ਕੀ,ਕਦੋਂ ਅਤੇ ਕਿਵੇਂ ਖਾਧਾ ਜਾਵੇ?

ਸਾਡੇ ਸਰੀਰ ਦੇ ਪੋਸ਼ਣ ਦਾ ਇੱਕ ਹੀ ਮਾਧਿਅਮ ਹੈ, ਤੇ ਉਹ ਹੈ ਭੋਜਨ।ਜੇਕਰ ਅਸੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਭੋਜਨ ਨਾਲ ਸਬੰਧਿਤ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।ਜਿਵੇ:- ਭੋਜਨ ਹੌਲੀ-ਹੌਲੀ ਚਬਾ ਕੇ ਖਾਣਾ ਚਾਹੀਦਾ ਹੈ।ਲੋੜ ਤੋਂ ਜ਼ਿਆਦਾ ਭੋਜਨ ਕਦੇਂ ਨਹੀ ਕਰਨਾ ਚਾਹੀਦਾ,ਇਸ ਨਾਲ ਕਈ ਰੋਗ ਹੋ ਸਕਦੇ ਹਨ।ਜਿੰਨੀ ਭੁੱਖ ਹੋਵੇ ਉਸਦਾ ਤਿੰਨ ਚੌਥਾਈ ਹੀ ਖਾਧਾ ਜਾਵੇ ਤਾਂ ਠੀਕ ਹੈ।ਚਾਹੇ ਜਿੰਨੇ ਵੀ ਬਿਜ਼ੀ ਹੋਵੇ ਪਰ ਹਮੇਸ਼ਾ ਨਿਯਤ ਸਮੇ ਤੇ ਭੋਜਨ ਕਰੋਂ।ਭੋਜਨ ਕਰਦੇ

ਸਮੇਂ ਵਿੱਚ-ਵਿੱਚ ਪਿਆਸ ਲੱਗਣ ਤੇ ਥੋੜਾ-ਥੋੜਾ ਕਰਕੇ ਪਾਣੀ ਪੀਣਾ ਚਾਹੀਦਾ ਹੈ।ਭੋਜਨ ਕਰਨ ਤੋਂ ਬਾਅਦ ਹਮੇਸ਼ਾ ਯਾਦ ਰੱਖੋ-ਨਾ ਕ੍ਰੋਧ ਕਰੋ,ਨਾ ਤੁਰੰਤ ਕਸਰਤ ਕਰੋ।ਇਸ ਨਾਲ ਸਿਹਤ ਨੂੰ ਹਾਨੀ ਪਹੁੰਚਦੀ ਹੈ।ਰਾਤ ਦੇ ਭੋਜਨ ਤੋਂ ਬਾਅਦ ਦੁੱਧ ਪੀਣਾ ਸਿਹਤ ਲਈ ਲਾਭਕਾਰੀ ਹੈ।

Tags: