ਜੁਗਨੀ ( Jugni )

ਜੁਗਨੀ
ਜੁਗਨੀ ਕਾਵਿ ਅਤੇ ਗਾਉਣ ਦੀ ਸ਼ੁਰੂਆਤ ਮਾਝੇ ਦੇ ਦੋ ਗਾਇਕਾਂ ਨੇ ਕੀਤੀ। ਉਹਨਾਂ ਵਿੱਚੋਂ ਇੱਕ ਦਾ ਨਾਂ ਮੰਦ੍ਹਾ ( ਮੁਹੰਮਦ)
ਸੀ- ਜੋ ਮੁਸਲਮਾਨ ਸੀ ਅਤੇ ਦੂਸਰਾ ਬਿਸ਼ਨਾ ਮਾਝੇ ਦੇ ਜੱਟ ਪਰਿਵਾਰ ਵਿੱਚੋਂ ਸੀ। ਇਹ ਦੋਵੇਂ ਗਾਇਕ ਆਪਣਾ ਹਰਮਨ-ਪਿਆਰਾ ਗਾਇਨ ਮਿਰਜ਼ਾ ਅਤੇ ਪ੍ਰਚਲਤ ਟੱਪੇ ਗਾਉਂਦੇ ਸਨ। ਜੁਗਨੀ ਦੀ ਕਾਢ ਇਹਨਾਂ ਨੇ 1906 ਈ: ਵਿੱਚ ਕੱਢੀ, ਪਰ
ਇਹ ਜੁਗਨੀ ਕੀ ਬਲਾ ਸੀ? ਕਿਵੇਂ ਲਿਆਂਦੀ ਗਈ? ਇਹ ਭੇਦ ਦੀ ਗੱਲ ਰਹੀ ਹੈ। ਦਰਅਸਲ 1906 ਵਿੱਚ ਅੰਗਰੇਜ਼ਾਂ ਦੀ ਮਲਕਾ ਨੂੰ ਰਾਜ ਕਰਦਿਆਂ 50 ਸਾਲ ਪੂਰੇ ਹੋਏ ਸਨ। ਅੰਗਰੇਜ਼ਾਂ ਦਾ ਰਾਜ-ਭਾਗ ਸਾਰੀ ਦੁਨੀਆਂ ਵਿੱਚ ਸੀ। ਅੰਗਰੇਜ਼ ਹੁਕਮਰਾਨਾਂ ਨੇ ਸੋਚਿਆ ਕਿ ਇਸ ਗੋਲਡਨ ਜੁਬਲੀ ਮੌਕੇ ਉਹਨਾਂ ਨੂੰ ਇੱਕ ਜੋਤ ਜਗਾ ਕੇ ਸਾਰੀ ਦੁਨੀਆਂ ਵਿੱਚ ਫੇਰਨੀ ਚਾਹੀਦੀ ਹੈ। ਬੱਸ ਉਹ ਜੋਤ ‘ਜੁਗਨੀ’ ਸੀ। ਇਹ ਜੋਤ ਸੋਨੇ ਦੇ ਕਲਸ਼ ਵਿੱਚ ਰੱਖ ਕੇ ਵੱਡੇ-ਵੱਡੇ ਸ਼ਹਿਰਾਂ ਅਤੇ ਸਦਰ ਮੁਕਾਮਾਂ
‘ਤੇ ਘੁਮਾਈ ਗਈ। ਅਸਲ ਵਿੱਚ ਇਹ ‘ਜੁਗਨੀ’ ਨਹੀਂ ਸੀ ਬਲਕਿ ਅੰਗਰੇਜ਼ਾਂ ਵੱਲੋਂ ਘੁੰਮਾਈ ਗਈ ‘ਜੁਬਲੀ ਫਲੇਮ’
( ਪੰਜਾਹਵੀਂ ਵਰ੍ਹੇਗੰਢ ਦੀ ਜੋਤ) ਸੀ, ਪਰ ਅਨਪੜ੍ਹ ਮੰਦ੍ਹੇ ਤੇ ਬਿਸ਼ਨੇ ਨੇ ਆਪਣੀ ਭਾਸ਼ਾ ਵਿੱਚ ਇਸ ‘ਜੁਬਲੀ’ ਨੂੰ ‘ਜੁਗਨੀ’
ਬਣਾ ਦਿੱਤਾ। ਇਹ ਹੈ ਕਿ 1906 ਈ: ਵਿੱਚ ਇਹ ‘ਜੁਗਨੀ ਫਲੇਮ’ ਮਹਾਰਾਣੀ ਵਿਕਟੋਰੀਆ ਦੀ ਗੋਲਡਨ ਜੁਬਲੀ ਸਾਰੇ ਅੰਗਰੇਜ਼ੀ ਸਾਮਰਾਜ ਵਿੱਚ ਮਨਾਈ ਗਈ ਸੀ। ਮੰਦ੍ਹਾ ਤੇ ਬਿਸ਼ਨਾ, ਕਸੂਰ, ਅਜਨਾਲਾ ਤੇ ਮਾਝੇ ਦੇ ਹੋਰ ਕਸਬਿਆਂ ‘ਚ ਲੱਗਣ
ਵਾਲੇ ਮੇਲਿਆਂ ਵਿੱਚ ਹਿੱਸਾ ਲੈਂਦੇ ਸਨ। ਉਹਨਾਂ ਦੋਵਾਂ ਦੀ ਜੋੜੀ ਬੜੀ ਮਸ਼ਹੂਰ ਸੀ। ਮੰਦ੍ਹਾ, ਢੱਡ ਵਜਾਉਂਦਾ ਸੀ ਅਤੇ ਬਿਸ਼ਨਾ
ਕਿੰਗ ਵਜਾਉਂਦਾ ਸੀ। ਦੋਵੇਂ ਇਕੱਠੇ ਗਾਉਂਦੇ ਸਨ। ਇਸ ਤਰ੍ਹਾਂ ਜੁਬਲੀ ਫਲੇਮ ਜਿਸ ਸ਼ਹਿਰ ਜਾਂਦੀ- ਮੰਦ੍ਹਾ ਤੇ ਬਿਸ਼ਨਾ ਵੀ
ਓਥੇ ਜਾ ਅਖਾੜਾ ਲਾਉਂਦੇ। ਉਸ ਸਮੇਂ ਪੰਜਾਬ ਵਿੱਚ ਸਰਕਾਰ ਖ਼ਿਲਾਫ਼ ਕਿਸਾਨ ਅੰਦੋਲਨ ਉੱਭਰ ਰਿਹਾ ਸੀ ਅਤੇ ਲੋਕ ਮਨਾਂ
ਵਿੱਚ ਅੰਗਰੇਜ਼ ਵਿਰੁੱਧ ਰੋਸ ਬਲ ਫੜ੍ਹ ਰਿਹਾ ਸੀ। ਸੋ ਲੋਕਾਂ ਦਾ ਦੁਖਾਂਤ ਜੁਗਨੀ ਦੇ ਛੰਦਾਂ ਵਿੱਚ ਵੀ ਸ਼ਾਮਲ ਹੋ ਗਿਆ।
ਸਰਕਾਰ ਦੀ ਨੁਕਤਾਚੀਨੀ ਅਤੇ ਢਾਹੇ ਜਾ ਰਹੇ ਜ਼æੁਲਮ, ਜੁਗਨੀ ਦੇ ਛੰਦ ਬਣ ਗਏ।
ਲੋਕ ਆਮ ਗਾਉਣ ਲੱਗੇ ਪਰ ਇਹਲਫ਼ਜ਼ ਅੰਗਰੇਜ਼ ਸਰਕਾਰ ਦੇ ਹਜ਼ਮ ਨਹੀਂ ਆਏ। ਇਸ ਤਰ੍ਹਾਂ ਦੇ ‘ਜੁਬਲੀ ਜਸ਼ਨ’ ਗੁਜਰਾਂਵਾਲਾ ਸ਼ਹਿਰ ਵਿੱਚ ਵੀ ਮਨਾਏ ਗਏ ਪਰ ਮੰਦ੍ਹੇ ਤੇ ਬਿਸ਼ਨੇ ਦੇ ਅਖਾੜੇ ਨੇ ਲੋਕਾਂ ਨੂੰ ਕੀਲ ਲਿਆ। ਜਸ਼ਨ ਫਿੱਕੇ ਪੈ ਗਏ। ਆਪਣੀ ਹੇਠੀ ਨਾ ਸਹਾਰਦੀ ਹੋਈ ਅੰਗਰੇਜ਼ ਸਰਕਾਰ ਨੇ ਮੰਦ੍ਹੇ ਤੇ ਬਿਸ਼ਨੇ ‘ਤੇ ਐਨਾ ਤਸ਼ੱਦਦ ਕੀਤਾ ਕਿ ਉਹਨਾਂ ਦੋਹਾਂ ਗਵੱਈਆਂ ਦੀ ਮੌਤ ਹੋ ਗਈ। ਦੋਵਾਂ ਨੂੰ ਰਾਤ ਦੇ ਹਨੇਰੇ ਵਿੱਚ ਕਿਸੇ ਵੀਰਾਨ ਥਾਂ ‘ਤੇ ਕਬਰਿਸਤਾਨ ਵਿੱਚ ਦੱਬ ਦਿੱਤਾ ਗਿਆ। ਇਹਨਾਂ ਦੇ ਖਾਨਦਾਨ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਉਂਝ ਵੀ ਇਹ ਦੋਵੇਂ ਛੜੇ ਸਨ। ਗਵੱਈਏ ਹੋਣ ਕਾਰਨ ਇਹਨਾਂ
ਦੀ ਜੋੜੀ ਬਣ ਗਈ ਸੀ। 1906 ਈ: ਵਿੱਚ ਇਹਨਾਂ ਦੀ ਉਮਰ ਕੋਈ 50 ਸਾਲ ਦੇ ਕਰੀਬ ਸੀ, ਪਰ ਉਹਨਾਂ ਦੀ ਜੁਗਨੀ
ਹਰ ਪਿੰਡ, ਸ਼ਹਿਰ ਵਿੱਚ ਹਮੇਸ਼ਾਂ ਗੂੰਜਦੀ
ਰਹੇਗੀ। ਇਹਨਾਂ ਦਾ ਇੱਕ ਛੰਦ ਮੌਲਿਕ ਰੂਪ ਵਿੱਚ ਪੇਸ਼ ਹੈ:-
‘ਜੁਗਨੀ ਜਾ ਵੜੀ ਮਜੀਠੇ, ਕੋਈ ਰੰਨ ਨਾ ਚੱਕੀ ਪੀਠੇ।
ਪੁੱਤਰ ਗੱਭਰੂ ਮੁਲਕ ਵਿੱਚ ਮਾਰੇ, ਰੋਵਣ ਅੱਖੀਆਂ ਪਰ ਬੁੱਲ੍ਹ ਸੀਤੇ।
ਪੀਰ ਮੇਰਿਆ ਓਏ ਜੁਗਨੀ ਆਈ ਐ, ਇਹਨਾਂ ਕਿਹੜੀ ਜੋਗ ਜਗਾਈ ਐ।
ਮਗਰੋਂ ਇਹ ਜੁਗਨੀ-ਕਾਵਿ-ਗਾਇਨ ਇੱਕ ਪ੍ਰਚਲਿਤ ਵਿਧਾ ਬਣ ਗਈ। ਇਸ ਨੇ ਹੋਰ ਕਈ ਕਾਵਿ ਵੰਨਗੀਆਂ ਵੀ ਆਪਣੀ
ਵਿਧਾ ਵਿੱਚ ਸਮੇਟ ਲਈਆਂ। ਪਰ ਸ਼ੁਰੂਆਤ ਇਸ ਵਿਧਾ ਦੀ ਕਿਸੇ ਸ਼ਹਿਰ ਦੇ ਨਾਂ ਤੋਂ ਹੁੰਦੀ ਜਿੱਥੇ ਜੁਗਨੀ ਜਾਂਦੀ:-
ਜੁਗਨੀ ਜਾ ਵੜੀ ਲੁਧਿਆਣੇ, ਉਹਨੂੰ ਪੈ ਗਏ ਅੰਨ੍ਹੇ ਕਾਣੇ।
ਮਾਰਨ ਮੁੱਕੀਆਂ, ਮੰਗਣ ਦਾਣੇ, ਪੀਰ ਮੇਰਿਆ ਜੁਗਨੀ ਕਹਿੰਦੀ ਐ।
ਜਿਹੜੀ ਨਾਮ ਅਲੀ ਦਾ ਲੈਂਦੀ ਐ।
ਚੇਤੇ ਰਹੇ ਕਿ ਬੀਤਿਆ ਸਾਲ 2006 ‘ਜੁਗਨੀ’, ਮੰਦ੍ਹੇ ਤੇ ਬਿਸ਼ਨੇ ਦਾ ਸ਼ਤਾਬਦੀ ਸਾਲ ਸੀ।

ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇ
ਜੀਹਨੂੰ ਸੱਟ ਇਸ਼ਕ ਦੀ ਲੱਗੇ
ਵੀਰ ਮੇਰਿਆ ਜੁਗਨੀ ਕਹਿੰਦੀ ਐ, ਓ ਨਾਮ ਸੱਜਣ ਦਾ ਲੈਂਦੀ ਐ
ਜੁਗਨੀ ਗਾਉਣ ਦਾ ਮੁੱਢ ਸੰਨ ੧੯੦੬ (1906) ਵਿੱਚ ਬੱਝਾ ਦੱਸਿਆ ਜਾਂਦਾ ਹੈ,
ਜਦ ਫਿਰੰਗੀਆਂ ਨੇ ਮਿਲਕਾ ਵਿਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਵੇਲੇ ‘ਜੁਬਲੀ ਫਲੇਮ’ (ਜੋਤੀ) ਸਾਰੇ
ਸਾਮਰਾਜ ਵਿੱਚ ਘੁਮਾਈ ਸੀ |
ਸ਼ਹਿਰੋ ਸ਼ਹਿਰ ਫਿਰਦੀ ਫਲੇਮ ਦੇ ਨਾਲ ਨਾਲ ਦੋ ਮਝੈਲ ਬਿਸ਼ਨਾ ਤੇ ਮੰਦਾ (ਮੁਹੰਮਦ) ‘ਖਾੜੇ ਲਾਉਂਦੇ ਸੀ |
ਮੰਦਾ ਢੱਡ ਵਜਾਉਂਦਾ ਸੀ ਤੇ ਬਿਸ਼ਨਾ ਿਕੰਗ | ਇੰਨਾ ਨੇ ਜੁਬਲੀ ਨੂੰ ਜੁਗਨੀ ਬਣਾ ਦਿੱਤਾ |
ਜੁਗਨੀ ਦੀ ਇੰਨੀ ਚੜਤ ਹੋ ਗਈ ਕਿ ਲੋਕ ਜੁਬਲੀ ਫਲੇਮ ਨਾ ਦੇਖਦੇ ਤੇ ਇਕੱਠ ਜੁਗਨੀ ਵਾਲੇ ਪਾਸੇ ਜਿਆਦਾ ਹੋ ਜਾਂਦਾ |
ਇਸੇ ਕਾਰਨ ਮੰਦੇ ਤੇ ਬਿਸ਼ਨੇ ਨੁੰ ਜੇਲ ਦੀ ਸੈਰ ਵੀ ਕਰਨੀ ਪਈ |
ਜੁਗਨੀ ਦਾ ਨਾਂ ਹਰ ਮੂੰਹ ਤੇ ਚੜ ਗਿਆ , ਅੱਧੀ ਸਦੀ ਮਗਰੋਂ ਜਿਹਨੂੰ ਆਲਮ ਲੁਹਾਰ ਨੇ ਗਾਉਣਾ ਸੀ

ਅਤੇ ਫੇਰ ਅੱਧੀ ਸਦੀ ਪਿੱਛੋਂ ਉਹਦੇ ਪੁੱਤ ਆਰਿਫ ਨੇ |

ਜੁਗਨੀ ਮੁਲਤਾਨ ਹੁੰਦੀ ਹੋਈ ਅਮਰੀਕਾ ਪੁੱਜ ਗਈ |
ਆਰਿਫ ਲੁਹਾਰ ਦੀ ਸੰਨ ੨੦੦੬ (2006) ਵਿਚ ਗਾਈ ਜੁਗਨੀ ਦੀ ਵੀਡੀਓ ਨੀਊ ਯੌਰਕ ਵਿਚ ਬਣੀ

ਜੁਗਨੀ ਵੀਡਿਓੁ
http://www.youtube.com/watch?v=hHD8tUEUvYY

Tags: , ,