ਬੋਹੜ ( Banyan tree )

ਬੋਹੜ (ਫਾਰਸੀ : ਬਰਗਦ, ਅਰਬੀ: ਜ਼ਾਤ ਅਲ ਜ਼ਵਾਨਬ, ਸੰਸਕ੍ਰਿਤ: ਵਟ ਬ੍ਰਿਕਸ਼, ਹਿੰਦੀ: ਬਰ, ਅੰਗਰੇਜ਼ੀ: Banyan tree) ਇੱਕ ਘੁੰਨਾ ਛਾਂਦਾਰ ਦਰਖ਼ਤ ਹੁੰਦਾ ਹੈ ਜਿਸ ਦੀ ਉਮਰ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਹੁੰਦੀ ਹੈ। ਬੋਹੜ ਸ਼ਹਿਤੂਤ ਕੁਲ ਦਾ ਦਰਖਤ ਹੈ। ਇਸਦਾ ਵਿਗਿਆਨਕ ਨਾਮ ਫਾਇਕਸ ਵੇਨਗੈਲੇਂਸਿਸ  ਹੈ। ਬੋਹੜ ਭਾਰਤ ਦਾ ਰਾਸ਼‍ਟਰੀ ਰੁੱਖ ਹੈ।[੧] ਕਿਸੇ ਜ਼ਮਾਨੇ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਇਹ ਦਰਖ਼ਤ ਸੜਕਾਂ ਅਤੇ ਸ਼ਾਹਰਾਹਾਂ ਦੇ ਕਿਨਾਰਿਆਂ ਉੱਤੇ ਆਮ ਸੀ ਮਗਰ ਹੁਣ ਖ਼ਤਮ ਹੁੰਦਾ ਜਾ ਰਿਹਾ ਹੈ। ਇਸ ਦੇ ਇਲਾਵਾ ਇਸਨੂੰ ਦੇਹਾਤ ਦਾ ਕੇਂਦਰੀ ਦਰਖ਼ਤ ਵੀ ਕਿਹਾ ਜਾਂਦਾ ਸੀ ਜਿਸ ਦੇ ਹੇਠਾਂ ਚੌਪਾਲਾਂ/ਸਥਾਂ ਲਗਾਈਆਂ ਜਾਂਦੀਆਂ ਸਨ ਮਗਰ ਇਹ ਕਲਚਰ ਹੁਣ ਆਧੁਨਿਕ ਤਰਜ-ਏ-ਜਿੰਦਗੀ ਮਸਲਨ ਟੈਲੀਵਿਜਨ ਦੀ ਵਜ੍ਹਾ ਤਕਰੀਬਨ ਖ਼ਤਮ ਹੋ ਚੁੱਕਾ ਹੈ।

ਬੋਹੜ ਦੀ ਦਾੜੀ

ਬੋਹੜ ਦਾ ਦਰਖ਼ਤ ਜਦੋਂ ਇੱਕ ਖਾਸ ਉਮਰ ਤੋਂ ਵੱਡਾ ਹੋ ਜਾਵੇ ਤਾਂ ਇਸ ਦੀਆਂ ਸ਼ਾਖਾਵਾਂ ਤੋਂ ਰੇਸ਼ੇ (ਜਿਸਨੂੰ ਬੋਹੜ ਦੀ ਦਾੜੀ) ਕਿਹਾ ਜਾਂਦਾ ਹੈ ਲਟਕ ਕੇ ਜ਼ਮੀਨ ਵਿੱਚ ਲੱਗ ਜਾਂਦੀ ਹੈ ਅਤੇ ਦਰਖ਼ਤ ਦੀ ਚੌੜਾਈ ਜ਼ਿਆਦਾ ਹੋ ਜਾਂਦੀ ਹੈ। ਬੋਹੜ ਦੇ ਪੱਤਿਆਂ ਜਾਂ ਪੋਲੀਆਂ ਸ਼ਾਖ਼ਾਵਾਂ ਵਿੱਚੋਂ ਦੁਧੀਆ ਰੰਗ ਦਾ ਗਾੜਾ ਮਹਲੂਲ ਨਿਕਲਦਾ ਹੈ ਜਿਸਨੂੰ ਬੋਹੜ ਦਾ ਦੁੱਧ ਜਾਂ ਸ਼ੀਰ-ਏ-ਬੋਹੜ ਕਹਿੰਦੇ ਹਨ। ਇਹ ਜਿਸਮ ਉੱਤੇ ਲੱਗ ਜਾਵੇ ਤਾਂ ਸਿਆਹ ਨਿਸ਼ਾਨ ਬਣਾਉਂਦਾ ਹੈ। ਜੇਕਰ ਥੋੜ੍ਹੀ ਦੇਰ ਹਵਾ ਵਿੱਚ ਰਹੇ ਤਾਂ ਰਬੜ ਦੀ ਤਰ੍ਹਾਂ ਜਮ ਜਾਂਦਾ ਹੈ। ਇਸ ਦੇ ਪੱਤੇ ਵੱਡੇ, ਚੰਮ ਵਰਗੇ, ਚਮਕੀਲੇ ਚੀਕਣੇ ਹਰੇ ਅਤੇ ਆਂਡੇ ਵਰਗੀ ਸ਼ਕਲ ਦੇ ਹੁੰਦੇ ਹਨ। ਅੰਜੀਰ ਦੇ ਹੋਰ ਰੁੱਖਾਂ ਵਾਂਗ, ਇਹਦੀ ਫੁੱਟ ਰਹੀ ਕਰੂੰਬਲ ਨੂੰ ਦੋ ਵੱਡੇ ਸਕੇਲਾਂ ਨੇ ਢਕਿਆ ਹੁੰਦਾ ਹੈ। ਜਦੋਂ ਪੱਤਾ ਵੱਡਾ ਹੁੰਦਾ ਹੈ ਸਕੇਲ ਡਿਗ ਪੈਂਦੇ ਹਨ। ਟੂਸਿਆਂ ਦੀ ਇੱਕ ਲਾਲ ਜਿਹੀ ਬੜੀ ਸੁਹਣੀ ਅਤੇ ਦਿਲਕਸ਼ ਭਾ ਹੁੰਦੀ ਹੈ। ਅਤੇ ਫਲ ਅਤੇ ਬੋਹੜ ਸੁਰਖ ਮਾਇਲ ਹੁੰਦੇ ਹਨ।

ਔਸ਼ਧੀ ਇਸਤੇਮਾਲ

ਇਸ ਦੇ ਦੁੱਧ ਅਤੇ ਫਲ ਦੇ ਕਈ ਔਸ਼ਧੀ ਇਸਤੇਮਾਲ ਹਨ। ਇਸ ਦੇ ਪੱਤਿਆਂ ਨੂੰ ਜਲਾ ਕੇ ਜ਼ਖਮ ਉੱਤੇ ਲਗਾਇਆ ਜਾਂਦਾ ਸੀ। ਇਹ ਇਸਤੇਮਾਲ ਹਿੰਦਸਤਾਨ ਅਤੇ ਚੀਨ ਦੇ ਇਲਾਵਾ ਕਦੀਮ ਅਮਰੀਕਾ ਵਿੱਚ ਵੀ ਸੀ। ਬੋਹੜ ਦੇ ਦੁਧ ਨੂੰ ਜਿਨਸੀ ਕਮਜ਼ੋਰੀ ਦੇ ਇਲਾਜ ਦੇ ਤੌਰ ਤੇ ਕਦੀਮ ਜ਼ਮਾਨੇ ਤੋਂ ਇਸਤੇਮਾਲ ਕੀਤਾ ਜਾਂਦਾ ਹੈ।

ਹੋਰ

ਇਸ ਦੀ ਲੱਕੜੀ ਵੀ ਇਸਤੇਮਾਲ ਹੁੰਦੀ ਹੈ। ਇਹ ਇੰਡੋਨੇਸ਼ੀਆ ਦਾ ਅਮੀਰੀ ਨਿਸ਼ਾਨ (coat of arms) ਹੈ। ਜਾਪਾਨ ਵਿੱਚ ਇਸ ਤੋਂ ਬੋਨਸਾਈ (ਇੱਕ ਫ਼ਨ ਜਿਸ ਵਿੱਚ ਦਰਖਤਾਂ ਨੂੰ ਛੋਟੇ ਰਹਿਣ ਉੱਤੇ ਮਜਬੂਰ ਕੀਤਾ ਜਾਂਦਾ ਹੈ ਤਾਂ ਜੋ ਇੱਕ ਗਮਲੇ ਵਿੱਚ ਛੋਟਾ ਜਿਹਾ ਮੁਕੰਮਲ ਦਰਖ਼ਤ ਆ ਜਾਵੇ) ਤਿਆਰ ਕੀਤਾ ਜਾਂਦਾ ਹੈ। ਹਿੰਦੂ ਮਤ ਵਿੱਚ ਉਸਨੂੰ ਮੁਕੱਦਸ ਦਰਖ਼ਤ ਸਮਝਿਆ ਜਾਂਦਾ ਹੈ। ਉਹ ਇਸ ਰੁੱਖ ਨੂੰ ਪੂਜਨੀਕ ਮੰਨਦੇ ਹਨ ਕਿ ਇਸਦੇ ਦਰਸ਼ਨ ਛੋਹ ਅਤੇ ਸੇਵਾ ਕਰਨ ਨਾਲ ਪਾਪ ਦੂਰ ਹੁੰਦਾ ਹੈ ਅਤੇ ਦੁਖ ਅਤੇ ਰੋਗ ਨਸ਼ਟ ਹੁੰਦੇ ਹਨ ਅਤੇ ਇਸ ਰੁੱਖ ਦੇ ਰੋਪਣ ਅਤੇ ਹੁਨਾਲ ਵਿੱਚ ਇਸਦੀਆਂ ਜੜਾਂ ਵਿੱਚ ਪਾਣੀ ਦੇਣ ਨਾਲ ਪੁੰਨ ਹੁੰਦਾ ਹੈ, ਅਜਿਹਾ ਮੰਨਿਆ ਜਾਂਦਾ ਹੈ। ਉਤਰ ਤੋਂ ਦੱਖਣ ਤੱਕ ਕੁਲ ਭਾਰਤ ਵਿੱਚ ਬੋਹੜ ਦਾ ਰੁੱਖ ਪੈਦਾ ਹੁੰਦੇ ਵੇਖਿਆ ਜਾਂਦਾ ਹੈ। ਇਹ ਬੁੱਧ ਮਜ਼ਹਬ ਵਿੱਚ ਵੀ ਮੁਕੱਦਸ ਹੈ ਕਿਉਂਕਿ ਰਵਾਇਤ ਦੇ ਮੁਤਾਬਕ ਗੌਤਮ ਬੁੱਧ ਇਸ ਦਰਖ਼ਤ ਦੇ ਹੇਠਾਂ ਬੈਠਦੇ ਸਨ ਜਦੋਂ ਉਨ੍ਹਾਂ ਨੂੰ ਰੋਸ਼ਨੀ ਮਿਲੀ ਇਸ ਲਈ ਇਸਨੂੰ ਬੁੱਧ ਦਾ ਦਰਖ਼ਤ ਵੀ ਕਹਿੰਦੇ ਹਨ। ਅੰਗਰੇਜ਼ੀ ਦੀ ਮਸ਼ਹੂਰ ਕਹਾਣੀ ਰਾਬਿਨਸਨ ਕਰੂਸੋ ਵਿੱਚ, ਜਿਸ ਉੱਤੇ ਅਨੇਕ ਫਿਲਮਾਂ ਬਣੀਆਂ ਹਨ, ਇਸੇ ਦਰਖ਼ਤ ਵਿੱਚ ਉਸਨੇ ਆਪਣਾ ਘਰ ਬਣਾਇਆ ਸੀ।

Tags: