ਡੇਂਗੂ ਬੁਖਾਰ ਤੋਂ ਬਚਣ ਲਈ ਕੁਝ ਸੁਝਾਅ

ਸੋਫਿਆਂ, ਮੇਜ਼-ਕੁਰਸੀਆਂ ਆਦਿ ਥੱਲੇ ਮੱਛਰ ਭਜਾਉਣ ਵਾਲੀਆਂ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਘਰਾਂ ਵਿਚ ਸੌਣ ਵਾਲੇ ਕਮਰਿਆਂ ਦੇ ਜਾਲੀਦਾਰ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਰੱਖੇ ਜਾਣ। ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਬਹੁਤ ਲਾਹੇਵੰਦ ਹੈ, ਬੱਚਿਆਂ ਨੂੰ ਪੂਰੀਆਂ ਬਾਹਾਂ ਵਾਲੇ ਕਮੀਜ਼ ਪਜ਼ਾਮੇ ਜਾਂ ਪੈਂਟ ਪਹਿਨਣ ਲਈ ਪ੍ਰੇਰਿਤ ਕੀਤਾ ਜਾਵੇ। ਘਰਾਂ ਵਿਚ ਕੂਲਰਾਂ ਦਾ ਪਾਣੀ ਹਫਤੇ ਵਿੱਚ ਇਕ ਵਾਰੀ ਪੂਰੀ ਤਰ੍ਹਾਂ ਬਦਲ ਦਿਓ। ਨੇੜੇ-ਤੇੜੇ ਦੇ ਪਾਣੀ ਦੇ ਟੋਇਆਂ ਵਿਚ ਲਾਰਵਾ ਮਾਰਨ ਵਾਲੇ ਤੇਲ ਦਾ ਛਿੜਕਾਅ ਕਰੋ। ਪਾਣੀ ਦੀਆਂ ਟੈਂਕੀਆਂ ਨੂੰ ਪੂਰੀ ਤਰ੍ਹਾਂ ਢਕ ਕੇ ਰੱਖਿਆ ਜਾਵੇ। ਮੱਛਰ ਮਾਰਨ ਵਾਲੀ ਦਵਾਈ ਖਾਸ ਤੌਰ ‘ਤੇ ਮੈਲਾਥਿਊਨ ਅਤੇ ਬੀ. ਐਚ. ਸੀ. ਦਾ ਛਿੜਕਾਅ ਬਹੁਤ  ਜ਼ਰੂਰੀ ਹੈ।ਘਰਾਂ ਵਿਚ ਪਿਆ ਕੂੜ-ਕਬਾੜ ਜਿਵੇਂ ਖਾਲੀ ਬੋਤਲਾਂ, ਟਾਇਰ ਆਦਿ ਜਿਨ੍ਹਾਂ ਵਿਚ ਬਾਰਿਸ਼ ਦਾ ਪਾਣੀ ਖੜ੍ਹਾ ਹੋਣ ਦੀ ਸੰਭਾਵਨਾ ਹੈ, ਨੂੰ ਘਰਾਂ ਦੀਆਂ ਛੱਤਾਂ ‘ਤੇ ਨਾ ਸੁੱਟਿਆ ਜਾਵੇ।

Tags: ,