨਿਊਯਾਰਕ, 2 ਅਪ੍ਰੈਲ – ਅਮਰੀਕੀ ਸੈਨਾ ਦੇ ਕੈਪਟਨ ਨੇ ਆਪਣੇ ਹੀ ਵਿਭਾਗ ਖ਼ਿਲਾਫ਼ ਲੜੀ ਕਾਨੂੰਨੀ ਲੜਾਈ ਜਿੱਤ ਲਈ ਹੈ। ਲੜਾਈ ਧਾਰਮਿਕ ਸੁਤੰਤਰਤਾ ਦੀ ਹੈ। ਅਮਰੀਕੀ ਸੈਨਾ ਦੇ ਕੈਪਟਨ ਸਿਮਰਤਪਾਲ ਸਿੰਘ ਨੇ ਧਾਰਮਿਕ ਸੁਤੰਤਰਤਾ ਲਈ ਆਪਣੇ ਵਿਭਾਗ ਖ਼ਿਲਾਫ਼ ਕੇਸ ਕੀਤਾ ਸੀ। ਸਿਮਰਤਪਾਲ ਸਿੰਘ ਦਾੜ੍ਹੀ ਤੇ ਦਸਤਾਰ ਨਾਲ ਵਿਭਾਗ ਵਿੱਚ ਨੌਕਰੀ ਕਰਨ ਦਾ ਇੱਛੁਕ ਸੀ ਪਰ ਅਮਰੀਕੀ ਸੈਨਾ ਦਾ ਕਾਨੂੰਨ ਇਸ ਵਿੱਚ ਸਭ ਤੋਂ ਵੱਡਾ ਅੜਿੱਕਾ ਸੀ।

  ਹਾਲਾਂਕਿ ਸੈਨਾ ਨੇ ਅਸਥਾਈ ਤੌਰ ‘ਤੇ ਇਸ ਦੀ ਆਗਿਆ ਸਿਮਰਤਪਾਲ ਸਿੰਘ ਨੂੰ ਦਿੱਤੀ ਹੋਈ ਸੀ ਜਿਸ ਦੀ ਮਿਆਦ 31 ਮਾਰਚ ਨੂੰ ਖਤਮ ਹੋ ਗਈ ਸੀ। ਕੈਪਟਨ ਸਿਮਰਤਪਾਲ ਸਿੰਘ ਇਸ ਦੀ ਸਥਾਈ ਆਗਿਆ ਚਾਹੁੰਦਾ ਸੀ। ਅਦਾਲਤ ਦੇ ਹੁਕਮਾਂ ਅਨੁਸਾਰ ਹੁਣ ਸਿਮਰਤਪਾਲ ਸਿੰਘ ਦਾੜ੍ਹੀ ਤੇ ਦਸਤਾਰ ਨਾਲ ਸੈਨਾ ਵਿੱਚ ਨੌਕਰੀ ਕਰ ਸਕੇਗਾ। ਅਜਿਹਾ ਪਹਿਲੀ ਵਾਰ ਹੈ ਕਿ ਕੋਈ ਸਿੱਖ ਦਸਤਾਰ ਤੇ ਦਾੜ੍ਹੀ ਨਾਲ ਅਮਰੀਕੀ ਸੈਨਾ ਵਿੱਚ ਕੰਮ ਕਰ ਸਕੇਗਾ। ਅਦਾਲਤ ਦੇ ਫ਼ੈਸਲੇ ਉੱਤੇ ਸਿਮਰਤਪਾਲ ਸਿੰਘ ਨੇ ਖੁਸ਼ੀ ਪ੍ਰਗਟਾਈ ਹੈ।

  Read More »
 • ਪਾਕਿਸਤਾਨ ਹਾਈਕੋਰਟ ‘ਚ, ਭਗਤ ਸਿੰਘ ਦੀ ਬੇਗੁਨਾਹੀ ਸਾਬਤ ਕਰਨ ਲਈ ਪਟੀਸ਼ਨ ਦਾਖਲ

  ਭਗਤ ਸਿੰਘ ਨੇ ਅਣਵੰਡੇ ਭਾਰਤ ਦੀ ਆਜ਼ਾਦੀ ਲਈ ਲੜਾਈ ਲੜੀ ਸੀ। ਉਨ੍ਹਾਂ ‘ਤੇ ਉਪ ਨਿਵੇਸ਼ੀ ਸਰਕਾਰ ਖਿਲਾਫ ਸਾਜਸ਼ ਰਚਣ ਦੇ ਦੋਸ਼ ਤਹਿਤ ਮੁਕੱਦਮਾ ਚੱਲਿਆ ਸੀ।
  ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਪਹਿਲਾ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਪਰ ਬਾਅਦ ‘ਚ ਇਕ ਹੋਰ ਝੂਠੇ ਮਾਮਲੇ ‘ਚ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ।

  ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਪੁਲਿਸ ਅਧਿਕਾਰੀ ਜਾਨ ਪੀ ਸਾਂਡਰਸ ਦੇ ਕਤਲ ਮਾਮਲੇ ‘ਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਬ੍ਰਿਟਿਸ਼ ਸ਼ਾਸਨ ਨੇ 23 ਮਾਰਚ 1931 ਨੂੰ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਸੀ।

  ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਆਪਣੀ ਪਟੀਸ਼ਨ ‘ਚ ਕਿਹਾ ਕਿ ਭਗਤ ਸਿੰਘ ਆਜ਼ਾਦੀ ਘੁਲਾਟੀਏ ਸਨ। ‘ ਤੇ ਕੁਰੈਸ਼ੀ ਨੇ ਇਥੇ ਹਾਈ ਕੋਰਟ ‘ਚ ਇਕ ਪਟੀਸ਼ਨ ਦਾਖਲ ਕਰਕੇ ਮਾਮਲੇ ‘ਚ ਜਲਦ ਸੁਣਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਅੱਜ ਵੀ ਉਪ ਮਹਾਂਦੀਪ ‘ਚ ਨਾ ਸਿਰਫ਼ ਸਿੱਖਾਂ ਲਈ ਬਲਕਿ ਮੁਸਲਮਾਨਾਂ ਲਈ ਵੀ ਸਨਮਾਨਿਤ ਸ਼ਖ਼ਸੀਅਤ ਹਨ।

  Read More »
 • ਕੁਸ਼ਤੀ ਲੀਗ ਦੀ ਸ਼ੁਰੂਆਤ

  ਭਾਰਤ ਦੇਸ਼ ਕਾਫੀ ਵੱਡੇ ਪੱਧਰ ‘ਤੇ ਹੁਣ ਕੁਸ਼ਤੀ ਵਿਚ ‘ਪ੍ਰੋ-ਰੈਸਲਿੰਗ ਲੀਗ’ 8 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ । ਇਹ ਲੀਗ ੮ ਨਵੰਬਰ ਤੋਂ 29 ਨਵੰਬਰ ਤੱਕ ਹੋਵੇਗੀ, ਜਿਸ ਵਿਚ ਪਹਿਲਵਾਨਾਂ ਵਾਲੀਆਂ ਕੁੱਲ 6 ਟੀਮਾਂ ਹੋਣਗੀਆਂ। ਲੀਗ ਦੇ ਅਖਾੜੇ ਵਿਚ ਨਿੱਤਰਨ ਵਾਲੇ ਕੁੱਲ 66 ਭਲਵਾਨਾਂ ਵਿਚੋਂ 36 ਭਾਰਤੀ ਅਤੇ 30 ਵਿਦੇਸ਼ੀ ਭਲਵਾਨ ਹੋਣਗੇ।
  ਇਸ ਵਿਚ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਗੀਤਾ ਫੋਗਟ ਅਤੇ ਬਬੀਤਾ ਕੁਮਾਰੀ ਵਰਗੇ ਚਰਚਿਤ ਭਲਵਾਨ ਵੀ ਸ਼ਾਮਿਲ ਹੋਣਗੇ। ਇਸ ਲੀਗ ਵਿਚਲੀਆਂ ਟੀਮਾਂ ਲਈ 9 ਵਿਚੋਂ 6 ਸ਼ਹਿਰਾਂ ਦੀਆਂ ਟੀਮਾਂ ਚੁਣੀਆਂ ਗਈਆਂ। ਉੱਤਰ ਭਾਰਤ ਵਿਚੋਂ 3 ਟੀਮਾਂ ਹੋਣਗੀਆਂ, ਮਹਾਰਾਸ਼ਟਰ, ਦੱਖਣੀ ਅਤੇ ਪੂਰਬੀ ਖੇਤਰ ਵਿਚੋਂ ਇਕ-ਇਕ ਟੀਮ ਹੋਵੇਗੀ।

  ਇਹ ਲੀਗ ਉਲੰਪਿਕ ਅਤੇ ਯੂਨਾਈਟਿਡ ਵਰਲਡ ਰੈਸਲਿੰਗ ਦੇ ਨਿਯਮਾਂ ਦੇ ਆਧਾਰ ਉੱਤੇ ਖੇਡੀ ਜਾਵੇਗੀ। ਇਸ ਲੀਗ ਦੀ ਹਰੇਕ ਟੀਮ ਵਿਚ 11 ਖਿਡਾਰੀ ਹੋਣਗੇ, ਜਿਨ੍ਹਾਂ ਵਿਚ 6 ਪੁਰਸ਼ ਅਤੇ 5 ਮਹਿਲਾ ਪਹਿਲਵਾਨ ਸ਼ਾਮਿਲ ਹੋਣਗੀਆਂ। ਇਸੇ ਤਰ੍ਹਾਂ ਹਰ ਟੀਮ ਵਿਚ 6 ਭਾਰਤੀ ਅਤੇ 5 ਵਿਦੇਸ਼ੀ ਭਲਵਾਨ ਹੋਣਗੇ। ਲੀਗ ਗੇੜ ਵਿਚ ਟੀਮਾਂ ਇਕ-ਦੂਜੇ ਖ਼ਿਲਾਫ ਖੇਡਣਗੀਆਂ ਅਤੇ ਹਰ ਮੁਕਾਬਲੇ ਵਿਚ 9 ਮੈਚ ਹੋਣਗੇ। ਹਰੇਕ ਮੈਚ 3 ਮਿੰਟ ਦੇ 3 ਰਾਊਂਡ ਦਾ ਹੋਵੇਗਾ।

  ਪ੍ਰੋ-ਰੈਸਲਿੰਗ ਲੀਗ ਵਿਚ ਨਿਲਾਮੀ ਰਕਮ ਸਣੇ 18 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਰੱਖੀ ਗਈ ਹੈ। ਇਸ ਤੋਂ ਇਲਾਵਾ 2 ਕਰੋੜ ਰੁਪਏ ਵਿਅਕਤੀਗਤ ਪੁਰਸਕਾਰ ਰਾਸ਼ੀ ਵੀ ਭਲਵਾਨਾਂ ਨੂੰ ਦਿੱਤੀ ਜਾਵੇਗੀ। ਇਸ ਟੂਰਨਾਮੈਂਟ ਦਾ 150 ਤੋਂ ਜ਼ਿਆਦਾ ਮੁਲਕਾਂ ਵਿਚ ਪ੍ਰਸਾਰਨ ਹੋਵੇਗਾ। ਰੈਸਲਿੰਗ ਲੀਗ ਭਾਰਤੀ ਕੁਸ਼ਤੀ ਲਈ ਬਹੁਤ ਜ਼ਰੂਰੀ ਹੋ ਗਈ ਸੀ। ਇਸ ਲੀਗ ਸਦਕਾ ਭਾਰਤੀ ਭਲਵਾਨਾਂ ਨੂੰ ਰੀਓ ਉਲੰਪਿਕ ਲਈ ਕਾਫੀ ਮਦਦ ਮਿਲੇਗੀ ਅਤੇ ਜੂਨੀਅਰ ਪਹਿਲਵਾਨਾਂ ਨੂੰ ਵੀ ਕਾਫੀ ਲਾਭ ਹੋਵੇਗਾ ਅਤੇ ਉਹ ਨਵੀਆਂ ਉਚਾਈਆਂ ਨੂੰ ਵੀ ਪ੍ਰਾਪਤ ਕਰਨਗੇ।

  Read More »
 • Mandeep Kaur,Gold Medal winner in the World Junior Boxing tournament

  Mandeep Kaur from village near Ludhiana in Punjab won a Gold Medal, in “World Junior Boxing tournament” held in Taiwan. The locals of the village watched her live beating her Irish opponent and were screaming with joy and dancing, as she wins the Gold Medal. Mandeep is only class-12th student, and already has many national and international titles, but “World Junior championship” is the biggest one yet.
  Harpreet Kaur (Cousin of Mandeep Kaur) said “The final had got us all very excited”. Her coach was sending us videos of the bout constantly. When her hand was raised, it was a proud moment for us.” The boxer’s mother, Daljeet Kaur, couldn’t watch these videos because of pending chores, but her ears were glued to the news coming in from Taipei. “I knew my daughter would make it,” she said. “Mandeep called us later and said: ‘I have won.’ A grand welcome awaits her on return,” said Harpreet Kaur.
  The president of her first training academy said, “We have a plenty of international titles, but a world championship is like an Olympic medal to us, The girl’s indomitable spirit took her to victory. She started boxing in 2008 and since 2011 is getting us medals regularly.” said academy president Balwant Singh.
  Overall, it was fantastic tourney for Indian boxers as they pocketed 7 medals in all – 3 golds, 1 silver and 2 bronze.
  Mandeep’s father is a farmer and was unable to pay for her gloves and other training equipments, which eventually led to the Sher-e-Punjab Sports Academy sponsoring her cause.
  Daljit Kaur, Mandeep’s mother said to a leading newspaper that Mandeep never missed her practice sessions and started her training sessions from 4 am sharp in the morning everyday.

  Read More »
 • Harbhajan Kaur Dheer(Punjabi-Origin) Mayor of Ealing Council in UK

  Harbhajan Kaur Dheer(Punjabi-Origin) became the first Asian woman to be elected as Mayor of Ealing Council in London, United Kingdom (UK) on 12 May 2015.
  The 62-year-old, councilor of the Labour Party assumed the charge in London in which she was the Deputy Mayor before assuming the present position.
  Her husband Councilor Ranjit Singh Dheer is a former Mayor of Ealing. She is a Punjabi by origin and migrated to Britain in 1975 for pursuing higher education.
  She studied Social Sciences at Kingston University and obtained a degree in 1995.
  She was a mental health professional and is a rights activist advocating for rights of children and elderly.
  In the Nineties, she worked as a volunteer Home Visitor helping home bound women with learning English
  Her husband held the post of Mayor of Ealing in 2001-2002.

  Read More »
 • Punjabis in Australia

  Puneet Pal Singh remembers the time, when it was easy to find space for parking at a Gurdwara, in Perth (capital of Western Australia). Some years ago, it wasn’t busy place. But now, it’s very busy, especially on festival. You need volunteers to manage the traffic, parking is full and the gurdwara hall is fully packed.Over past 15 years, the number of Punjabis in Australia increased dramatically.
  In 1985, there were only 264 Punjabi speakers migrated to Australia. The first wave of Indian settlers consisted of doctors, as Australia needed them desperately. In the 1980s and early 1990s; educated and well-spoken professional people joined the wave. Then, they were followed by IT professionals in the mid-1990s.
  In the 2000s, students were welcomed because they brought in huge revenues. A lot of them came from Punjab to study.
  There were a few allegations of racist attacks which were traced right back to the alleged victim, which caused anger against the Indian migrants,” says a security professional in Perth. There was an image issue too. Some would work for 18 hours, and thus appears at work dishevelled and without bath. Punjabi student sometimes plays loud music in trains and buses, causing disturbance for other passengers.
  There are educational options available for quality education at well-known institutes, and IT professionals continue to stream in. Punjabi migration to this country has dropped then. But there’s still little growth, because of marriages.
  Migrants makes very significant contribution. Every 9 migrants produces around the same amount of economic activity as 10 existing residents, means about 10 per cent premium there, and the economy benefits from it. Thus, Punjabis have benefitted the Australian society. They are very hardworking, they put their problems behind and are maturing. A few years ago, they were mostly driving cabs or were security professionals. But now they are getting into different businesses, working with the government departments, they are becoming backbone to the society.

  Read More »
 • ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ

  ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਦੀ ਪ੍ਰਧਾਨਗੀ ਸਭਾ ਦੇ ਸਾਬਕਾ ਡਾਇਰੈਕਟਰ ਡਾ.ਕਰਨਜੀਤ ਸਿੰਘ ਨੇ ਕੀਤੀ। ਗ਼ਜ਼ਲਗੋ ਜੋਗਿੰਦਰ ਅਮਰ, ਪੰਜਾਬ ਤੋਂ ਉਚੇਚੇ ਤੌਰ ‘ਤੇ ਪੁਜੇ ਸਾਹਿਤਕਾਰ ਨਿੰਦਰ ਘੁਗਿਆਣਵੀ, ਸ਼ਾਇਰਾ ਹਰਵਿੰਦਰ ਔਲਖ, ਕਹਾਣੀਕਾਰ ਬਲਵਿੰਦਰ ਸਿੰਘ ਬਰਾੜ, ਅਤੇ ਕਵੀ ਸੀਤਲ ਸਿੰਘ ਸ਼ੀਤਲ ਨੇ ਅਪਣੀ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ।
  ਜੋਗਿੰਦਰ ਅਮਰ ਨੇ ‘ਛਾਂ ਹੇਠ ਫੋਲੇ ਅਸਾਂ ਧੁੱਪ ਦੇ ਵਰਕੇ’ ਅਤੇ ‘ਬਗੈਰ ਕਿਸੇ ਰਦੀਫ ਮਸਾਂ ਤੁਕਾਂਤ ਵਚੀ ਹੈ ਕੋਲ ਮੇਰੇ’ ਤੇ ਹੋਰ ਗਜ਼ਲਾਂ ਸੁਣਾਈਆਂ। ਨਿੰਦਰ ਘੁਗਿਆਣਵੀ ਨੇ ਮਰਹੂਮ ਨਾਵਲਕਾਰ ਹਰਨਾਮ ਦਾਸ ਸਹਿਰਾਈ ਦੀ ਸ਼ਖਸੀਅਤ ਨੂੰ ਪੇਸ਼ ਕਰਦਾ ਰੇਖਾ ਚਿੱਤਰ ਪੇਸ਼ ਕੀਤਾ ਜਦਕਿ ਬਲਵਿੰਦਰ ਸਿੰਘ ਬਰਾੜ ਨੇ ‘ਪੁਰਾਣਾ ਸਾਲ-ਨਵਾਂ ਸਾਲ’ ਨਾਂਅ ਦੀ ਕਹਾਣੀ ਸੁਣਾਈ। ਡਾਕਟਰ ਹਰਵਿੰਦਰ ਔਲਖ ਨੇ ਸੋਚਾਂ, ਉਡਾਰੀ ਅਤੇ ਭਾਲ ਕਵਿਤਾਵਾਂ ਸੁਣਾਈਆਂ ਤੇ ਬਜੁਰਗ ਕਵੀ ਸੀਤਲ ਸਿੰਘ ਸੀਤਲ ਨੇ ਇਕ ਗ਼ਜ਼ਲ ਅਤੇ ਇਕ ਗੀਤ ਪੇਸ਼ ਕੀਤਾ।
  ਪ੍ਰਧਾਨਗੀ ਭਾਸ਼ਣ ਵਿਚ ਡਾ.ਕਰਨਜੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਸਾਹਿਤਕ ਇਕੱਤਰਤਾ ਨਵੇਂ ਲੇਖਕਾਂ ਲਈ ਸਕੂਲਿੰਗ ਦਾ ਕੰੰਮ ਕਰਦੀਆਂ ਹਨ, ਜਿਸ ਨਾਲ ਉਸ ਨੂੰ ਅਪਣੀ ਲੇਖਣੀ ਹੋਰ ਪੁਖ਼ਤਾ ਬਣਾਉਣ ਦੇ ਗੁਰ ਪਤਾ ਲੱਗਦੇ ਹਨ। ਇਸ ਮੌਕੇ ਪ੍ਰੋ.ਰਵੇਲ ਸਿੰਘ, ਚਰਨਜੀਤ ਸਿੰਘ ਚੰਨ੍ਹ ਤੇ ਹੋਰ ਹਾਜ਼ਰ ਸਨ।

  Read More »
 • ਮੇਹਨਤ ਦਾ ਰੰਗ, ਗੁਲਾਬ ਦੇ ਸੰਗ

  2004 ‘ਚ ਇੱਕ ਬਠਿੰਡਾ ਦੇ ਕਿਸਾਨ ਰਾਜਿੰਦਰਪਾਲ ਸਿੰਘ ਭੋਲਾ ਨੇ ਚਾਰ ਰੁਪਏ ਦੀ ਕਲਮ ਅਤੇ ਦੇਗ (ਮਿੱਟੀ ਦਾ ਵਡਾ ਭਾਂਡਾ) ਦੇ ਸਹਾਰੇ ਕੰਮ ਸ਼ੁਰੂ ਕਿੱਤਾ ਅਤੇ ਹਰ ਸਾਲ 6 ਲੱਖ ਰੁਪਏ ਦੀ ਕਮਾਈ ਕਰ ਰਹੇ ਹਨ। ਇਸ ਨੂੰ ਲੈ ਕੇ ਨੌਜਵਾਨ ਕਿਸਾਨ ਭੋਲਾ ਨੂੰ ਸਟੇਟ ਐਵਾਰਡ ਵੀ ਮਿਲੇਆ ਹੈ। ਭੋਲਾ ਨੇ ਦੱਸਿਆ ਕੇ ਓਹਨਾਂ ਨੇ ਖੇਤੀ ਚ ਰਿਸ੍ਕ ਲੈਂਦੇ ਹੋਏ ਇਕਠੇ ਹੀ 6 ਏਕੜ ਚ ਗੁਲਾਬ ਦੀ ਖੇਤੀ ਸ਼ੁਰੂ ਕਰ ਦਿੱਤੀ। ਇੱਕ ਕਿਲੋਗ੍ਰਾਮ ਗੁਲਾਬ ਆਇਲ ਦੀ ਕੀਮਤ ਮਾਰਕੀਟ ਚ 15 ਲੱਖ ਦੇ ਕਰੀਬ ਹੈ। ਓੁਹਨਾਂ ਦੇ ਗੁਲਾਬ ਆਇਲ ਦੀ ਮੰਗ ਕਨੇਡਾ ਅਤੇ ਅਮਰੀਕਾ ਚ ਜਿਆਦਾ ਹੈ ਕਿਊਂਕਿ ਓਹਨਾਂ ਦਾ ਗੁਲਾਬ ਆਰਗੈਨਿਕ ਹੁੰਦਾ ਹੈ ।

  rose field
  Read More »
 • A Hero Sikh Responds to Racism

  “If you want to do something for society, you need hard work,” Darwin taxi driver, Tejinder Singh said.

  To feed the needy, hungry and homeless in Darwin; a migrant Indian taxi driver has turned a racist cab fare experience into a monthly quest. Tejinder Singh and his three family members save $1 each a day so they can spend the last Sunday of every month handing out kilos of rice and chickpeas from a van.He is migrants from Punjab,India. He encounters racism from cab customers due to the black turban worn for his religion. Mr Singh launched his food van for the hungry in Darwin, to help the community to not be so afraid of his turban.

  “Our religion says 10 per cent [of your income goes towards] the needy, poor, who need help, no matter if they follow your religion, I try to follow my religion.” he said.
  Mr Singh had just finished cooks 30kg or more of food for his monthly Sunday rounds. He had been driving his cab the night before and had not slept before cooking up vats of chickpeas, rice and peas in his backyard.

  “It’s amazing how he does it. He drives for 12 hours in the night and then five hours cooking around a gas stove. “Mr Singh sometimes spends several hours searching for people who might be hungry. The food mostly ends up in the stomachs of long grassers in Darwin’s northern suburbs, but Mr Singh said he does not discriminate.

  “I want to help needy people. Anybody, no matter black, no matter white, no religion,” he said.

  “If they are hungry, I will give them food.”

  Read More »
 • Gurdas Maan Live In Concert (U.K.)

  Our very own Punjabi Pioneering singer – Songwriter, Gurdas Maan, is back in UK to embark on his 2015 concert entitled Masti. Translated as a level of “heightened excitement; often divine”, Maan is surely to leave the thousands in attendance in a similar state with his energising stage persona and soulful lyrics. Recognised by most as the stand-out artist of his industry, Maan has managed to capture and strike all the right chords in the hearts of millions of his followers. Get ready to indulge in both classic and modern greats from a repertoire that has spanned three decades.

  So don’t miss out on the return of the legendary Gurdas Maan in what is predicted to be one of his most memorable shows to date! Book your tickets now and enjoy an enthralling evening of entertainment.

  Read More »
 • Major Categories of PTC Punjabi Film Awards

  ਹੋ ਰੱਬਾ ਤੇਰਾ ਸ਼ੁਕਰ ਮਾਨਿਏ ,
  ਹੋ ਗੁਣ ਤੇਰੇ ਰੱਜ ਰੱਜ ਗਾਈਏ
  ਮਿਤਰਾਂ ਦਾ ਦਿਲ ਨੱਚਦਾ , ਜਿਵੇਂ ਤੁਮ੍ਬੀ ਉਤੇ ਨਚਦੀ ਹੈ ਤਾਰ
  ਮਿਤਰਾਂ ਦਾ ਦਿਲ ਨੱਚਦਾ , ਜਿਵੇਂ ਤੁਮ੍ਬੀ ਉਤੇ ਨਚਦੀ ਹੈ ਤਾਰ ….

  Gurdas Maan gets ‘Star Forever Award’ at PTC Punjabi Film Awards 2015
  All time favourite Punjabi singer-actor Gurdas Maan was awarded ‘Star Forever Award’ Award for his role in Punjabi movie ‘Dil Vil Pyar Vyar’.
  The film produced by Manjeet Mann had Gurdas Maan in the lead role.
  Gurdas Maan was paired opposite Neeru Bajwa in the film.

  The PTC Punjabi Film Awards function was held on March 17 at Multipurpose Stadium here.

  WINNER : Gurdas Maan (Dil Vil Pyaar Vyaar)
  Category : Star Forever Award

  Read More »
 • ਗਰੇਵਾਲ ਮਹਿਲਾ ਹਾਕੀ: ਸੋਨੀਪਤ ਵੱਲੋਂ ਆਰਸੀਐਫ ਨੂੰ ਮਾਤ

  ਭਾਰਤ ਵਿੱਚ ਮਹਿਲਾ ਹਾਕੀ ਲੀਗ ਹੋਣੀ ਚਾਹੀਦੀ ਹੈ ਅਤੇ ਖਿਡਾਰਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਪ੍ਰਗਟਾਵਾ ਭਾਰਤ ਵਿੱਚ ਹਾਕੀ ਦੀਆਂ ਚੰਗੀਆਂ ਖਿਡਾਰਨਾਂ ਪੈਦਾ ਕਰਨ ਲਈ ਕੀਤਾ। ਟੂਰਨਾਮੈਂਟ ਦੇ ਦੂਜੇ ਦਿਨ ਮੰਗਲਵਾਰ ਨੂੰ ਹੋਏ ਪਹਿਲੇ ਮੈਚ ਵਿੱਚ ‘ਸਾਈ’ ਚੰਡੀਗੜ੍ਹ ਦੀ ਟੀਮ ਨੇ ‘ਸਾਈ’ ਪਟਿਆਲਾ ਨੂੰ 2-1 ਗੋਲਾਂ ਨਾਲ ਮਾਤ ਦਿੱਤੀ। ਦੂਜੇ ਮੁਕਾਬਲੇ ਵਿੱਚ ਸੋਨੀਪਤ ਨੇ ਆਰ.ਸੀ.ਐਫ. ਨੂੰ 1-0 ਨਾਲ ਹਰਾਇਆ। ਅੱਜ ਪਹਿਲੇ ਮੁਕਾਬਲੇ ਵਿੱਚ ‘ਸਾਈ’ ਚੰਡੀਗੜ੍ਹ ਦੀ ਹਾਕੀ ਟੀਮ ,‘ਸਾਈ’ ਪਟਿਆਲਾ ਦੀ ਟੀਮ ਨੂੰ 2-1 ਗੋਲਾਂ ਨਾਲ ਹਰਾਉਣ ਵਿੱਚ ਸਫਲ ਰਹੀ। ਜੇਤੂ ਟੀਮ ਵੱਲੋਂ ਪਹਿਲਾ ਗੋਲ ਸ਼ਿਲਪੀ ਨੇ ਮੈਚ ਦੇ 12ਵੇਂ ਮਿੰਟ ਵਿੱਚ ਅਤੇ ਦੂਜਾ ਗੋਲ ਸੁਰਾਜ ਨੇ 39ਵੇਂ ਮਿੰਟ ਵਿੱਚ ਕੀਤਾ। ਚੰਡੀਗੜ੍ਹ ਵੱਲੋਂ ਇਹ ਦੋਵੇਂ ਗੋਲ ਪੈਨਲਟੀ ਕਾਰਨਰ ਰਾਹੀਂ ਹੋਏ। ‘ਸਾਈ’ ਪਟਿਆਲਾ ਵੱਲੋਂ ਭਾਵਨਾ ਨੇ ਫੀਲਡ ਗੋਲ ਕੀਤਾ।

  Read More »
 • ਸੰਤੋਸ਼ ਟਰਾਫੀ: ਪੰਜਾਬ, ਸਰਵਿਸਿਜ਼, ਮਿਜ਼ੋਰਮ ਤੇ ਕੇਰਲਾ ਆਖ਼ਰੀ ਚੌਹਾਂ ’ਚ

  69ਵੀਂ ਕੌਮੀ ਸੰਤੋਸ਼ ਫੁਟਬਾਲ ਟਰਾਫੀ ਦੀਆਂ 4 ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ ਹਨ।
  ਪੂਲ ‘ਏ’ ਵਿੱਚੋਂ ਪੰਜਾਬ ਅਤੇ ਸਰਵਿਸਿਜ਼,
  ਪੂਲ ‘ਬੀ’ ਵਿੱਚੋਂ ਮਿਜ਼ੋਰਮ ਅਤੇ ਕੇਰਲਾ।
  ਗੁਰੂ ਨਾਨਕ ਸਟੇਡੀਅਮ ਵਿੱਚ ਹੋਏ ਮੈਚ ’ਚ ਪੰਜਾਬ ਨੇ ਮਹਾਰਾਸ਼ਟਰ ਨੂੰ 2-1 ਗੋਲਾਂ ਨਾਲ ਹਰਾਇਆ।
  ਇਸ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ 12 ਤੇ 13 ਮਾਰਚ ਨੂੰ ਲੁਧਿਆਣਾ ਵਿੱਚ ਖੇਡੇ ਜਾਣਗੇ।

  Read More »
 • ਗੁਰਦਾਸ ਮਾਨ ਦਾ ਯੂਕੇ(U.K.) ਸ਼ੋ

  ਯੂਕੇ ਵਿਚ ਹੋਣ ਜਾ ਰਹੇ ਸ਼ੋ ਲਈ ਰੀਹਰ੍ਸਲ੍ਸ ਚਲ ਰਹੀਆਂ ਹਨ। ਜੋ ਕੀ ਅਪ੍ਰੈਲ 2015 ਵਿਚ ਹੋਵੇਗਾ। ਕੁਛ ਪੁਰਾਣੇ ਗੀਤ ਤੇ ਕੁਛ ਨਵੇਂ ਗੀਤ ਗਾਏ ਜਾਣਗੇ। ਗੁਰਦਾਸ ਮਾਨ ਕਾਫੀ ਟਾਇਮ ਤੋਂ ਤੇਆਰੀ ਵੀ ਕਰ ਰਹੇ ਹਨ ਤੇ FB ਪੋਸਟ ਵੀ ਕਰ ਰਹੇ ਹਨ। ਉਮੀਦ ਹੈ ਕੇ ਸਾਰੇ ਖੁਸ਼ਹਾਲ ਤੇ ਤੰਦਰੁਸਤ ਹਨ, ਰੱਬ ਤੁਹਾਨੂੰ ਸਭ ਨੂੰ ਚੜਦੀ ਕਲਾ ਚ ਰਖੇ …ਜੀਯੋ ।

  Read More »
 • ਅੱਜ ਹੈ ਟੀਮ ਇੰਡੀਆ ਦਾ ਆਇਰਲੈਂਡ ਨਾਲ ਮੁਕਾਬਲਾ

  ਆਤਮਵਿਸ਼ਵਾਸ ਨਾਲ ਭਰੀ ਭਾਰਤੀ ਕ੍ਰਿਕਟ ਟੀਮ ਦਾ ਅੱਜ ਮੁਕਾਬਲਾ ਆਇਰਲੈਂਡ ਨਾਲ ਹੋਵੇਗਾ। ਲਗਾਤਾਰ ਚਾਰ ਜਿੱਤਾਂ ਬਾਅਦ ਇੰਡੀਆ ਦੀ ਨਜ਼ਰ ਹੁਣ ਪੰਜਵੀਂ ਜਿੱਤ ’ਤੇ ਹੈ। ਭਾਰਤ ਦਾ ਆਇਰਲੈਂਡ ਖ਼ਿਲਾਫ਼ ਇਕ ਬੇਮੇਲ ਮੁਕਾਬਲਾ ਹੋਵੇਗਾ। ਦੂਸਰੀ ਤਰਫ਼ ਆਇਰਲੈਂਡ ਕੁਆਰਟਰ ਫਾਈਨਲ ’ਚ ਪਹੁੰਚਣ ਦੀ ਉਮੀਦ ਲਗਾ ਕੇ ਬੈਠਾ ਹੈ।
  ਪਿਛਲੇ ਵਿਸ਼ਵ ਕੱਪ ਦੌਰਾਨ ਭਾਰਤ ਅਤੇ ਆਇਰਲੈਂਡ ਦੀ ਟੱਕਰ ਬੰਗਲੌਰ ਵਿੱਚ ਹੋਈ ਸੀ, ਜਿਸ ਵਿੱਚ ਭਾਰਤ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਯੁਵਰਾਜ ਨੇ ਅਰਧ ਸੈਂਕੜਾ ਜੜਨ ਦੇ ਨਾਲ-ਨਾਲ ਪੰਜ ਖਿਡਾਰੀ ਆਊਟ ਕੀਤੇ ਸਨ।ਭਾਰਤੀ ਗੇਂਦਬਾਜ਼ਾਂ ਨੇ ਇਕ ਇਕਾਈ ਦੇ ਰੂਪ ਵਿੱਚ ਟੂਰਨਾਮੈਂਟ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਚਾਰ ਮੈਚਾਂ ਵਿੱਚ 37 ਵਿਕਟ ਹਾਸਲ ਕੀਤੇ ਹਨ।

  Read More »
 • ਖੁਸ਼ਵਿੰਦਰ ਕੌਰ ਤਾਇਕਵਾਂਡੋ ਖਿਡਾਰਨ

  ਖੁਸ਼ਵਿੰਦਰ ਕੌਰ ਖੁਸ਼ੀ ਬਾਰਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ, ਇੱਕ ਹੁਸ਼ਿਆਰ ਵਿਦਿਆਰਥਣ ਹੀ ਨਹੀਂ ਸਗੋਂ ਇੱਕ ਵਧੀਆ ਖਿਡਾਰਨ ਵੀ ਹੈ। ਉਸ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਆਪਣੇ ਮਾਪਿਆਂ ਦਾ ਨਾਮ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੱਕ ਚਮਕਾਇਆ ਹੈ।
  ਤਾਇਕਵਾਂਡੋ ਦੀ ਇਸ ਖਿਡਾਰਨ ਨੇ ਖੇਡਾਂ ਵਿੱਚ ਹੁਣ ਤੱਕ ਬਹੁਤ ਮਾਣ-ਸਨਮਾਨ ਹਾਸਲ ਕੀਤਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਪਹਿਲੀ ਵਾਰ ਸਾਲ 2014 ਦੌਰਾਨ ਜ਼ਿਲ੍ਹਾ ਪੱਧਰੀ ਤਾਈਕਵਾਂਡੋ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੁਸ਼ਵਿੰਦਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਸਾਲ ਹੀ ਅੰਮ੍ਰਿਤਸਰ ਵਿਖੇ ਆਯੋਜਿਤ ਰਾਜ ਪੱਧਰੀ ਤਾਇਕਵਾਂਡੋ ਖੇਡਾਂ ਵਿੱਚ ਖੁਸ਼ਵਿੰਦਰ ਕੌਰ ਨੇ ਗੋਲਡ ਮੈਡਲ ਹਾਸਲ ਕੀਤਾ।ਜਨਵਰੀ 2015 ਦੌਰਾਨ ਦੁਰਗ (ਛੱਤੀਸਗੜ੍ਹ) ਵਿਖੇ ਆਯੋਜਿਤ 60ਵੀਆਂ ਨੈਸ਼ਨਲ ਸਕੂਲ ਗੇਮਜ਼ ਵਿੱਚ ਚਾਈਕਵਾਂਡੋ ਲਈ ਪੰਜਾਬ ਟੀਮ ਵੱਲੋਂ ਖੇਡਦਿਆਂ ਆਪਣੇ ਭਾਰ ਵਰਗ ਵਿੱਚ ਫਿਰ ਤੋਂ ਗੋਲਡ ਮੈਡਲ ਪ੍ਰਾਪਤ ਕੀਤਾ।

  Read More »
 • ਪੰਜਾਬ ’ਚ ਹੋਲਾ ਮਹੱਲਾ ਸ਼ੁਰੂ

  ਅੱਜ ਪੰਜਾਬ ’ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੂਰੇ ਧੂਮ ਧਾਮ ਨਾਲ ਪੰਜਾਬ ਦਾ ਤਿੳੁਹਾਰ ਹੋਲਾ ਮਹੱਲਾ ਸ਼ੁਰੂ ਹੋ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਅਾਰੰਭ ਹੋ ਗਏ ਅਤੇ ਹਰ ਸਾਲ ਵਾਂਗ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। 4 ਤੋਂ 6 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲਣ ਵਾਲਾ ਹੋਲਾ ਮਹੱਲਾ, ਅੱਜ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂ ਹੋ ਗਿਆ। ਹੋਲੇ ਮਹੱਲੇ ਦੇ ਪਹਿਲੇ ਦਿਨ ਹਜ਼ਾਰਾਂ ਹੀ ਸ਼ਰਧਾਲੂਆਂ ਨੇ ਸਵੇਰੇ ਤੜਕਸਾਰ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤੇ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ। ਜਦਕਿ ਸਵੇਰੇ 10 ਵਜੇ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਵੀ ਅਾਰੰਭ ਹੋ ਗਏ। ਅੱਜ ਤੋਂ ਹੋਲਾ ਮਹੱਲਾ ਸ਼ੁਰੂ ਹੋਣ ਤੋਂ ਬਾਅਦ, 6 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏਆ ਜਾਵੇਗਾ।

  ਦੇਸ਼ ਵਿਦੇਸ਼ ਤੋਂ ਪਹੰਚਣ ਵਾਲੀ ਸੰਗਤ ਲਈ ਰਿਹਾਇਸ਼, ਗੱਠੜੀ ਘਰ ਅਤੇ ਜੋੜਾ ਘਰਾਂ ਸਮੇਤ 24 ਘੰਟੇ ਗੁਰੂ ਕੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 400 ਤੋਂ ਵੱਧ ਸਭਾ ਸੁਸਾਇਟੀਆਂ ਵੱਲੋਂ ਵੱਖ ਵੱਖ ਥਾਵਾਂ ਤੇ ਲੰਗਰ ਲਗਾਏ ਗਏ ਹਨ। ਇਲਾਕੇ ਦੇ ਸਾਰੇ ਗੁਰਦੁਆਰਿਆਂ ’ਚ ਗੁਰਬਾਣੀ ਦਾ ਪਰਵਾਹ ਚੱਲ ਰਿਹਾ ਹੈ ਅਤੇ ਗੁਰਦੁਆਰਿਆਂ ਨੂੰ ਸੁੰਦਰ ਦੀਪ ਮਾਲਾ ਨਾਲ ਸਜਾਇਆ ਗਿਆ ਹੈ।

  Read More »
Visit Us On TwitterVisit Us On FacebookVisit Us On Google Plus