ਤਰਬੂਜ਼ ਨਿਖਾਰੇ ਚਮੜੀ ਦੀ ਰੰਗਤ

ਤਰਬੂਜ ਦੇ ਫਾਇਦੇ:-

1. ਹਰ ਮੌਸਮ ਵਿੱਚ ਮੌਸਮ ਵਿਸ਼ੇਸ਼ ਫਲ ਆਪਣਾ ਕੁੱਝ ਵਿਸ਼ੇਸ਼ ਮਹਤੱਵ ਰੱਖਦਾ ਹੈ। ਇਸ ਤਰ੍ਹਾਂ ਤਰਬੂਜ ਇੱਕ ਅਜਿਹਾ ਫਲ ਹੈ ਜਿਸ ਨੂੰ ਖਾਣ ਨਾਲ ਕਈ ਬੀਮਾਰੀਆਂ ਵਿੱਚ ਤਾਂ ਅਰਾਮ ਆਉਂਦਾ ਹੀ ਹੈ ਇਸ ਦੇ ਨਾਲ ਹੀ ਇਹ ਤੁਹਾਡੀ ਚਮੜੀ ਲਈ ਵੀ ਬਹੁਤ ਉਪਯੋਗੀ ਹੈ।

2. ਤਰਬੂਜ ਨਾਲ ਚਿਹਰੇ ਦੀ ਰੰਗਤ ਵਿੱਚ ਨਿਖਾਰ ਆਉਂਦਾ ਹੈ। ਰੋਜ ਤਰਬੂਜ ਦਾ ਜੂਸ ਪੀਣ ਨਾਲ ਚਿਹਰਾ ਸਾਫ ਹੁੰਦਾ ਹੈ। ਤਰਬੂਜ ਦੇ ਗੁੱਦੇ ਵਿੱਚ ਮਲਾਈ ਅਤੇ ਗੁਲਾਬਜਲ ਮਿਲਾ ਕੇ ਲਗਾਉਣ ਨਾਲ ਵੀ ਚਮੜੀ ਸਾਫ ਹੁੰਦੀ ਹੈ ਅਤੇ ਚਿਹਰੇ ਤੇ ਨਿਖਾਰ ਆਉਂਦਾ ਹੈ।

3. ਧੁੱਪ ਨਾਲ ਚਮੜੀ ਤੇ ਲਾਲ ਚਕਤੇ ਹੋ ਜਾਂਦੇ ਹਨ ਅਜਿਹੀ ਚਮੜੀ ਤੇ ਤੁਸੀਂ ਤਰਬੂਜ ਦੇ ਰਸ ਵਿੱਚ  ਗੁਲਾਬ ਜਲ ਮਿਲਾ ਕੇ ਰੂੰ ਨਾਲ ਲਗਾਉ। 10 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਉ। ਕੁੱਝ ਦਿਨਾਂ ਵਿੱਚ ਹੀ ਸਨਬਰਨ ਹੋਈ ਚਮੜੀ ਠੀਕ ਹੋ ਜਾਵੇਗੀ।

4. ਤਰਬੂਜ ਵਜਨ ਘੱਟ ਕਰਨ ਵਿੱਚ ਵੀ ਸਹਾਇਕ ਹੈ। ਜਦੋਂ ਵੀ ਭੁੱਖ ਲਗੇ ਤਰਬੂਜ ਖਾਉ। ਇਸ ਨਾਲ  ਪੇਟ ਵੀ ਛੇਤੀ ਭਰ ਜਾਵੇਗਾ ਅਤੇ ਵਜਨ ਵੀ ਨਹੀਂ ਵਧੇਗਾ।

Tags: ,