ਗੁੱਡੀ ਪਟੋਲੇ

ਪੁਰਾਤਨ ਵਿਰਸੇ ਦੀਆਂ ਖੇਡਾਂ ਵਿਚੋˆ ਕੁੜੀਆਂ ਦੀ ਬੜੀ ਹੀ ਰੋਚਕ ਖੇਡ ‘‘ਗੁੱਡੀਆ ਪਟੋਲਿਆ‘‘ ਦੀ ਖੇਡ ਹੁੰਦੀ ਸੀ । ਜੋ ਕਿ ਅਜਕਲ ਅਲੋਪ ਹੁੰਦੀ ਜਾ ਰਹੀ ਹੈ । ਇਸ ਖੇਡ ਵਿਚ ਕੁੜੀਆ ਖੇਡ ਹੀ ਖੇਡ ਵਿਚ ਘਰ ਗ੍ਰਹਿਸਥੀ ਦੇ ਕੰਮ ਵੀ ਸਿਖ ਲੈਦੀਆਂ ਇਸ ਖੇਡ ਨੂੰ ‘‘ਘਰ-ਘਰ ਖੇਡਣਾ ਵੀ ਕੀਹਾ ਜਾਂਦਾ ।
ਗੁੱਡੀਆ ਪਟੋਲੇ ਦੀ ਖੇਡ ਇਕ ਦਿਨ ਨਹੀ ਸਗੋˆ ਕਈ ਦਿਨਾਂ ਦੀ ਹੁੰਦੀ ਇਸ ਨੂੰ ਖੇਡਣ ਤੋˆ ਪਹਿਲਾ ਕਈ ਪ੍ਰਕਾਰ ਦੀਆਂ ਤਿਆਰੀਆਂ ਕਰਨੀਆਂ ਪੈਦੀਆਂ । ਘਰ ਵਿਚੋˆ ਪੁਰਾਣੇ ਰੰਗ ਬਿਰੰਗੇ ਚਮਕੀਲੇ ਕਪੜੇ ਗੋਟਾ ਕਿਨਾਰੀ ਸਿਪੀਆਂ ਸਿਤਾਰੇ ਇਕੱਠੇ ਕੀਤੇ ਜਾਂਦੇ । ਪੁਰਾਣੇ ਕੱਪੜਿਆਂ ਨੂੰ ਇਕੱਠਾ ਕਰਕੇ ਗੁੱਡੀ ਬਨਾਈ ਜਾਂਦੀ । ਉਸ ਦੀ ਕੁੜਤੀ ਤੇ ਘਗਰੇ ਉੱਤੇ ਗੋਟੇ ਤੇ ਕਿਨਾਰੀ ਲਗਾਏ ਜਾਂਦੇ ਤੇ ਉਸ ਦਾ ਸੌਲ੍ਹਾਂ ਸ਼ਿੰਗਾਰ ਕੀਤਾ ਜਾਂਦਾ । ਉਸਨੂੰ ਇੰਝ ਸਜਾਇਆ ਜਾਂਦਾ ਜਿਵੇˆ ਵਿਆਹ ਵਾਲੇ ਦਿਨ ਸਜਵਿਆਹੀ ਕੁੜੀ ਨੂੰ ਸਜਾਇਆ ਜਾਂਦਾ ਹੈ । ਇਸ ਤਰ੍ਹਾਂ ਕੁਝ ਕੁੜੀਆਂ ਗੁੱਡੇ ਬਣਾ ਕੇ ਉਨ੍ਹਾਂ ਨੂੰ ਲਾੜੇ ਦੀ ਤਰ੍ਹਾਂ ਸਜਾਉਦੀਆਂ । ਉਹ ਦੇ ਜਰੀ ਵਾਲਾ ਕੁੜਤਾ ਪਜਾਮਾ ਪਾ ਸੂਹੇ ਰੰਗ ਦੀ ਪੱਗ ੳੱਤੇ ਕੱਲਗੀ ਤੇ ਸਿਹਰਾ ਸਜਾ ਦਿੰਦੀਆਂ । ਗੁੱਡੇ ਤੇ ਗੁੱਡੀ ਨੂੰ ਵਿਆਹ ਵਾਲੇ ਮੁੰਡੇ ਤੇ ਕੁੜੀ ਦੀ ਤਰ੍ਹਾਂ ਤਿਆਰ ਕੀਤਾ ਜਾਂਦਾ ।
ਇਕ ਦਿਨ ਮਿਖ ਕੇ ਕਿਸੇ ਵੀ ਕੁੜੀ ਦੇ ਘਰ ਸਾਰੇ ਮੁੰਡੇ ਤੇ ਕੁੜੀਆਂ ਇੱਕਠੇ ਹੋ ਜਾਂਦੇ ਉਸ ਦਿਨ ਗੁੱਡੇ ਤੇ ਗੁੱਡੀ ਦਾ ਸਾਹਾ (ਵਿਆਹ) ਰਚਾਇਆ ਜਾਂਦਾ । ਜਿਥੇ ਖੇਡਣਾ ਹੁੰਦਾ ਉਥੇ ਕਾਗਜ ਦੀਆਂ ਝੰਡੀਆਂ ਤੇ ਰੰਗ ਬਿਰੰਗੀਆਂ ਚੁੰਨੀਆਂ ਦਾ ਛਾਇਆ-ਮਾਨ (ਟੈˆਟ) ਲਗਾਇਆ ਜਾਂਦਾ । ਘਰ ਦੀਆਂ ਔਰਤਾਂ ਘਰ ਵਿਚ ਹੀ ਮਿਠੇ ਪਕਵਾਨ ਬਣਾ ਦਿੰਦੀਆਂ ਜਿਵੇˆ ਖੀਰ ਪੁੜੇ, ਕੜਾਹ, ਮਿੱਠੇ ਚਾਵਲ ਤੇ ਬੂੰਦੀ ਦੇ ਲੱਡੂ ਆਦਿ । ਕੁੜੀਆਂ ਆਪ ਵੀ ਮੇਲਣਾ ਵਾਂਗ ਸੱਜ ਕੇ ਬਹਿੰਦੀਆਂ । ਛੋਟੇ -2 ਮੁੰਡੇ ਬਰਾਤੀ ਬਣ ਕੇ ਢੁੱਕਦੇ, ਕੁੜੀ ਵਾਲਿਓ ਵਲੋˆ ਬਰਾਤੀਆਂ ਨੂੰ ਠੱਠਾ ਮਜਾਕ ਕੀਤਾ ਜਾਂਦਾ ਤੇ ਸਿਠੱਣੀਆਂ ਦਿੱਤੀਆ ਜਾਂਦੀਆ ਹਰ ਰਸਮੋˆ ਰਿਵਾਜ ਨਿਭਾਇਆ ਜਾਂਦਾ ਦੁਪਹਿਰ ਦੇ ਵੇਲੇ ਗੁੱਡੇ ਤੇ ਗੁੱਡੀ ਨੂੰ ਹੱਥਾ ਵਿਚ ਫੜ੍ਹਕੇ ਲਾਵਾਂ ਕਰਵਾਈਆਂ ਜਾਂਦੀਆਂ ਸਾਰੇ ਇੱਕਠੇ ਹੋ ਕੇ ਰੋਟੀ ਪਾਣੀ ਤੇ ਮਿਠਾਈਆਂ ਛੱਕਦੇ । ਆਖਣ ਦੇ ਵੇਲੇ ਗੁੱਡੀ ਦੀ ਵਿਦਾਈ ਕੀਤੀ ਜਾਂਦੀ । ਕੁੜੀਆ ਇਕ ਦੂਜੇ ਦੇ ਗਲ ਲਗ ਰੋˆਦੀਆਂ ਜਿਵੇˆ ਉਸ ਦੀਆਂ ਰਿਸ਼ਤੇ-ਦਾਰਨੀਆਂ ਹੋਣ । ਗੁੱਡੀ ਨੂੰ ਵਿਦਾ ਕਰ ਘਰ ਵਿਚ ਗਿੱਧਾ ਪਾ ਕੇ ਸ਼ਗਨ ਮਨਾਏ ਜਾਂਦੇ ਤੇ ਦੂਜੇ ਪਾਸੇ ਗੁੱਡੇ ਵਾਲੇ ਗੁੱਡੀ ਦੇ ਸੋਹਰੇ ਘਰ ਆਉਣ ਤੇ ਪਾਣੀ ਵਾਰਨ ਦੀਆਂ ਸਾਰੀਆਂ ਰਸਮਾਂ ਕਰਦੇ ।
ਇਸ ਖੇਡ ਵਿਚ ਘਰ ਦੇ ਬੁਜਰਗ ਵੀ ਭਾਵੁਕ ਹੋ ਜਾਂਦੇ ਉਨ੍ਹਾਂ ਨੂੰ ਵੀ ਆਪਣੀ ਧੀ ਦੇ ਮੁਟਿਆਰ ਹੋਣ ਦਾ ਅਹਿਸਾਸ ਹੋਣ ਲਗ ਪੈˆਦਾ । ਉਹ ਵੀ ਆਪਣੀ ਲਾਡਲੀ ਲਈ ਯੋਗ ਵਰ ਟੋਲਣ ਦੇ ਫਰਜਾਂ ਵਿਚ ਜੁੱਟ ਜਾਂਦੇ । ਜਦੋˆ ਕੁੜੀਆਂ ਦੇ ਗਾਏ ਗੀਤ ਉਨ੍ਹਾਂ ਦੇ ਕੰਨਾਂ ਵਿਚ ਗੁੰਜਦੇ ।
ਕੁੜੀਆ ਗੀਤਾਂ ਰਾਹੀˆ ਆਪਣੇ ਬਾਬਲ ਨੂੰ ਸਮਝਾਉਦੀਆਂ

‘‘ਆਲੇ ਦੇ ਵਿਚ ਗੁੱਡੀਆ ਰੱਖਕੇ ਬਾਰੀ ਵਿਚ ਪਟੋਲੇ,
ਬਾਬਲ ਮੇਰੇ ਹਾਣ ਦੀਆਂ ਜਾ ਬੈਠੀਆਂ ਵਿਚ ਡੋਲੇ,
ਬਾਬਲਾ ਧੀਆਂ ਪ੍ਰਦੇਸ਼ਣਾ ..‘‘
ਬੜੇ ਦੁਖ ਦੀ ਗਲ ਹੈ ਕਿ ਅਜਕਲ ਇਹ ਖੇਡਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਲੋੜ ਹੈ, ਪੁਰਾਤਨ ਵਿਰਸੇ ਦੀਆਂ ਖੇਡਾਂ ਨੂੰ ਸੰਭਾਲਣ ਦੀ ਜੋ ਸਾਨੂੰ ਸਾਡੇ ਬੁਜਰਗਾਂ ਤੋˆ ਵਿਰਸੇ ਵਿਚ ਪ੍ਰਾਪਤ ਹੋਈਆ ਹਨ । ਅਜ ਮੈਨੂੰ ਇਸ ਗਲ ਦੀ ਖੁਸ਼ੀ ਵੀ ਹੈ ਕਿ ਮੈˆ ਤੁੱਛ ਜਿਹੀ ਕੋਸ਼ਿਸ ਕੀਤੀ ਹੈ । ਘਰ ਵਿਚ ਹੀ ਮਿੱਟੀ ਤੋˆ ‘ਵਿਹੜਾ ਸ਼ਗਨਾ ਦਾ‘ ਵਿਆਹ ਵਾਲੇ ਘਰ ਦੇ ਰੂਪ ਵਿਚ ਤਿਆਰ ਕੀਤਾ ਹੈ ਉਸ ਵਿਚ ਹਰ ਚੀਜ ਦਰਸਾਈ ਹੈ । ਹਰ ਪ੍ਰਕਾਰ ਦੀਆਂ ਗੁੱਡੇ ਤੇ ਗੁੱਡੀਆ ਫਾਲਤੂ ਚਮਕੀਲੇ ਕਪੜਿਆਂ ਤੋˆ ਤਿਆਰ ਕੀਤੀਆਂ ਹਨ ।
ਉਨ੍ਹਾਂ ਨੂੰ ਹੀਰ ਰਾਂਝੇ, ਸੱਸੀ ਪੁਨੂੰ, ਮਿਰਜਾ ਸਾਹਿਬਾਂ ਆਦਿ ਦਾ ਰੂਪ ਦਿੱਤਾ ਹੈ । ਜਿਨ੍ਹਾਂ ਵਿਚੋˆ ਸਾਡੇ ਪੁਰਾਤਨ ਵਿਰਸੇ ਦੀ ਝਲਕ ਪੈˆਦੀ ਹੈ ।
ਮੈˆ ਲੋਕਾਂ ਨੂੰ ਵਿਰਸੇ ਪ੍ਰਤੀ ਜਾਗਰੂਪ ਕਰਨ ਲਈ ਹਰ ਵਿਰਾਸਤ ਮੇਲੇ ਸਮੇˆ ਬਠਿੰਡਾ ਵਿਚ ਵਿਰਾਸਤੀ ਪਿੰਡ ਜੈਪਾਲਗੜ, ਖੇਡ ਸਟੇਡੀਅਮ ਵਿਖੇ ਇਸ ਦੀ ਪ੍ਰਦਰਸ਼ਨੀ ਦੇ ਰੂਪ ਵਿਚ ਲਗਾਉਦੀˆ ਹਾਂ ਜਿਸ ਨੂੰ ਹਰ ਪੇˆਡੂ, ਸ਼ਹਰੀ ਤੇ ਵਿਦੇਸ਼ੀ ਸੈਲਾਨੀ ਬਹੁਤ ਹੀ ਪੰਸਦ ਕਰਦੇ ਹਨ । ਇਸ ਦੀਆਂ ਤਸਵੀਰਾਂ ਤੇ ਵੀਡੀਓ ਬਣਾ ਕੇ ਵਿਦੇਸ਼ ਲੈ ਕੇ ਜਾਂਦੇ ਹਨ । ਮੈˆ ਆਸ ਕਰਦੀ ਹਾਂ ਕਿ ਸਾਰੇ ਹੀ ਇਸ ਵਿਰਸੇ ਨੂੰ ਕਿਸੇ ਨਾਂ ਕਿਸੇ ਰੂਪ ਵਿਚ ਸੰਭਾਲਣ ਦੀ ਕੋਸ਼ਿਸ ਕਰਨ ਜੋ ਆਉਣ ਵਾਲੇ ਸਮੇˆ ਵਿਚ ਇਹ ਸਿਰਫ਼ ਕਿਤਾਬਾਂ ਵਿਚਲੀਆਂ ਚੀਜਾਂ ਬਣਕੇ ਨਾ ਰਹਿ ਜਾਣ ।
ਸਰੀਰਕ ਵਿਕਾਸ ਨਾਲ ਮਨੁੱਖ ਦਾ ਮਾਨਸਿਕ ਵਿਕਾਸ ਵੀ ਲਾਜ਼ਮੀਂ ਹੈ । ਹਰੇਕ ਜਾਤੀ ਦੀਆਂ ਖੇਡਾਂ ਵਿੱਚ ਮਾਨਸਿਕ ਪੱਧਰ ਦੀਆਂ ਸੋਚਣ, ਵਿਚਾਰਨ ਅਤੇ ਬੁੱਝਣ ਦੀਆਂ ਸ਼ਕਤੀਆਂ ਨਾਲ ਸੰਬੰਧਤ ਖੇਡਾਂ ਸ਼ਾਮਲ ਹੁੰਦੀਆਂ ਹਨ । ਕੁੜੀਆਂ ਦੀਆਂ ਖੇਡਾਂ ਵਿੱਚ ‘ਗੇਂਦ ਗੀਟੇ’/’ਰੋੜੇ ਬੋਚੋਥਾਲ’, ਜਾਂ ‘ਖਿਹਨੂੰ’ ਅਤੇ ‘ਗੁੱਡੀ ਪਟੋਲੇ’ ਖੇਡ-ਕਾਰਜ ਇਸਤਰੀ ਮਾਨਸਿਕਤਾ ਨੂੰ ਪ੍ਰਗਟਾਉਂਦੀਆ ਹਨ । ਇਹ ਖੇਡ-ਕਾਰਜ ਇਸਤਰੀ ਨੂੰ ਪੰਜਾਬੀ ਸੱਭਿਆਚਾਰ ਦੀ ਰਿਸ਼ਤਾ-ਪ੍ਰਣਾਲੀ ਦੇ ਪ੍ਰਸੰਗ ਵਿੱਚ ਪੇਸ਼ ਕਰਦਾ ਹੈ । ਬੱਚਿਆਂ ਦੀਆਂ ਮਾਨਸਿਕ ਖੇਡਾਂ ਵਿੱਚ ‘ਕਲੀ ਕਿ ਜੋਟਾ’ , ਲੀਡਰ ਬੁੱਝਣਾ’ , ਊਠਕ ਬੈਠਕ’ , ਉਂਗਲੀਆਂ ਬੁੱਝਣਾ’ , ਆਦਿ ਖੇਡਾਂ ਸ਼ਾਮਿਲ ਹਨ । ਬੱਚਿਆਂ ਦੀ ਇੱਕ ਮਾਨਸਿਕ ਖੇਡ ‘ਔਸੀਆਂ’ , ਅਰਥਾਤ ‘ਚੋਰ ਸਿਪਾਹੀ’ ਹੈ । ਲੁਕਵੀਆਂ ਥਾਂਵਾ ਉੱਤੇ ਲਕੀਰਾਂ ਮਾਰੀਆਂ ਜਾਂਦੀਆਂ ਹਨ । ਵਧੇਰੇ ਸੰਖਿਆ ਵਿੱਚ ਵਧੇਰੇ ਲਕੀਰਾਂ ਵਾਹੁਣ ਵਾਲੀ ਟੀਮ ਜੇਤੂਕਰਾਰ ਦਿੱਤੀ ਜਾਂਦੀ ਹੈ । ਇਹ ਖੇਡ ‘ਕੂਕਾਂ ਕਾਂਗੜਾ’ , ‘ਕਾਲੀ ਪੀਲੀ ਟੀਲੋ’ , ‘ਗੁਪੀਆਂ ਨਾਂਵਾਂ ਨਾਲ ਵੀ ਪ੍ਰਸਿੱਧ ਹੈ । ਇਸ ਰੂਪ ਦੀਆਂ ਖੇਡਾਂ ਵਿੱਚ ‘ਕਿਣ ਮਿਣ ਕੋਣ ਗਿਣਿਆ’ , ਪੂਣ ਸਲਾਈ ਐਂ ਗਈ ਔਂ ਗਈ’ , ‘ਇਧਰ ਮਾਰਾਂ ਓਧਰ ਮਾਰਾਂ ਲੋਹੇ ਦੀ ਪੰਸੇਰੀ ਮਾਰਾਂ’ , ਆਦਿ ਸਭ ਸੋਚ ਸ਼ਕਤੀ ਵਾਲੀਆਂ ਖੇਡਾਂ ਹਨ ।

ਗੁੱਡੀ ਪਟੋਲੇ

Tags: