ਕੀ ਕੋਈ ਜਾਣਦਾ ਹੈ?

women

ਕਦੇ- ਕਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ,
ਨਿਕਲਦੀਆਂ ਨੇ ਕੁੱਝ ਆਹਾਂ ,
ਇਸ ਪੂਰੀ ਔਰਤ ਜ਼ਾਤ ਲਈ।
ਕੀ ਲਿਖਿਆ ਹੈ ਇਸ ਦੇ ਲੇਖਾਂ ਵਿੱਚ?
ਕੀ ਕੋਈ ਜਾਣਦਾ ਹੈ?
ਕੀ ਕੋਈ ਦੱਸ ਸਕਦਾ ਹੈ?

ਡਰ ਲਿਖਿਆ ਹੈ ਇਸਦੇ ਲੇਖਾਂ ਵਿਚ
ਪਿਉ ਦੀ ਇੱਜ਼ਤ ਦਾ ਹੈ ਡਰ ਕਦੇ
ਪਤੀ ਦੇ ਘਰ ਦੀ ਇੱਜ਼ਤ ਦਾ ਹੈ ਡਰ ਕਦੇ
ਪੁੱਤਰ ਦੀ ਕਮਾਈ ਤੇ ਜੀਣ ਦਾ ਹੈੈ ਡਰ ਕਦੇ
ਕੀ ਇਹ ਨਿਡਰ ਹੋ ਕੇ ਜੀ ਸਕਦੀ ਹੈ ਕਦੇ?
ਕੀ ਕੋਈ ਜਾਣਦਾ ਹੈ?
ਕੀ ਕੋਈ ਦੱਸ ਸਕਦਾ ਹੈ?

ਸਭਨਾਂ ਨਾਲ ਪਿਆਰ ਕਰਨਾ ਹੈ ਇਸਦੀ ਫਿਤਰਤ
ਸਭਨਾਂ ਦੀ ਫ਼ਿਕਰ ਕਰਨਾ ਹੈ ਇਸਦੀ ਫਿਤਰਤ
ਸਭਨਾਂ ਦੀ ਅਣਗਹਿਲੀ ਸਹਿਣਾ ਵੀ ਹੈ ਇਸਦੀ ਫਿਤਰਤ
ਕੀ ਕੋਈ ਬਦਲ ਸਕਦਾ ਹੈ ਇਸਲਈ ਆਪਣੀ ਫਿਤਰਤ?
ਕੀ ਕੋਈ ਜਾਣਦਾ ਹੈ?
ਕੀ ਕੋਈ ਦੱਸ ਸਕਦਾ ਹੈ?

ਜੋ ਹੈ ਪਿਉ, ਪਤੀ ਅਤੇ ਪੁੱਤਰ ਦੇ ਘਰ ਦੀ ਇੱਜ਼ਤ
ਸਲਾਮਤ ਨਹੀਂ ਹੈ ਕਿਤੇ ਵੀ ਉਸ ਦੀ ਇੱਜ਼ਤ
ਕਿਸ ਦੀ ਜ਼ਿੰਮੇਦਾਰੀ ਹੈ ਉਸ ਦੀ ਇੱਜ਼ਤ?
ਕੀ ਅਸਲੀ ਮਾਅਨਿਆਂ ਵਿੱਚ ਕੋਈ ਕਰਦਾ ਹੈ ਉਸਦੀ ਇੱਜ਼ਤ?
ਕੀ ਕੋਈ ਜਾਣਦਾ ਹੈ?
ਕੀ ਕੋਈ ਦੱਸ ਸਕਦਾ ਹੈ?

On,

Author: