ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਦੀ ਪ੍ਰਧਾਨਗੀ ਸਭਾ ਦੇ ਸਾਬਕਾ ਡਾਇਰੈਕਟਰ ਡਾ.ਕਰਨਜੀਤ ਸਿੰਘ ਨੇ ਕੀਤੀ। ਗ਼ਜ਼ਲਗੋ ਜੋਗਿੰਦਰ ਅਮਰ, ਪੰਜਾਬ ਤੋਂ ਉਚੇਚੇ ਤੌਰ ‘ਤੇ ਪੁਜੇ ਸਾਹਿਤਕਾਰ ਨਿੰਦਰ ਘੁਗਿਆਣਵੀ, ਸ਼ਾਇਰਾ ਹਰਵਿੰਦਰ ਔਲਖ, ਕਹਾਣੀਕਾਰ ਬਲਵਿੰਦਰ ਸਿੰਘ ਬਰਾੜ, ਅਤੇ ਕਵੀ ਸੀਤਲ ਸਿੰਘ ਸ਼ੀਤਲ ਨੇ ਅਪਣੀ ਚੋਣਵੀਆਂ ਰਚਨਾਵਾਂ ਪੇਸ਼ ਕੀਤੀਆਂ।
ਜੋਗਿੰਦਰ ਅਮਰ ਨੇ ‘ਛਾਂ ਹੇਠ ਫੋਲੇ ਅਸਾਂ ਧੁੱਪ ਦੇ ਵਰਕੇ’ ਅਤੇ ‘ਬਗੈਰ ਕਿਸੇ ਰਦੀਫ ਮਸਾਂ ਤੁਕਾਂਤ ਵਚੀ ਹੈ ਕੋਲ ਮੇਰੇ’ ਤੇ ਹੋਰ ਗਜ਼ਲਾਂ ਸੁਣਾਈਆਂ। ਨਿੰਦਰ ਘੁਗਿਆਣਵੀ ਨੇ ਮਰਹੂਮ ਨਾਵਲਕਾਰ ਹਰਨਾਮ ਦਾਸ ਸਹਿਰਾਈ ਦੀ ਸ਼ਖਸੀਅਤ ਨੂੰ ਪੇਸ਼ ਕਰਦਾ ਰੇਖਾ ਚਿੱਤਰ ਪੇਸ਼ ਕੀਤਾ ਜਦਕਿ ਬਲਵਿੰਦਰ ਸਿੰਘ ਬਰਾੜ ਨੇ ‘ਪੁਰਾਣਾ ਸਾਲ-ਨਵਾਂ ਸਾਲ’ ਨਾਂਅ ਦੀ ਕਹਾਣੀ ਸੁਣਾਈ। ਡਾਕਟਰ ਹਰਵਿੰਦਰ ਔਲਖ ਨੇ ਸੋਚਾਂ, ਉਡਾਰੀ ਅਤੇ ਭਾਲ ਕਵਿਤਾਵਾਂ ਸੁਣਾਈਆਂ ਤੇ ਬਜੁਰਗ ਕਵੀ ਸੀਤਲ ਸਿੰਘ ਸੀਤਲ ਨੇ ਇਕ ਗ਼ਜ਼ਲ ਅਤੇ ਇਕ ਗੀਤ ਪੇਸ਼ ਕੀਤਾ।
ਪ੍ਰਧਾਨਗੀ ਭਾਸ਼ਣ ਵਿਚ ਡਾ.ਕਰਨਜੀਤ ਸਿੰਘ ਨੇ ਕਿਹਾ ਕਿ ਅਜਿਹੀਆਂ ਸਾਹਿਤਕ ਇਕੱਤਰਤਾ ਨਵੇਂ ਲੇਖਕਾਂ ਲਈ ਸਕੂਲਿੰਗ ਦਾ ਕੰੰਮ ਕਰਦੀਆਂ ਹਨ, ਜਿਸ ਨਾਲ ਉਸ ਨੂੰ ਅਪਣੀ ਲੇਖਣੀ ਹੋਰ ਪੁਖ਼ਤਾ ਬਣਾਉਣ ਦੇ ਗੁਰ ਪਤਾ ਲੱਗਦੇ ਹਨ। ਇਸ ਮੌਕੇ ਪ੍ਰੋ.ਰਵੇਲ ਸਿੰਘ, ਚਰਨਜੀਤ ਸਿੰਘ ਚੰਨ੍ਹ ਤੇ ਹੋਰ ਹਾਜ਼ਰ ਸਨ।