ਚਮੜੀ ਨੂੰ ਬਣਾਓ ਮੱਖਣ ਜਿਹਾ ਕੋਮਲ

ਚਮੜੀ ਨੂੰ ਸੋਹਣਾ ਅਤੇ ਮੱਖਣ ਜਿਵੇਂ ਕੋਮਲ ਬਣਾਉਣ ਲਈ ਜੈਤੂਨ ਦਾ ਤੇਲ ਕਾਫੀ ਫਾਇਦੇਮੰਦ ਸਾਬਿਤ ਹੁੰਦਾ ਹੈ।ਜੈਤੂਨ ਦੇ ਤੇਲ ਦੀ ਮਾਲਿਸ਼ ਕਰਨ ਨਾਲ ਇਹ ਤੇਲ ਸਿੱਧਾ ਚਮੜੀ ਵਿੱਚ ਚੰਗੀ ਤਰ੍ਹਾਂ ਰਿਸ ਜਾਂਦਾ ਹੈ।ਜੋ ਕਿ ਨਾੜੀਆਂ ‘ਚ ਖੂਨ ਦੇ ਵਹਾਉ ਨੂੰ ਤੇਜ਼ ਕਰਦਾ ਹੈ।ਜਿਸ ਨਾਲ ਚਮੜੀ ਹੋਲੀ ਹੋਲੀ ਮੁਲਾਇਮ ਹੋਣੀ ਸ਼ੁਰੂ ਹੋ ਜਾਂਦੀ ਹੈ। ਕੱਚੇ ਸਲਾਦ ‘ਤੇ ਹਲਕਾ ਜਿਹਾ ਜੈਤੂਨ ਦਾ ਤੇਲ ਲਗਾਕੇ ਮੱਖਣ ਦੀ ਤਰ੍ਹਾਂ ਵਰਤਣ ਨਾਲ ਸਿੱਧਾ ਪੇਟ ‘ਚ ਜਾ ਕੇ ਪੀ.ਐਚ. ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ ਅਤੇ ਚਮੜੀ ਨੂੰ ਰੋਗ ਮੁਕਤ ਬਣਾਉਣਾ ਹੈ।ਜਦੋਂ ਤੇਲ ਨੂੰ ਅੱਗ ‘ਤੇ ਪਕਾਇਆ ਜਾਂਦਾ ਹੈ ਤਾਂ ਉਸ ਵਿੱਚ ਵਿਟਾਮਿਨ ਈ ਖਤਮ ਹੋ ਜਾਂਦਾ ਹੈ।ਜਦੋਂ ਕਿ ਵਿਟਾਮਿਨ ਈ  ਹੀ ਚਮੜੀ ‘ਚ ਖਿਚਾਵ ਪੈਦਾ ਕਰਦਾ ਹੈ।ਇਸ ਲਈ ਕੱਚਾ ਜੈਤੂਨ ਦਾ ਤੇਲ ਜਿਆਦਾ ਫਾਇਦੇਮੰਦ ਹੈ।

Tags: ,

Leave a Reply