ਮਨੁੱਖ ਨੂੰ ਸਿਹਤਮੰਦ ਰਹਿਣ ਲਈ ਘੱਟ ਤੋਂ ਘੱਟ ਅੱਠ ਘੰਟੇ ਦੀ ਨੀਂਦ ਜਰੂਰੀ ਹੈ। ਇਸ ਲਈ ਜੀਵਨ ਦੀ ਇਸ ਲੋੜ ਨੂੰ ਤੁਸੀਂ ਚੰਗੀ ਤਰ੍ਹਾਂ ਕਿਵੇਂ ਪੂਰੀ ਕਰ ਸਕਦੇ ਹੋ, ਇਸ ਲਈ ਪੇਸ਼ ਹਨ ਕੁਝ
ਨੁਸਖੇ :
ਚੰਗੀ ਨੀਂਦ ਦੇ ਅਸਾਨ ਟਿਪਸ :
ਭੋਜਨ ਤੋਂ ਬਾਅਦ 15 ਤੋਂ 20 ਮਿੰਟ ਖੁੱਲ੍ਹੀ ਹਵਾ ਵਿੱਚ ਟਹਿਲੋ।
ਭੋਜਨ ਅਤੇ ਸੌਣ ਦੇ ਵਿਚਕਾਰ 15 ਤੋਂ 20 ਮਿੰਟ ਦਾ ਅੰਤਰ ਰੱਖੋ।
ਸੌਣ ਤੋਂ ਪਹਿਲਾਂ ਠੰਡੇ ਪਾਣੀ ਨਾਲ ਪੈਰ ਧੋਵੋ।
ਸੌਣ ਤੋਂ ਪਹਿਲਾਂ ਕੋਸੇ ਦੁੱਧ ਦਾ ਸੇਵਨ ਕਰੋ, ਕਿਉਂਕਿ ਇਸ ਵਿੱਚ ਪਾਇਆ ਜਾਣ ਵਾਲਾ ਟ੍ਰੀਪਟੋਫੇਨ
ਐਮੀਨੋ ਐਸਿਡ ਨੀਂਦ ਲਿਆਉਣ ਵਿੱਚ ਮੱਦਦ ਕਰਦਾ ਹੈ।
ਸੌਣ ਤੋਂ ਪਹਿਲਾਂ ਚਾਹ-ਕੌਫ਼ੀ ਦਾ ਸੇਵਨ ਨਾ ਕਰੋ।
ਸੌਂਦੇ ਸਮੇਂ ਚਿੰਤਾਮੁਕਤ ਰਹੋ।
ਬਿਸਤਰੇ ‘ਤੇ ਲੇਟੇ ਰਹਿਣਾ ਠੀਕ ਹੈ, ਪਰ ਨੀਂਦ ਨਹੀਂ ਆ ਰਹੀ ਹੋਵੇ ਤਾਂ ਜ਼ਬਰਦਸਤੀ ਸੌਣ ਦੀ ਕੋਸ਼ਿਸ਼ ਨਾ ਕਰੋ।
ਇਸ ਕੋਸ਼ਿਸ਼ ਨਾਲ ਦਿਮਾਗ ‘ਤੇ ਤਣਾਅ ਵਧੇਗਾ ਅਤੇ ਮਿੱਠੀ-ਮਿੱਠੀ ਨੀਂਦ ਹੋਰ ਦੂਰ ਚਲੀ
ਜਾਵੇਗੀ।