ਪੱਤੀਆਂ ਦੇ ਫਾਇਦੇ

ਨਿੰਮ ਦੀਆਂ ਪੱਤੀਆਂ ਨਾਲ ਸਾਬਣ ਅਤੇ ਟੁਥ ਪੇਸਟ ਬਣਾਏ ਜਾਂਦੇ ਹਨ। ਇਸ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਨਹਾਉਣ ਨਾਲ ਖਾਜ-ਖੁਜਲੀ ਆਦਿ ਤੋਂ ਆਰਾਮ ਮਿਲਦਾ ਹੈ। ਨਿੰਮ ਦੀਆਂ ਪੱਤੀਆਂ ਨੂੰ ਸਵੇਰੇ ਚਿਥ ਕੇ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਅਤੇ ਕਿੱਲ ਮੁਹਾਸੇ ਨਹੀਂ ਹੁੰਦੇ।

1. ਮੂੰਹ ਦੇ ਛਾਲੇ ਹੋਣ ‘ਤੇ ਮਹਿੰਦੀ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਗਰਾਰੇ ਕਰੋ। ਇਸ ਦੀਆਂ ਪੱਤੀਆਂ ਨੂੰ ਪੀਸ ਕੇ ਸਿਰ ‘ਤੇ ਮਲਣ ਨਾਲ ਸਿਰ ਦਰਦ ਤੇ ਅੱਖਾਂ ਦੀ ਜਲਣ ਤੋਂ ਰਾਹਤ ਮਿਲਦੀ ਹੈ।

2. ਪਾਲਕ ਦੇ ਪੱਤੇ ਪੇਟ ਨੂੰ ਸਾਫ਼ ਰੱਖਣ ਵਿਚ ਸਹਾਈ ਹੁੰਦੇ ਹਨ। ਇਸ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦਾ ਦਰਦ ਠੀਕ ਹੁੰਦਾ ਹੈ। ਪਾਲਕ ਦੇ ਪੱਤਿਆਂ ਵਿਚ ਮੌਜੂਦ ਕੈਲਸ਼ੀਅਮ ਦੰਦਾਂ ਤੇ ਮਸੂੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਿਯਮਤ ਪ੍ਰਯੋਗ ਨਾਲ ਕਬਜ਼ ਦੀ ਬਿਮਾਰੀ ਤੋਂ ਮੁਕਤੀ ਮਿਲਦੀ ਹੈ।  ਪਾਲਕ ਵਿਚ ਵਿਟਾਮਿਨ ਏ ਖਾਸ ਮਾਤਰਾ ਵਿਚ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

3. ਪੇਚਿਸ਼ ਰੋਗ ਹੋਣ ‘ਤੇ ਅਮਰੂਦ ਦੇ ਪੱਤਿਆਂ ਦਾ ਰਸ ਉਬਾਲ ਕੇ ਪੀਓ।

4. ਦੰਦ ਦਰਦ ਵਿਚ ਅਮਰੂਦ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਆਰਾਮ ਮਿਲਦਾ ਹੈ।

5. ਅੱਖਾਂ ਦੀ ਰੌਸ਼ਨੀ ਵਿਚ ਵਾਧੇ ਲਈ ਬੰਦਗੋਭੀ ਦੇ ਪੱਤੇ ਨੂੰ ਸਲਾਦ ਰੂਪ ਵਿਚ ਨਿਯਮਤ ਵਰਤੋਂ ਕਰੋ।

6. ਮੂਲੀ ਦੇ ਪੱਤਿਆਂ ਦਾ ਰਸ ਪੱਥਰੀ ਲਈ ਲਾਭਦਾਇਕ ਹੈ।

7. ਸਿਰਦਰਦ ਹੋਣ ‘ਤੇ ਧਨੀਏ ਦੇ ਪੱਤਿਆਂ ਦਾ ਰਸ ਨੱਕ ਵਿਚ ਟਪਕਾਉ।

8.  ਤੁਲਸੀ ਦੀਆਂ 2-3 ਪੱਤੀਆਂ ਨੂੰ ਹਰ ਰੋਜ਼ ਖਾਲੀ ਪੇਟ ਖਾਣ ਨਾਲ ਯਾਦ-ਸ਼ਕਤੀ ਵਿਚ ਵਾਧਾ ਹੁੰਦਾ ਹੈ। ਸ਼ਹਿਦ ਦੇ ਨਾਲ ਤੁਲਸੀ ਦੇ ਪੱਤੇ ਖਾਣ ਨਾਲ ਖਾਂਸੀ ਦੂਰ ਹੁੰਦੀ ਹੈ।

9. ਬੁਖਾਰ ਤੇ ਬਦਨ ਦਰਦ ਵਿਚ ਇਸ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਪੀਓ।

10.  ਪਾਨ ਦੇ ਪੱਤੇ ‘ਤੇ ਘਿਉ ਲਗਾ ਕੇ ਜ਼ਖਮ ਨੂੰ ਸੇਕਣ ਨਾਲ ਉਸ ਵਿਚੋਂ ਪੀਕ ਆਸਾਨੀ ਨਾਲ ਨਿਕਲ ਜਾਂਦੀ ਹੈ।

11.  ਅੰਬ ਦੀਆਂ ਪੱਤੀਆਂ ਵਿਚ ਫਲੋਰਾਈਡ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਚਬਾਉਣ ਨਾਲ ਦੰਦ ਚਮਕਦਾਰ ਤੇ ਮਜ਼ਬੂਤ ਰਹਿੰਦੇ ਹਨ।

12.  ਕਰੇਲੇ ਦੇ ਪੱਤਿਆਂ ਦਾ ਰਸ ਪੇਟ ਦੇ ਕੀੜਿਆਂ ਨੂੰ ਨਸ਼ਟ ਕਰਦਾ ਹੈ।

13.  ਗੁਰਦੇ ਦੇ ਦਰਦ ਵਿਚ ਅੰਗੂਰ ਦੇ ਪੱਤਿਆਂ ਦਾ ਰਸ ਥੋੜ੍ਹੇ ਜਿਹੇ ਪਾਣੀ ਵਿਚ ਉਬਾਲ ਕੇ ਕਾਲੇ ਨਮਕ ਨਾਲ ਪੀਓ।

Tags: ,