ਬਚਪਨ ?

muze-ab-lauta-do-bachpan-24x36-oil-on-canvas

ਉਮਰ ਦੇ ਇੱਕ ਪੜਾ ਉੱਤੇ ਬੰਦੇ ਨੂੰ ਬੀਤ ਚੁਕਾ ਬਚਪਨ ਬਾਲਾ ਚੇਤੇ ਆਉਂਦਾ ਹੈ। ਇਸ ਵੇਲੇ ਦੀਆਂ ਯਾਦਾਂ ਜਦ ਮਰਜੀ ਫਰੋਲ ਲਓ ਜੋ ਹਮੇਸ਼ਾ ਪੋਹ ਦੀਆਂ ਰਾਤਾਂ ਨੂੰ ਮਿਲੇ ਨਿਗ ਵਰਗੀਆਂ ਲਗਣ ਗੀਆਂ। ਮਾਸੂਮ ਭੋਲੀਆਂ ਸ਼ਕਲਾਂ ਵਾਲੀ ਦੁੰਨੀਆ ਚ ਗੁਵਾਚੇ ਓਹ ਪਲ ਮੁੜ ਨੀ ਲਬਦੇ।

ਅਸਮਾਨੀ ਉੱਡਾਏ ਪਤੰਗ, ਹਥੋ ਛੁੱਟੇ ਗੈਸੀ ਗੁਬਾਰੇ,ਐਤਵਾਰ ਦੀ ਛੁੱਟੀ, ਨਾਨਕੇ ਘਰ ਦੀਆਂ ਮੌਜਾਂ, ਛੰਨਕਾਟੇ ਵਾਲੀ ਸੱਤੀ, ਚੰਦਰ ਕਾਂਤਾ ਵਾਲਾ ਯ੍ਕੂ ਪਿਤਾ ਜੀ, ਮੋਗਲੀ ਵਾਲਾ ਭਾਲੂ,ਹੀਰੋ ਸਾਇਕਲ ਦੀ ਉਤਰੀ ਚੈਨ, ਕੱਚ੍ਹ ਵਾਲੇ ਬਾਂਟੇ, ਤਾਸ਼ਾਂ ਵਾਲੇ ਪੱਤੇ, ਮੇਲਿਓ ਲਿਆ ਸਿਲਾਂ ਵਾਲਾ ਬੰਦਰ, ਮੀਹਾਂ ਦਾ ਪਾਣੀ ਤੇ ਵਿਚ ਤਰਦੀਆਂ ਕਿਸ਼ਤੀਆਂ, ਚਰਾਂਦਾਂ ਚ ਖੇਡੇ ਖਿਦੋ ਬੱਲੇ ਦੇ ਮੈਚ, ਫਿਰ ਹੁੰਦੀਆਂ ਲੜਾਈਆਂ, ਗਰਮੀਆਂ ਦੀਆਂ ਛੁੱਟੀਆਂ ਤੇ ਸਕੂਲ ਦਾ ਕੰਮ, ਸਕੂਲ ਵਾਲਾ ਬੇਂਚ, ਹਿਸਾਬ ਵਾਲੀ ਭੈਣਜੀ, ਦੁਪਹਿਰ ਵਾਲੀ ਠੰਡੀ ਰੋਟੀ, ੨੦ ਕਿੱਲੋ ਵਾਲਾ ਝੋਲਾ, ਪੂਰੀ ਛੁੱਟੀ ਵਾਲੀ ਘੰਟੀ ਦੀ ਅਵਾਜ਼, ਪਿੰਡ ਵਾਲਾ ਚੁਰਸਤਾ, ਬੋਹੜਾਂ ਥਲੇ ਬੀਤੇ ਹਾੜ ਜੇਠ, ਟੋਬੇ ਚ ਬੋਲਦੇ ਡੱਡੂ, ਕਿੱਕਰ ਵਾਲੀ ਕਾਟੋ, ਸ਼ਾਉਣ ਚ ਭਿੱਜਾ ਮੋਰ, ਗਰਮੀਆਂ ਵਾਲੀਆਂ ਅੰਬੀਆਂ ਜਾਮਣਾ, ਥਿਆਰਾ ਦੇ ਦਿੰਨਾ ਵਾਲੇ ਬਿਸ੍ਕੁਟ, ਰੇੜੀਆਂ ਵਾਲੇ ਕੁਲਚੇ, ਹਾਜ੍ਮੋਲੇ ਦੀਆਂ ਗੋਲੀਆਂ, ਬਬਲ ਗੰਮ ਵਾਲੇ ਪਟਾਕੇ, ਦੋੰੜ ਵਾਲੇ ਮੰਝੇ, ਰਾਸ਼ਿਆਂ ਵਾਲੀਆਂ ਕਸ਼ਮੀਰੀ ਖੇਸੀਆਂ, ਫਰਾਟੇ ਦੀ ਹਵਾ, ਰਾਤੀ ਟੁੱਟਦੇ ਤਾਰੇ, ਤਰੇਲ ਨਾਲ ਭਿੱਜੇ ਬਿਸਤਰੇ, ਮੇਰਾ ਲਾਲ ਬੁਰਸ਼ ਕਾਲਾ ਕੰਘਾ, ਜੇਬ ਚੋ ਲਭੇ ੨ ਰੁਪਏ, ਘਸੀਆਂ ਚੱਪਲਾਂ ਦਾ ਜੋੜਾ, ਡਰਾਇੰਗ ਵਾਲੀ ਕਾਪੀ, ਰੇਤ ਦੇ ਬਣਾਏ ਘਰ, ਚੁੱਲੇ ਚ ਬਾਲੀ ਅੱਗ, ਆਟੇ ਵਾਲੇ ਮੋਰ, ਸੌਫ਼ ਵਾਲਾ ਗੁੜ ,ਘੜਿਆ ਲਾਖਾ ਦੁਧ, ਖੋਏ ਵਾਲੀਆਂ ਬਟੀਆ ਪਿੰਨੀਆਂ, ਬਾਪੂ ਵਾਲਾ ਸ੍ਕੂਟਰ, ਮਾਤਾ ਦਾ ਕੇਸੀ ਨਲਾਉਣਾ, ਨਲਕੇ ਵਾਲੀ ਮੋਟਰ ਦੀ ਅਵਾਜ਼, ਯਾਰ ਬੇਲੀ ਤੇ ਪਿੰਡ ਵਾਲੀ ਹਵੇਲੀ …..!

ਇਹ ਓਹ ਸੋਗਾਤਾਂ ਨੇ ਜਿੰਨਾ ਨੂੰ ਅਸੀਂ ਮੁੜ ਸਾਰੀ ਉਮਰ ਲਭਦੇ ਰਹਿਨੇ ਆ, ਹਾਏ ਓਹ ਰੱਬਾ ਜੇ ਕਿਧਰੇ ਫਿਰ ਮਿਲ ਜਾਣ।

On,

Author: