ਘੱਟ ਲਗਾਓ ਸਨਸਕ੍ਰੀਨ ਲੋਸ਼ਨ

ਧੁੱਪ ਤੋਂ ਬਚਣ ਲਈ ਸਨਸਕ੍ਰੀਨ ਲੋਸ਼ਨ ਜਾਂ ਕ੍ਰੀਮ ਲਗਾਈ ਜਾਂਦੀ ਹੈ।ਇਹ ਚਮੜੀ ਨੂੰ ਝੁਲਸਣ ਤੋਂ
ਬਚਾਉਂਦਾ ਹੈ ਪਰ ਇਸਦੀ ਜ਼ਿਆਦਾ ਵਰਤੋਂ ਨਾਲ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਕੇ
ਘੱਟ ਜਾਂ ਖਤਮ ਹੋ ਜਾਂਦੀ ਹੈ,ਜਦੋਂਕਿ ਇਹ ਰੱਖਿਆ ਪ੍ਰਣਾਲੀ ਚਮੜੀ ਤੇ ਸਰੀਰ ਨੂੰ ਬੀਮਾਰੀਆਂ ਤੋਂ
ਬਚਾਉਂਦੀ ਹੈ।ਧੁੱਪ ਦੇ ਤੇਜ਼ ਹੋਣ ਤੇ ਇਹ ਖੁਦ ਕਾਲੀ ਹੋ ਕੇ ਅਲਟ੍ਰਾਵਾਇਲਟ ਕਿਰਨਾਂ ਤੋਂ ਸਾਡਾ ਬਚਾਅ
ਕਰਦੀ ਹੈ।ਸਨਸਕ੍ਰੀਨ ਕ੍ਰੀਮ ਜਾਂ ਲੋਸ਼ਨ ਦੀ ਵਰਤੋਂ ਘੱਟ ਕਰਕੇ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਨੂੰ
ਬਣਾਈ ਰੱਖੋ।ਸਰੀਰ ਦੇ ਖੁੱਲ੍ਹੇ ਹਿੱਸਿਆਂ ਨੂੰ ਢੱਕਣ ਲਈ ਪੁਤਲੇ ਤੇ ਹਲਕੇ ਸੂਤੀ ਕੱਪੜੇ ਪਹਿਨੋ ਜੋ ਭੀੜੇ ਨਾ
ਹੋ ਕੇ ਹਵਾਦਾਰ ਹੋਣ।

Tags: