ਦਿਲ ਦੀ ਲਈ ਮਜ਼ਬੂਤੀ ਫ਼ਲ ਤੇ ਸਬਜ਼ੀਆਂ ਖਾਓ

ਫ਼ਲ ਤੇ ਸਬਜ਼ੀਆਂ ਦੇ ਫਾਇਦੇ

ਸੰਤਰੇ ਅਤੇ ਸਬਜ਼ੀਆਂ ਦੀ ਵਰਤੋਂ ਦਿਲ ਦੀਆਂ ਬਿਮਾਰੀਆਂ, ਤਣਾਅ ਅਤੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ ਅਤੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਰਸ ਭਰੇ ਫਲਾਂ ਦੀ ਵਧੇਰੇ ਵਰਤੋਂ ਅਤੇ ਸਬਜ਼ੀਆਂ ਜਿਵੇਂ ਬਰੋਕਲੀ, ਬੰਦਗੋਭੀ, ਸ਼ਲਗਮ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ।

ਫਲਾਂ ਦਾ ਵਧੇਰੇ ਸੇਵਨ ਖੂਨ ਦੇ ਦਬਾਅ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਸੰਤਰੇ ਵਿਚ ਪਾਏ ਜਾਣ ਵਾਲੇ ਤੱਤ ਪੌਸ਼ਟਿਕ ਪੋਟਾਸ਼ੀਅਮ, ਫੋਲਿਕ ਐਸਿਡ ਅਤੇ ਵਿਟਾਮਿਨ ‘ਸੀ’ ਦਿਲ ਦੇ ਰੋਗੀਆਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। 0.24 ਲੀਟਰ ਸੰਤਰੇ ਦੇ ਰਸ ਦਾ ਹਰ ਰੋਜ਼ ਸੇਵਨ ਕਰਨ ਨਾਲ ਕੋਲੈਸਟਰੋਲ ਐਚ. ਡੀ. ਐਲ. ਨੂੰ 21 ਫੀਸਦੀ ਵਧਾਉਂਦਾ ਹੈ ਅਤੇ ਬੁਰੇ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਐਚ. ਡੀ. ਐਲ. ਦਿਲ ਦੀਆਂ ਬਿਮਾਰੀਆਂ ਤੋਂ ਸੁਰੱਖਿਆ ਦਿੰਦਾ ਹੈ ਅਤੇ ਇਸ ਨੂੰ ਵਧਾਉਣ ਦਾ ਦੂਸਰਾ ਉਪਾਅ ਨਿਯਮਤ ਰੂਪ ਨਾਲ ਕਸਰਤ ਕਰਨਾ ਹੈ।

ਕੇਲਾ ਖਾਣ ਦੇ ਫਾਇਦੇ

ਕੇਲੇ ਨਾਲ ਲਹੂ ਦਾ ਦਬਾਅ ਘਟਦਾ ਹੈ:-
ਕਸਤੂਰਬਾ ਮੈਡੀਕਲ ਕਾਲਜ ਮਨੀਪੁਰ ਵੱਲੋਂ ਕੀਤੇ ਗਏ ਇਕ ਅਧਿਐਨ ਅਨੁਸਾਰ ਰੋਜ਼ਾਨਾ ਦੋ ਕੇਲੇ ਇਕ ਹਫ਼ਤੇ ਤੱਕ ਖਾਣ ਨਾਲ ਲਹੂ ਦਾ ਦਬਾਅ 10 ਫ਼ੀਸਦੀ ਤੱਕ ਘਟ ਜਾਂਦਾ ਹੈ। ਜੇ ਤੁਹਾਡਾ ਲਹੂ ਦਾ ਦਬਾਅ ਵਧਦਾ ਹੈ ਤਾਂ ਰੋਜ਼ਾਨਾ ਕੇਲੇ ਖਾਉ, ਪਰ ਜੇ ਲਹੂ ਦਾ ਦਬਾਅ ਵੱਧ ਹੋਣ ਦੇ
ਨਾਲ-ਨਾਲ ਸ਼ੂਗਰ ਵੀ ਹੈ ਤਾਂ ਇਹ ਡਾਕਟਰ ਦੀ ਸਲਾਹ ਨਾਲ ਹੀ ਖਾਣੇ ਚਾਹੀਦੇ ਹਨ।

Tags: ,