ਬਾਂਦਰ ਕੀਲਾ

ਬਾਂਦਰ ਕੀਲਾ
ਬਿਨ ਖਰਚਿਆਂ ਵਾਲ਼ੀਆਂ ਖੇਡਾਂ ‘ਚੋਂ ਇੱਕ ਪੁਰਾਤਨ ਖੇਡ ਹੈ, ਜੋ ਅੱਜਕੱਲ ਲੱਗਭਗ ਖਤਮ ਹੋ ਚੁੱਕੀ ਹੈ। ਇਸ ਖੇਡ ਦਾ
ਅਸਲ ਨਾਂ ਤਾਂ ‘ਬਾਂਦਰ ਕਿੱਲਾ’ ਹੈ ਜੋ ਬਿਗੜ ਕੇ ‘ਬਾਂਦਰ ਕੀਲਾ’ ਬਣ ਗਿਆ।
ਸਤਿਕਾਰਿਤ ਜਸਵਿੰਦਰ ਸਿੰਘ ਜੀ (ਅਨਾਮ) ਦੇ ‘ਬਾਂਦਰ ਕੀਲਾ’ ਖੇਡ ਸਬੰਧੀ ਵਿਚਾਰਾਂ ਨੂੰ ਸਾਂਝਾ ਕਰਨ ਦਾ ਸੁਭਾਗ
ਪ੍ਰਾਪਤ ਕਰ ਰਹੀ ਹਾਂ…..
ਬਾਂਦਰ ਕਿੱਲਾ
ਪੰਜਾਬ ਦੀਆਂ ਬਾਕੀ ਖੇਡਾਂ ਵਾਂਗ ਬਾਂਦਰ ਕਿੱਲਾ ਵੀ ਬਹੁਤ ਦਿਲਚਸਪ ਖੇਡ ਹੈ । ਬੱਚੇ ਇਕੱਠੇ ਹੋ ਕੇ ਇੱਕ ਕਿੱਲਾ ਗੱਡ
ਕੇ ਆਪਣੀਆਂ ਜੁੱਤੀਆਂ ਉਸ ਦੁਆਲੇ ਰੱਖ
ਦਿੰਦੇ ਹਨ ਕਿੱਲੇ ਨਾਲ ਰੱਸੀ ਬੰਨ੍ਹੀ ਹੁੰਦੀ ਹੈ । ਫਿਰ ਸਾਰੀਆਂ ਖੇਡਾਂ ਵਾਂਗ (ਈਂਗਣ ਮੀਗਣ…ਕਹਿ ਕੇ) ਪੁੱਗਿਆ ਜਾਂਦਾ ਹੈ
ਜਿਸ ਬੱਚੇ ਸਿਰ ਵਾਰੀ ਅਉਂਦੀ ਹੈ ਉਹ
ਬਾਂਦਰ ਬਣਦਾ ਹੈ ਤੇ ਰੱਸੇ ਨੂੰ ਫੜ ਕੇ ਜੁਤੀਆਂ ਦੇ ਆਲੇ ਦੁਆਲੇ ਘੁੰਮ ਕੇ ਜੁੱਤੀਆਂ ਦੀ ਰਾਖੀ ਕਰਦਾ ਹੈ ਬਾਕੀ ਸਾਰੇ ਘੇਰਾ
ਬਣਾ ਕੇ ਜੁੱਤੀਆਂ ਚੱਕਣ ਦੀ ਕੋਸ਼ਿਸ਼
ਕਰਦੇ ਹਨ ਜੇ ਸਾਰੀਆਂ ਜੁਤੀਆਂ ਚੱਕਣ ਤੋਂ ਪਹਿਲਾਂ ਪਹਿਲਾਂ ਬਾਂਦਰ ਬਣਿਆ ਬੱਚਾ ਕਿਸੇ ਹੋਰ ਬੱਚੇ ਨੂੰ ਛੂਹ ਲਵੇ ਤਾਂ
ਉਸ ਦੀ ਵਾਰੀ ਆ ਜਾਂਦੀ ਹੈ ਨਹੀਂ ਤਾਂ
ਜੁਤੀਆਂ ਖਤਮ ਹੋਣ ਤੋਂ ਬਾਅਦ ਬਾਂਦਰ ਬਣੇ ਬੱਚੇ ਨੇ ਰੱਸਾ ਛੱਡ ਕੇ ਦੂਰ ਕਿਸੇ ਦਰਖਤ ਜਾਂ ਮਿਥੀ ਹੋਈ ਚੀਜ ਨੂੰ ਛੂਹਣਾ
ਹੁੰਦਾ ਹੈ । ਮਿਥੇ ਟੀਚੇ ਨੂੰ ਛੂਹਣ ਤੱਕ
ਸਾਰੇ ਬੱਚੇ ਬਾਂਦਰ ਨੂੰ ਜੁੱਤੀਆਂ ਵਗਾਹ ਕੇ ਮਾਰਦੇ ਹਨ ਜਦੋਂ ਬਾਂਦਰ ਮਿਥੇ ਟੀਚੇ ਨੂੰ ਛੂ ਲੈਦਾ ਹੈ ਤਾਂ ਜੁੱਤੀਆਂ ਮਾਰਨੀਆਂ
ਬੰਦ ਕਰ ਦਿੰਦੇ ਹਨ ਤੇ ਬੱਚਾ ਮੁੜ
ਬਾਂਦਰ ਬਣ ਕੇ ਮੁੜ ਵਾਰੀ ਦਿੰਦਾ ਹੈ …ਇਸ ਤਰ੍ਹਾਂ ਹਨ੍ਹੇਰਾ ਹੋਣ ਤੱਕ ਖੇਡ ਚਲਦੀ ਰਹਿੰਦੀ ਹੈ । ਕੋਈ ਘਰ ਦਿਆਂ ਦੀਆਂ
ਵਾਜਾਂ ਪੈਣ ‘ਤੇ , ਕੋਈ ਝਿੜਕਾਂ ਪੈਣ ਤੇ
ਤੇ ਕਈ ਮੇਰੇ ਵਰਗੇ ਢੀਠ ਉਦੋਂ ਜਾਂਦੇ ਹਨ ਜਦੋਂ ਮਾਂ ਜਾਂ ਪਿਉ ਆਪ ਜੁੱਤੀ ਲੈ ਕੇ ਛਿਤਰੌਲ ਕਰਨ ਨਹੀਂ ਆ ਜਾਂਦੇ …
ਹਟੇ ਪੁਟੇ ਗੁੜ ਵੰਡ ਵੀ ਹਟੇ ਕਹਿ ਕੇ ..
ਅਗਲੇ ਦਿਨ ਖੇਡਣ ਦੀ ਆਸ ਤੇ ਚਾਅ ਮਨ ‘ਚ ਲੈ ਖੇਡ ਬੰਦ ਕਰ ਬੱਚੇ ਘਰ ਨੂੰ ਚਲੇ ਜਾਂਦੇ ਹਨ ਤੇ ਕਿੱਲਾ ਰੱਸਾ ਤੇ
ਖੇਡ-ਮੈਦਾਨ ਉਦਾਸ ਹੋਏ ਰਾਤ ਦੇ ਹਨ੍ਹੇਰੇ ‘ਚ
ਗੁੰਮ ਹੋ ਜਾਂਦੇ ਹਨ । ਸਵੇਰੇ ਉਹਨਾਂ ਉੱਤੇ ਪਈ ਤਰੇਲ ਦੇਖ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਉਹ ਸਾਰੀ ਰਾਤ ਬੱਚਿਆਂ
ਦੇ ਵਿਛੋੜੇ ਵਿੱਚ ਰੋਂਦੇ ਰਹੇ ਹੋਣ …

ਬਾਂਦਰ ਕੀਲਾ ਖੇਡ ਪੰਜਾਬ ਦੀਆਂ ਬਿਨ ਖਰਚਿਆਂ ਵਾਲ਼ੀਆਂ ਖੇਡਾਂ ‘ਚੋਂ ਇੱਕ ਪੁਰਾਤਨ ਖੇਡ ਹੈ, ਜੋ ਅੱਜਕੱਲ ਲੱਗਭਗ ਖਤਮ ਹੋ
ਚੁੱਕੀ ਹੈ। ਇਸ ਖੇਡ ਦਾ ਅਸਲ ਨਾਂ ਤਾਂ ‘ਬਾਂਦਰ ਕਿੱਲਾ’ ਹੈ ਜੋ ਬਿਗੜ ਕੇ ‘ਬਾਂਦਰ ਕੀਲਾ’ ਬਣ ਗਿਆ।
ਸਤਿਕਾਰਿਤ ਜਸਵਿੰਦਰ ਸਿੰਘ ਜੀ (ਅਨਾਮ) ਦੇ ‘ਬਾਂਦਰ ਕੀਲਾ’ ਖੇਡ ਸਬੰਧੀ ਵਿਚਾਰਾਂ ਨੂੰ ਸਾਂਝਾ ਕਰਨ ਦਾ ਸੁਭਾਗ ਪ੍ਰਾਪਤ ਕਰ
ਰਹੀ ਹਾਂ…..
ਬਾਂਦਰ ਕਿੱਲਾ
ਪੰਜਾਬ ਦੀਆਂ ਬਾਕੀ ਖੇਡਾਂ ਵਾਂਗ ਬਾਂਦਰ ਕਿੱਲਾ ਵੀ ਬਹੁਤ ਦਿਲਚਸਪ ਖੇਡ ਹੈ । ਬੱਚੇ ਇਕੱਠੇ ਹੋ ਕੇ ਇੱਕ ਕਿੱਲਾ
ਗੱਡ ਕੇ ਆਪਣੀਆਂ ਜੁੱਤੀਆਂ ਉਸ ਦੁਆਲੇ ਰੱਖ ਦਿੰਦੇ ਹਨ ਕਿੱਲੇ ਨਾਲ ਰੱਸੀ ਬੰਨ੍ਹੀ ਹੁੰਦੀ ਹੈ । ਫਿਰ ਸਾਰੀਆਂ
ਖੇਡਾਂ ਵਾਂਗ (ਈਂਗਣ ਮੀਗਣ…ਕਹਿ ਕੇ) ਪੁੱਗਿਆ ਜਾਂਦਾ ਹੈ ਜਿਸ ਬੱਚੇ ਸਿਰ ਵਾਰੀ ਅਉਂਦੀ ਹੈ ਉਹ ਬਾਂਦਰ
ਬਣਦਾ ਹੈ ਤੇ ਰੱਸੇ ਨੂੰ ਫੜ ਕੇ ਜੁਤੀਆਂ ਦੇ ਆਲੇ ਦੁਆਲੇ ਘੁੰਮ ਕੇ ਜੁੱਤੀਆਂ ਦੀ ਰਾਖੀ ਕਰਦਾ  ਹੈ ਬਾਕੀ ਸਾਰੇ
ਘੇਰਾ ਬਣਾ ਕੇ ਜੁੱਤੀਆਂ ਚੱਕਣ ਦੀ ਕੋਸ਼ਿਸ਼ ਕਰਦੇ ਹਨ ਜੇ ਸਾਰੀਆਂ ਜੁਤੀਆਂ ਚੱਕਣ ਤੋਂ ਪਹਿਲਾਂ ਪਹਿਲਾਂ ਬਾਂਦਰ
ਬਣਿਆ ਬੱਚਾ ਕਿਸੇ ਹੋਰ ਬੱਚੇ ਨੂੰ ਛੂਹ ਲਵੇ ਤਾਂ ਉਸ ਦੀ ਵਾਰੀ ਆ ਜਾਂਦੀ ਹੈ ਨਹੀਂ ਤਾਂ ਜੁਤੀਆਂ ਖਤਮ ਹੋਣ ਤੋਂ
ਬਾਅਦ ਬਾਂਦਰ ਬਣੇ ਬੱਚੇ ਨੇ ਰੱਸਾ ਛੱਡ ਕੇ ਦੂਰ ਕਿਸੇ ਦਰਖਤ ਜਾਂ ਮਿਥੀ ਹੋਈ ਚੀਜ ਨੂੰ ਛੂਹਣਾ ਹੁੰਦਾ ਹੈ ।
ਮਿਥੇ ਟੀਚੇ ਨੂੰ ਛੂਹਣ ਤੱਕ ਸਾਰੇ ਬੱਚੇ ਬਾਂਦਰ ਨੂੰ ਜੁੱਤੀਆਂ ਵਗਾਹ ਕੇ ਮਾਰਦੇ ਹਨ ਜਦੋਂ ਬਾਂਦਰ ਮਿਥੇ ਟੀਚੇ ਨੂੰ
ਛੂ ਲੈਦਾ ਹੈ ਤਾਂ ਜੁੱਤੀਆਂ ਮਾਰਨੀਆਂ ਬੰਦ ਕਰ ਦਿੰਦੇ ਹਨ ਤੇ ਬੱਚਾ ਮੁੜ ਬਾਂਦਰ ਬਣ ਕੇ ਮੁੜ ਵਾਰੀ ਦਿੰਦਾ ਹੈ
…ਇਸ ਤਰ੍ਹਾਂ ਹਨ੍ਹੇਰਾ ਹੋਣ ਤੱਕ ਖੇਡ ਚਲਦੀ ਰਹਿੰਦੀ ਹੈ । ਕੋਈ ਘਰ ਦਿਆਂ ਦੀਆਂ ਵਾਜਾਂ ਪੈਣ ‘ਤੇ  , ਕੋਈ
ਝਿੜਕਾਂ ਪੈਣ ਤੇ ਤੇ ਕਈ ਮੇਰੇ ਵਰਗੇ ਢੀਠ ਉਦੋਂ ਜਾਂਦੇ ਹਨ ਜਦੋਂ ਮਾਂ ਜਾਂ ਪਿਉ ਆਪ ਜੁੱਤੀ ਲੈ ਕੇ ਛਿਤਰੌਲ
ਕਰਨ ਨਹੀਂ ਆ ਜਾਂਦੇ …ਹਟੇ ਪੁਟੇ ਗੁੜ ਵੰਡ ਵੀ ਹਟੇ ਕਹਿ ਕੇ .. ਅਗਲੇ ਦਿਨ ਖੇਡਣ ਦੀ ਆਸ ਤੇ ਚਾਅ ਮਨ
‘ਚ ਲੈ ਖੇਡ ਬੰਦ ਕਰ ਬੱਚੇ ਘਰ ਨੂੰ ਚਲੇ ਜਾਂਦੇ ਹਨ ਤੇ ਕਿੱਲਾ ਰੱਸਾ ਤੇ ਖੇਡ-ਮੈਦਾਨ ਉਦਾਸ ਹੋਏ ਰਾਤ ਦੇ
ਹਨ੍ਹੇਰੇ ‘ਚ ਗੁੰਮ ਹੋ ਜਾਂਦੇ ਹਨ । ਸਵੇਰੇ ਉਹਨਾਂ ਉੱਤੇ ਪਈ ਤਰੇਲ ਦੇਖ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਉਹ
ਸਾਰੀ ਰਾਤ ਬੱਚਿਆਂ ਦੇ ਵਿਛੋੜੇ ਵਿੱਚ ਰੋਂਦੇ ਰਹੇ ਹੋਣ …

ਫੋਟੋ
http://punjabivehda.files.wordpress.com/2010/04/bander.jpg

ਵੀਡੀਓ

Tag:
Bandar Kila

Tags:

Leave a Reply