ਛੱਲਾ ( Challa )

ਛੱਲਾ ਸਾਂਦਲ ਬਾਰ ਦੇ ਇੱਕ ਬਹੁਤ ਪੁਰਾਣੇ ਢੋਲਿਆਂ ਦੀ ਇੱਕ ਯਾਦਗਾਰ ਹੈ।
ਛੱਲਾ……! ਇੱਕ ਮਾਮੂਲੀ ਜਿਹਾ ਗਹਿਣਾ ਪਰ ਮੁਹੱਬਤ ਬਣ ਕੇ ਕਿਸੇ ਦੀ ਉਂਗਲ ਵਿੱਚ ਪੈ ਜਾਵੇ ਤਾਂ ਬੇਸ਼ੁਮਾਰ ਕੀਮਤੀ। ਛੱਲਾ ਸੋਨੇ ਦਾ ਹੋਵੇ ਜਾਂ ਚਾਂਦੀ ਦਾ,
ਪਿੱਤਲ ਦਾ ਹੋਵੇ ਯਾਂ ਲੋਹੇ ਦਾ,,,, ਦੇਣ ਵਾਲੇ ਦੀ ਨੀਤ, ਪ੍ਰੀਤ ਤੇ ਉਸਦੀ ਪ੍ਰਤੀਤ ਦੀ ਯਾਦ ਦਿਲਾਂਉਦਾ ਹੈ। ਸੁਣਦੇ ਸਾਂ ਢਾਕੇ ਦੀ ਮਲਮਲ ਬਹੁਤ ਮਾਹੀਨ ਔਰ
ਬਾਰੀਕ ਹੋਇਆ ਕਰਦੀ ਸੀ ਤੇ ਉਸਦਾ ਪੂਰੇ ਦਾ ਪੂਰਾ ਥਾਣ ਇੱਕ ਛੱਲੇ ਦੇ ਵਿੱਚ ਦੀ ਨਿਕਲ ਜਾਂਦਾ ਸੀ ਪਰ ਕੁਰਬਾਨ ਜਾਈਏ ਉਸ ਸ਼ਾਇਰ ਦੇ ਜਿਸਨੇਂ ਪੰਜਾਬ ਦੇ
ਸਾਰੇ ਸੱਭਿਆਚਾਰ ਨੂੰ, ਪੰਜਾਬੀ ਅਦਬ ਨੂੰ, ਪੰਜਾਬੀ ਮਾਂ-ਬੋਲੀ ਦੀ ਮਿਠਾਸ ਨੂੰ ਇੱਕ ਛੱਲੇ ਵਿੱਚ ਦੀ ਪਰੋਇਆ। ਪੰਜਾਬ ਦੀ ਜ਼ਰਖੇਜ਼ ਮਿੱਟੀ ਦੇ ਉਹਨਾਂ ਸਾਰੇ
ਆਸ਼ਕਾ ਦੇ ਨਾਂਅ ਜਿੰਨ੍ਹਾਂ ਨੇ ਛੱਲੇ ਵਿੱਚ ਆਪਣਾ ਦਿਲ ਜਡ਼੍ਹ ਕੇ ਰੱਖਿਆ। ਪਾਕ ਮੁਹੱਬਤ ਦੀ ਨਿਸ਼ਾਨੀ……ਛੱਲਾ

ਛੱਲਾ ਕੋਣ ਹੈ ……????
ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ! ਪੰਜਾਬੀਆਂ ਦੀ ਛੱਲੇ ਨਾਲ
ਦਿਲੀਂ ਸਾਂਝ ਹੈ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ’ ਕਦੇ ਛੱਲਾ ਨਾ ਗੁਣਗੁਨਾਇਆ ਹੋਵੇ ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ
ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ| ਕੌਣ ਸੀ ਇਹ ਛੱਲਾ ??..ਕੀ ਕਹਾਣੀ ਸੀ ਛੱਲੇ ਦੀ..???
ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ| ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ
ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ’ ਸਵਾਰ ਹੋਕੇ ਦਰਿਆ ’ਚ ਚਲੇ ਗਏ| ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ
ਮੁੜਿਆ| ਸਤਲੁਜ ਤੇ ਬਿਆਸ ’ਚ
ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ |ਜੱਲੇ ਮਲਾਹ ਨੂੰ
ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ| ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ
ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ |
ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ…’’
’’ ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ ਪਰਾਇਆ ….
ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ
ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,’’
’’ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ……’’
ਜੱਲਾ ਪਾਣੀ ਚ’ ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ…? ਤਾਂ ਜੱਲਾ ਕਹਿੰਦਾ…’’
’’ ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ….
ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ’’
’’ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ, ਜਾਣਾ ਪਹਿਲੇ ਪੂਰ ਏ………’’
ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ’ ਅਪਣੀ ਜਿੰਦਗੀ ਗੁਜ਼ਾਰਦਾ ਰਿਹਾ|
ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ) ਚਲਾ ਗਿਆ| ਅਪਣੀ ਜਿੰਦਗ ਦੇ ਕੁੱਝ
ਸਾਲ ਜੱਲੇ ਨੇ ਗੁਜਰਾਤ ਚ’ ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ| ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ………….

ਛੱਲਾ  ਵੀਡਿਓੁ
http://www.youtube.com/watch?v=LiaXzBHxhzE

Tags: