ਤੁਰੰਤ ਤਾਕਤ ਦਿੰਦਾ ਏ ਸ਼ਹਿਦ

ਜਦੋਂ ਕਦੇ ਕਮਜ਼ੋਰੀ ਮਹਿਸੂਸ ਹੋਵੇ ਤਾਂ ਤਾਜ਼ੇ ਪਾਣੀ ਵਿਚ ਇਕ ਜਾਂ 2 ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਨੂੰ ਕਾਰਨਫਲੈਕਸ ਵਿਚ ਮਿਲਾ ਕੇ ਤੇ ਟੋਸਟ ‘ਤੇ ਲਗਾ ਕੇ ਵੀ ਖਾਧਾ ਜਾ ਸਕਦਾ ਹੈ। ਇਹ ਬਹੁਤ ਸੁਆਦਿਸ਼ਟ ਤੇ ਤਾਕਤ-ਵਧਾਊ ਸਨੈਕਸ ਦਾ ਕੰਮ ਕਰਦਾ ਹੈ।

1.  ਗਲੇ ਵਿਚ ਖਰਾਸ਼ ਹੋਵੇ ਤਾਂ ਪੀਸੀ ਹੋਈ ਕਾਲੀ ਮਿਰਚ ਨਾਲ ਸ਼ਹਿਦ ਮਿਲਾ ਕੇ ਲੈਣ ਨਾਲ ਗਲੇ ਨੂੰਆਰਾਮ ਮਿਲਦਾ ਹੈ। ਚਮੜੀ ਸੜਨ ਜਾਂ ਸੱਟ ਲੱਗਣ ‘ਤੇ ਸ਼ਹਿਦ ਨੂੰ ਫਸਟ ਏਡ ਦੇ ਰੂਪ
ਚ ਵੀ ਵਰਤਿਆ ਜਾ ਸਕਦਾ ਹੈ।

2.  ਚਿਹਰੇ ਦੀ ਮੁਰਦਾ ਚਮੜੀ ਨੂੰ ਦੂਰ ਕਰਕੇ ਚਮੜੀ ਨੂੰ ਕੋਮਲ ਬਣਾਉਣਾ ਹੋਵੇ ਤਾਂ ਥੋੜ੍ਹੇ ਜਿਹੇ ਐੱਗ-ਵ੍ਹਾਈਟ ਵਿਚ 2-3 ਬੂੰਦਾਂ ਸ਼ਹਿਦ ਦੀਆਂ ਮਿਲਾਓ ਅਤੇ ਚਿਹਰੇ ‘ਤੇ ਲਗਾਓ। ਥੋੜ੍ਹੀ ਦੇਰ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਵੋ।

3.  ਸ਼ਹਿਦ ਦੀ ਵਰਤੋਂ ਦਿਲ ਤੇ ਕੈਂਸਰ ਦੀਆਂ ਬੀਮਾਰੀਆਂ ਲਈ ਵੀ ਚੰਗੀ ਮੰਨੀ ਜਾਂਦੀ ਹੈ।

4.  ਭਾਰ ‘ਤੇ ਕਾਬੂ ਪਾਉਣ ‘ਚ ਵੀ ਸ਼ਹਿਦ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਗਲਾਸ ਕੋਸੇ ਪਾਣੀ ਵਿਚ ਅੱਧਾ  ਨਿੰਬੂ ਤੇ ਇਕ ਚਮਚ ਸ਼ਹਿਦ ਸਵੇਰੇ ਉੱਠਦਿਆਂ ਹੀ ਰੋਜ਼ਾਨਾ ਲਵੋ।

Tags: