ਗਰਮ ਮੌਸਮ ਦੇ ਠੰਢੇ ਨੁਸਖੇ

1) ਗਰਮੀਆਂ ‘ਚ ਆਉਣ ਵਾਲੇ ਫਲਾਂ ‘ਚ ਪਾਣੀ ਦੀ ਮਾਤਰਾ ਕਾਫੀ ਹੁੰਦੀ ਹੈ, ਇਸ ਲਈ ਇਨ੍ਹਾਂ ਦਾ ਸੇਵਨ ਜ਼ਰੂਰੀ ਕਰੋ। ਜਿਵੇਂ ਤਰਬੂਜ਼, ਖਰਬੂਜਾ, ਖੀਰਾ ਆਦਿ ਦੀ ਵਰਤੋਂ ਨਿਯਮਿਤ ਰੂਪ ‘ਚ ਕਰਨ ਨਾਲ ਸਰੀਰ ‘ਚ ਪਾਣੀ ਦੇ ਨਾਲ ਖਣਿਜ ਪਦਾਰਥਾਂ ਦੀ ਵੀ ਪੂਰਤੀ ਹੁੰਦੀ ਹੈ।
2) ਗਰਮੀ ‘ਚ ਭੋਜਨ ‘ਚ ਦਾਲ,ਚਾਵਲ,ਰੋਟੀ ਆਦਿ ਖਾਣਾ ਹੀ ਠੀਕ ਰਹਿੰਦਾ ਹੈ ਅਤੇ ਭੁੱਖ ਨਾਲੋਂ ਥੋੜਾ ਘੱਟ ਖਾਣਾ ਹੀ ਸਹੀ ਹੁੰਦਾ ਹੈ।ਇਸ ਨਾਲ ਤੁਹਾਡਾ ਹਾਜਮਾ ਵੀ ਸਹੀ ਰਹੇਗਾ ਅਤੇ ਫੁਰਤੀ ਵੀ ਵਧੇਗੀ।
3) ਗਰਮੀਆਂ ‘ਚ ਤਲੀਆਂ ਚੀਜ਼ਾਂ ਘੱਟ ਖਾਓ।ਇਸ ਨਾਲ ਤੁਹਾਡਾ ਹਾਜਮਾ ਸਹੀ ਰਹਿੰਦਾ ਹੈ।
4) ਗਰਮੀ ‘ਚ ਜਿਆਦਾਤਰ ਪਾਣੀ ਪਸੀਨੇ ਦੇ ਰੂਪ ‘ਚ ਸਰੀਰ ‘ਚੋਂ ਨਿਕਲਦਾ ਰਹਿੰਦਾ ਹੈ।ਇਸ ਲਈ ਘੱਟੋ ਘੱਟ ਚਾਰ ਲੀਟਰ ਪਾਣੀ ਪੀਓ।
5) ਗਰਮੀਆਂ ‘ਚ ਨਾਰੀਅਲ ਦਾ ਪਾਣੀ,ਛਾਛ ਅਤੇ ਲੱਸੀ ਪੀਣ ਨਾਲ ਜਲ ਦਾ ਸੰਤੁਲਨ ਬਣਾਏ ਰੱਖਣ ‘ਚ ਮੱਦਦ ਮਿਲਦੀ ਹੈ।ਗਰਮੀਆਂ ‘ਚ ਖਾਣ ਲਈ ਬਹੁਤ ਜਿਆਦਾ ਨਮਕ ਨਹੀਂ ਲੈਣਾ ਚਾਹੀਦਾ।
6) ਨਮਕੀਨ, ਮੂੰਗਫਲੀ,ਤਲੇ ਹੋਏ ਪਾਪੜ,ਚਿਪਸ ਅਤੇ ਤੇਲ ‘ਚ ਤਲੇ ਹੋਏ ਖਾਦ ਪਦਾਰਥ ਨਾ ਖਾਓ  ਤਾਂ ਚੰਗਾ ਹੋਵੇਗਾ।

Tags: