ਗਿੱਧਾ ( Gidha )

ਗਿੱਧਾ
ਗਿੱਧਾ ਸਮੁੱਚੇ ਪੰਜਾਬ ਦੀਆਂ ਇਸਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਸਦੀਆਂ ਤੋਂ ਇਸ ਲੋਕ-ਨਾਚ
ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ।
ਇੱਕ ਪੰਜਾਬਣ ਆਪਣੇ ਆਪ ਤੋਂ ਅਤੇ ਆਪਣੇ ਪਿੰਡ ਤੋਂ ਇਸ ਨਾਚ ਨੂੰ ਦੂਰ ਨਹੀਂ ਜਾਣ ਦੇਣਾ ਚਾਹੁੰਦੀ। ਉਹ ਸਹਿਜ ਭਾਵ ਨਾਲ, ਸੰਬੋਧਨੀ ਰੂਪ ਵਿੱਚ ਆਖਦੀ ਹੈ:

ਲਾਂਭ-ਚਾਂਭ ਨਾ ਜਾਈਂ, ਗਿੱਧਿਆ ਪਿੰਡ ਵੜ ਵੇ।

ਅਸਲ ਵਿੱਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੀਆਂ ਹੋਰ ਮੁਟਿਆਰ (ਇਸਤਰੀਆਂ) ਤਾਲੀ ਮਾਰਦੀਆਂ ਹਨ। ਤਾਲੀ ਦਾ ਵਹਾਉ ਲੋਕ-ਗੀਤਾਂ ਦੇ ਮੁੱਖ
ਰੂਪਾਂ–ਬੋਲੀਆਂ, (ਛੋਟੀਆਂ ਅਤੇ ਵੱਡੀਆਂ) ਅਤੇ ਟੱਪਿਆ ਦੇ ਨਾਲ-ਨਾਲ ਚੱਲਦਾ ਹੈ। ਇਹਨਾਂ ਟੱਪਿਆਂ ਅਤੇ
ਬੋਲੀਆਂ ਵਿੱਚ ਉਚਾਰੇ ਗਏ ਭਾਵਾਂ ਨੂੰ ਨਾਚ-ਮੁਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ ਜਾਂ ਟੱਪੇ ਦੇ ਬੋਲ ਵਿੱਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ ‘ਬੱਲੇ-ਬੱਲੇ
ਬਈ,ਸ਼ਾਵਾ-ਸ਼ਾਵਾ ‘ ਆਦਿ ਸ਼ਬਦਾਂ ਨੂੰ ਲਮਕਾਵੀਂ ਸੁਰ ਵਿੱਚ ਜੋੜ ਲਿਆ ਜਾਂਦਾ ਹੈ।

ਪੰਜਾਬਣਾ ਆਪਣੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿੱਚੋ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਰੁੱਤਾਂ, ਮੇਲਿਆਂ, ਥਿੱਤਾਂ, ਤਿਉਹਾਰ, ਤੋਂ ਛੁੱਟ ਤ੍ਰਿੰਵਣਾਂ ਵਿੱਚ ਪੂਣੀਆਂ ਕੱਤ ਹਟਣ
ਤੋਂ ਬਾਅਦ ਸਾਉਣ ਮਹੀਨੇ ਤੀਆਂ ਦੇ ਅਵਸਰ ਤੇ, ਬੱਚੇ ਦੇ ਜਨਮ ਸਮੇਂ, ਮੰਗਣੀ ਜਾਂ ਵਿਆਹ ਸਮੇਂ, ਜਾਗੋ
ਕੱਢਣ ਵੇਲੇ ਜਾਂ ਕਿਸੇ ਵੀ ਹੋਰ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਅਜਿਹਾ ਸ਼ੌਂਕ ਪੂਰਾ ਕਰ ਲੈਂਦੀਆਂ ਹਨ। ਇਹਨਾ ਨੂੰ ਇਸ ਨਾਚ-ਵਾਸਤੇ ਕਿਸੇ ਖਾਸ ਸਟੇਜ ਦੀ ਲੋੜ ਨਹੀਂ ਹੁੰਦੀ।
ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲਾਂ ਕਮਰਾਂ, ਖੇਤ (ਖਾਸ ਕਰਕੇ ਤੀਆਂ ਦੇ ਦਿੰਨੀਂ) ਜਾਂ ਮੈਦਾਨ ਆਦਿ ਸੱਭ
ਪ੍ਰਕਾਰ ਦੀਆਂ ਥਾਂਵਾਂ ਗਿੱਧੇ ਲਈ ਢੁੱਕਵੀਆਂ ਹੀ ਹੁੰਦੀਆਂ ਹਨ। ਧਰਮਾਂ, ਫਿਰਕਾ, ਜਾਤ-ਪਾਤ, ਇਹਨਾਂ ਲਈ ਕੋਈ ਵਲਗਣ ਨਹੀਂ ਹੁੰਦੀ। ਗਿੱਧੇ ਦੇ ਪਿੜ ਵਿੱਚ ਚਾਹੇ, ਉਹ ਕਿਸੇ ਵੀ
ਅਵਸਰ ਜਾਂ ਮੌਕੇ ਦਾ ਕਿਉਂ ਨਾਂ ਹੋਵੇ, ਇੱਕ ਕੁੜੀ ਬੋਲੀ ਪਾਉਂਦੀ ਹੈ, ਦੂਜੀਆਂ ਉਸਦੇ ਸਾਥ ਵਿੱਚ ਨਾਲ ਹੀ
ਅਵਾਜ਼ ਚੁੱਕਦੀਆਂ ਹਨ ਅਤੇ ਇਸ ਦੇ ਨਾਲ ਹੀ ਦੋ ਮੁਟਿਆਰਾਂ ਇੱਕ ਜੁਟ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਂਦੀਆਂ ਮੁਦਰਾਵਾਂ ਕਰਦਾ, ਘੇਰੇ ਦੇ ਵਿਚਕਾਰ ਆਪਣਾ ਪ੍ਰਦਰਸ਼ਨ ਕਰਦਾ
ਹੈ। ਇਹ ਪ੍ਰਵਾਹ ਘੰਟਿਆਂ ਵੱਧੀ ਚਲਦਾ ਰਹਿੰਦਾਂ ਹੈ। ਗਿੱਧੇ ਦੀ ਗਤੀ ਧੀਮੀਂ ਪੈਣ ਤੇ ਇਸ ਗਤੀ ਨੂੰ ਹੋਰ ਤੀਬਰ ਕਰਨ ਲਈ ਵੀ ਬੋਲੀਆਂ ਦਾ ਉਚਾਰ ਕਰ ਲਿਆ ਜਾਂਦਾ ਹੈ ਜਿਵੇਂ:

ਹਾਰੀ ਨਾਂ ਮਲਵੈਣੇ, ਗਿੱਧਾ ਹਾਰ ਗਿਆ

ਗਿੱਧੇ ਦੀਆਂ ਮੁਦਰਾਵਾਂ ਨੂੰ ਸੀਮਤ ਨਹੀਂ ਕੀਤਾ ਜਾ ਸਕਦਾ। ਮੁੱਖ ਤੌਰ ਤੇ ਇਹ ਮੁਦਰਾਂਵਾਂ ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਣੀ
ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ (ਸਾਂਗ) ਲਾ ਕੇ, ਆਹਮਣੇ-ਸਾਹਮਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ਼
ਕੇ, ਧਰਤੀ ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ, ਆਦਿ ਜੁਗਤਾਂ ਰਾਂਹੀਂ ਪੇਸ਼ ਕੀਤੀਆਂ ਜਾਂਦੀਆਂ ਹਨ। ਹਰ ਟੱਪੇ ਜਾਂ ਬੋਲੀ ਦੇ ਉਚਾਰ-ਸੰਦਰਭ ਵਿੱਚੋਂ ਨਵੀਂ ਨਿਭਾਓ-ਪ੍ਰਸਿਥਤੀ ਉਜਾਗਰ ਹੁੰਦੀ ਹੈ। ਇਸ ਨਵੀਂ ਪਰਿਸਥਿਤੀ ਨੂੰ ਪੇਸ਼ ਕਰਨ ਵਾਸਤੇ ਨਵੀਂ ਅਤੇ ਮੌਕੇ ਅਨੁਸਾਰ ਮੁਦਰਾ ਸਿਰਜ਼ ਲਈ ਜਾਂਦੀ ਹੈ।

ਗਿੱਧਾ ਰਾਗ ਅਤੇ ਤਾਲ ਪੱਖੋਂ ਵੀ ਸੁਤੰਤਰਤਾ ਦਾ ਧਾਰਨੀ ਹੈ, ਸਾਜ਼ ਦੀ ਮੁਥਾਜ਼ ਵੀ ਨਹੀਂ। ਢੋਲਕੀ ਦੀ ਵਰਤੋਂ ਭਾਵੇਂ ਆਮ ਕਰ ਲਈ ਜਾਂਦੀ ਹੈ ਪ੍ਰੰਤੂ ਪਰੰਪਰਾਇਕ ਨਾਚ ਵਿੱਚ ਢੋਲਕੀ
ਦੀ ਵਰਤੋਂ ਵੀ ਨਹੀ ਸੀ ਹੁੰਦੀ। ਮੂੰਹ ਦੁਆਰਾ ‘ਫੂ-ਫੂ’ ਕਰਕੇ ‘ਬੱਲੇ-ਬੱਲੇ’ ਕਰਕੇ ਅੱਡੀਆਂ ਭੋਏਂ ਤੇ ਮਾਰ
ਕੇ ਜਾਂ ਕਿਲਕਾਰੀ ਮਾਰ ਕੇ ਜੋਰਦਾਰ ਤਾੜੀਆਂ ਦੀ ਅਵਾਜ਼ ਦੀ ਸੰਗਤ ਵਿੱਚ ਹੀ ਹੁਣ ਦੇ ਸਾਜ਼ਾਂ ਜਿਹੀਆਂ ਧੁਨਾਂ ਉਭਾਰ ਲਈਆਂ ਜਾਦੀਂਆਂ ਰਹੀਆਂ ਹਨ। ਹੇਠਾਂ ਵੱਖ-ਵੱਖ ਮੌਕਿਆਂ ਨਾਲ
ਸੰਬੰਧਿਤ ਕੁਝ ਕੁ ਬੋਲੀਆਂ ਪੇਸ਼ ਹਨ:

-ਸਾਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ,
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟ੍ਹਾਂ ਚੜ੍ ਆਈਆਂ
-ਵੇ ਗੁਰਦਿੱਤੇ ਦੇ ਭਾਈਆ……ਹਾਂ ਜੀ/ਵੇ ਦੋ ਖੱਟੇ ਲਿਆ ਦੇ……ਹਾਂ ਜੀ
ਵੇ ਮੇਰੇ ਪੀੜ ਕਲੇਜ਼ੇ……ਹਾਂ ਜੀ/ਵੇ ਮੈਂ ਮਰਦੀ ਜਾਂਵਾਂ……ਹਾਂ ਜੀ।
-ਵੇ ਤੇਰੀ ਸੜ ਜਾਵੇ ‘ਹਾਂ ਜੀ’……ਹਾਂ ਜੀ……।

ਇਸ ਤਰ੍ਹਾਂ ਨਾਂ ਮੁਟਿਅਰਾਂ ਕੋਲੋਂ ਨਾਂ ਬੋਲੀਆਂ ਮੁੱਕਦੀਆਂ ਹਨ, ਨਾਂ ਥਕਾਣ ਹੁੰਦੀ ਹੈ, ਨਿਰੰਤਰ ਅਜਿਹਾ ਪ੍ਰਵਾਹ, ਨਿਰੱਛਲਤਾ ਸਹਿਤ ਚਲਦਾ ਰਹਿੰਦਾ ਹੈ। ਇਸੇ ਕਰਕੇ ਗਿੱਧੇ
ਨੂੰ ਪੰਜਾਬ ਦਾ ਸਿਰਤਾਜ ਲੋਕ-ਨਾਚ ਮੰਨਿਆਂ ਗਿਆ ਹੈ।

ਗਿੱਧਾ ਵੀਡਿਓੁ

Tags: , ,