1)ਚੰਦਨ ਦੇ ਪਾਊਡਰ ਦਾ ਲੇਪ ਚਿਹਰੇ ‘ਤੇ ਲਗਾਉਣ ਨਾਲ ਇਕ ਤਾਂ ਸਰੀਰ ਨੂੰ ਠੰਡ ਪਹੁੰਚਦੀ ਹੈ। ਦੂਜਾ ਸਨਬਰਨ ਤੋਂ ਵੀ ਬਚਾਅ ਹੁੰਦਾ ਹੈ।
2)ਆਯੂਰਵੈਦਿਨ ‘ਚ ਚੰਦਨ ਅਤੇ ਹਲਦੀ ਨੂੰ ਐਟੀਸੈਪਟਿਕ ਅਤੇ ਸੁੰਦਰਤਾ ਦੇ ਲਿਹਾਜ਼ ਤੋਂ ਵੀ ਉਤਮ ਮੰਨਿਆ ਜਾਂਦਾ ਹੈ। ਦੋਨੋਂ ਚਮੜੀ ਨੂੰ ਨਿਖਾਰਨ ਲਈ ਮੱਦਦਗਾਰ ਹਨ।
3) ਗੁਲਾਬ ਜਲ ਨੂੰ ਆਈਸ ਟ੍ਰੇਅ ‘ਚ ਜਮਾ ਕੇ ਅੱਖਾਂ ਦੁਆਲੇ ਮਲਣ ਨਾਲ ਅੱਖਾਂ ਤਰੋਤਾਜਾ ਹੋ ਜਾਂਦੀ ਹੈ ਅਤੇ ਅੱਖਾਂ ਦੀ ਜਲਨ ਤੋਂ ਵੀ ਰਾਹਤ ਮਿਲਦੀ ਹੈ।
4)ਇਸੇ ਤਰ੍ਹਾਂ ਖੀਰੇ ਦੇ ਰਸ ਦਾ ਪ੍ਰਯੋਗ ਵੀ ਅੱਖਾਂ ਲਈ ਕੀਤਾ ਜਾ ਸਕਦਾ ਹੈ ਅਤੇ ਝੁਲਸੀ ਹੋਈ ਚਮੜੀ ਲਈ ਵੀ ਇਹ ਵਧੀਆ ਉਪਾਅ ਹੈ।
5)ਇਕ ਚੁੱਟਕੀ ਕਪੂਰ ਨੂੰ ਸ਼ਹਿਦ ‘ਚ ਮਿਲਾਕੇ ਚਿਹਰਾ ਧੋਣ ਨਾਲ ਚਿਹਰਾ ਖਿਲ ਉਠਦਾ ਹੈ ਅਤੇ ਨਾਲ ਹੀ ਸਾਬਣ ਨਾਲ ਚਿਹਰੇ ਨੂੰ ਧੋਣ ਮਗਰੋਂ ਨਿੰਬੂ ਅਤੇ ਚੀਨੀ ਦਾ ਘੋਲ ਥੋੜੀ ਦੇਰ ਲਗਾਕੇ ਰੱਖਣ ਨਾਲ ਵੀ ਵਧੀਆ ਸਕਰੱਬ ਹੁੰਦਾ ਹੈ।
ਕਰੋ ਗਰਮੀ ਤੋਂ ਬਚਾਓ
1) ਗਰਮੀ ਦੇ ਦਿਨਾਂ ‘ਚ ਤੇਜ਼ ਧੁੱਪ,ਗਰਮ ਹਵਾਵਾਂ ਅਤੇ ਪਸੀਨੇ ਦੀ ਚਿਪਚਪਾਹਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
2) ਗਰਮੀ ਦੇ ਮੌਸਮ ‘ਚ ਪਸੀਨਾ ਜਿਆਦਾ ਨਿਕਲਣ ਨਾਲ ਪਿੱਤ,ਖਾਰਸ਼ ਆਦਿ ਦੀ ਸ਼ਿਕਾਇਤ ਰਹਿੰਦੀ ਹੈ।
3) ਤੇਜ਼ ਧੁੱਪ ‘ਚ ਨਿਕਲਣ ਨਾਲ ਚਮੜੀ ਝੁਲਸ ਜਾਂਦੀ ਹੈ।
4) ਇਸ ਸਭ ਤੋਂ ਬਚਾਓ ਲਈ ਦਿਨ ‘ਚ ਘੱਟੋ-ਘੱਟ ਦੋ ਵਾਰ ਰਗੜ-ਰਗੜ ਕੇ ਇਸ਼ਨਾਨ ਕਰੋ।
5) ਸਾਫ,ਸੁਥਰੇ ਸੂਤੀ ਕੱਪੜੇ ਪਾਓ।
6) ਦਿਨ ‘ਚ 3-4 ਵਾਰ ਚਿਹਰੇ ਨੂੰ ਫੇਸਵਾਸ਼ ਨਾਲ ਸਾਫ ਕਰੋ
7) ਤਰ,ਖੀਰਾ,ਸੰਗਤਰਾ ਅਤੇ ਮੌਸਮੀ ਦਾ ਰਸ ਕੱਢ ਕੇ ਫਰਿੱਜ ‘ਚ ਰੱਖ ਦੇਵੋ ਅਤੇ ਇਸ ਜੰਮੇ ਹੋਏ ਬਰਫ਼ ਦੇ ਟੁੱਕੜਿਆਂ ਨੂੰ ਚਿਹਰੇ ‘ਤੇ ਮਲੋ,ਚਿਹਰਾ ਚਮਕ ਜਾਵੇਗਾ।
8) ਫਟਕੜੀ ਨੂੰ ਪਾਣੀ ‘ਚ ਮਿਲਾ ਕੇ ਫਰਿੱਜ ‘ਚ ਜਮਾ ਲਵੋਂ ਅਤੇ ਚਹਰੇ ‘ਤੇ ਲਗਾਓ,ਇਸ ਨਾਲ ਚਿਹਰੇ ‘ਤੇ ਤਾਜ਼ਗੀ ਮਿਲਦੀ ਹੈ।
9) ਗਰਮੀ ਦੇ ਦਿਨਾਂ ‘ਚ ਬਲੀਚਿੰਗ ਕਰਵਾਉਣ ਨਾਲ ਚਮੜੀ ਕਾਲੀ ਹੋਣ ਦਾ ਡਰ ਰਹਿੰਦਾ ਹੈ।
10) ਧੁੱਪ ‘ਚ ਨਿਕਲਣ ਤੋਂ ਪਹਿਲਾਂ ਸਨਸਕਰੀਨ ਲੋਸਨ ਗਲਾ ਕੇ ਨਿਕਲੋ।