ਮੌਜੂਦਾ ਰੁੱਤ ਪੱਤਝੜੀ ਰੁੱਤ ਦੇ ਬੂਟੇ ਲਗਾਉਣ ਲਈ ਉੱਤਮ ਹੈ। ਇਸ ਮੌਸਮ ਵਿਚ ਲਗਾਏ ਜਾਣ ਵਾਲੇ ਫ਼ਲਦਾਰ ਬੂਟਿਆਂ ਦੀ ਸ਼੍ਰੇਣੀ ਵਿਚ ਅਲੂਚਾ, ਨਾਸ਼ਪਾਤੀ, ਅੰਗੂਰ, ਆੜੂ ਆਦਿ ਆਉਂਦੇ ਹਨ। ਬੂਟੇ ਲਗਾਉਣ ਤੋਂ ਪਹਿਲਾਂ ਬਾਗ਼ ਦੀ ਉਚਿਤ ਵਿਉਂਤਬੰਦੀ ਕਰ ਲੈਣੀ
ਅਨਾਰ
ਅਨਾਰ (ਵਿਗਿਆਨਕ ਨਾਂ: ਪਿਊਨਿਕਾ ਗਰੇਨੇਟਮ) ਇੱਕ ਲਾਲ ਰੰਗ ਦਾ ਫਲ਼ ਹੁੰਦਾ ਹੈ ਜੋ ਕਿ ਇਕ ਛੋਟੇ ਦਰਖ਼ਤ ਨੂੰ ਲਗਦਾ ਹੈ। ਇਸ ਦਰਖ਼ਤ ਉੱਤੇ ਫਲ਼ ਆਉਣ ਤੋਂ ਪਹਿਲਾਂ ਲਾਲ ਰੰਗ ਦਾ ਵੱਡਾ ਫੁੱਲ ਲੱਗਦਾ ਹੈ। ਇਸ ਵਿਚ ਅਣਗਿਣਤ ਲਾਲ ਰੰਗ ਦੇ ਛੋਟੇ ਪਰ ਰਸੀਲੇ ਦਾਣੇ ਹੁੰਦੇ ਹਨ।[੧]
ਅਨਾਰ ਦੁਨੀਆਂ ਦੇ ਗਰਮ ਇਲਾਕਿਆਂ ਵਿਚ ਪਾਇਆ ਜਾਂਦਾ ਹੈ। ਭਾਰਤ[੨] ਵਿਚ ਅਨਾਰ ਦੇ ਦਰਖ਼ਤ ਜ਼ਿਆਦਾਤਰ ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਆਂਧਰਾ ਪ੍ਰਦੇਸ਼,ਕਰਨਾਟਕ, ਤਾਮਿਲ ਨਾਡੂ ਅਤੇ ਗੁਜਰਾਤ ਵਿਚ ਪਾਏ ਜਾਂਦੇ ਹਨ।
ਅਖਰੋਟ
ਅਖਰੋਟ (ਵਿਗਿਆਨਕ ਨਾਮ: Juglans Regia) ਰੁੱਖਾਂ ਦੀ ਇੱਕ ਪ੍ਰਜਾਤੀ ਹੈ। ਇਸ ਰੁੱਖ ਉੱਤੇ ਲੱਗਣ ਵਾਲੇ ਫਲ ਦੇ ਬੀਜ ਨੂੰ ਵੀ ਅਖਰੋਟ ਕਿਹਾ ਜਾਂਦਾ ਹੈ। ਇਹ ਬਹੁਤ ਸੁੰਦਰ ਅਤੇ ਸੁਗੰਧਿਤ ਪਤਝੜੀ ਦਰਖਤ ਹੁੰਦੇ ਹਨ। ਇਸਦੀਆਂ ਦੋ ਕਿਸਮਾਂ ਮਿਲਦੀਆਂ ਹਨ। ਜੰਗਲੀ ਅਖ਼ਰੋਟ 100 ਤੋਂ 200 ਫੁੱਟ ਤੱਕ ਉੱਚੇ, ਆਪਣੇ ਆਪ ਉੱਗਦੇ ਹਨ। ਇਸਦੇ ਫਲ ਦਾ ਛਿਲਕਾ ਮੋਟਾ ਹੁੰਦਾ ਹੈ। ਕ੍ਰਿਸ਼ਿਜੰਨਿ ਅਖ਼ਰੋਟ 40 ਤੋਂ 90 ਫੁੱਟ ਤੱਕ ਉੱਚਾ ਹੁੰਦਾ ਹੈ ਅਤੇ ਇਸਦੇ ਫਲ ਦਾ ਛਿਲਕਾ ਪਤਲਾ ਹੁੰਦਾ ਹੈ। ਇਸਨੂੰ ਕਾਗਜੀ ਅਖ਼ਰੋਟ ਕਹਿੰਦੇ ਹਨ। ਇਸ ਤੋਂ ਬੰਦੂਕਾਂ ਦੇ ਕੁੰਦੇ ਬਣਾਏ ਜਾਂਦੇ ਹਨ।
ਅਖ਼ਰੋਟ ਦਾ ਫਲ ਇੱਕ ਪ੍ਰਕਾਰ ਦਾ ਸੁੱਕਾ ਮੇਵਾ ਹੈ ਜੋ ਖਾਣ ਲਈ ਕੰਮ ਆਉਂਦਾ ਹੈ। ਅਖ਼ਰੋਟ ਦਾ ਬਾਹਰਲਾ ਕਵਰ ਇੱਕਦਮ ਕਠੋਰ ਹੁੰਦਾ ਹੈ ਅਤੇ ਅੰਦਰ ਮਨੁੱਖੀ ਦਿਮਾਗ ਦੇ ਸਰੂਪ ਵਾਲੀ ਗਿਰੀ ਹੁੰਦੀ ਹੈ। ਅਖ਼ਰੋਟ ਦੇ ਰੁੱਖ ਦਾ ਵਨਸਪਤੀ ਨਾਮ ਜਗਲਾਂਸ ਨਿਗਰਾ (Juglans Nigra) ਹੈ। ਅੱਧੇ ਮੁੱਠੀ ਅਖ਼ਰੋਟ ਵਿੱਚ 392 ਕੈਲੋਰੀਜ ਹੁੰਦੀਆਂ ਹ, 9 ਗਰਾਮ ਪ੍ਰੋਟੀਨ ਹੁੰਦਾ ਹੈ, 39 ਗਰਾਮ ਚਰਬੀ ਹੁੰਦੀ ਹੈ ਅਤੇ 8 ਗਰਾਮ ਕਾਰਬੋਹਾਇਡਰੇਟ ਹੁੰਦਾ ਹੈ। ਇਸ ਵਿੱਚ ਵਿਟਾਮਿਨ ਈ, ਅਤੇ ਬੀ 6,ਕੈਲਸ਼ਿਅਮ ਅਤੇ ਮਿਨੇਰਲ ਵੀ ਚੋਖੀ ਮਾਤਰਾ ਵਿੱਚ ਹੁੰਦੇ ਹਨ।
Tags: Punjabi Fruit