ਮਧਾਣੀਆਂ ( Madhaniya )

ਚਾਟੀ ‘ਚ ਘਮ-ਘਮ ਕਰਦੀ ਮਧਾਣੀ ਹੁਣ ਭਾਵੇਂ ਘੱਟ ਹੀ ਦੇਖਣ ਨੂੂੰ ਮਿਲਦੀ ਏ, ਪਰ ਪਹਿਲਾਂ ਵਾਲੇ ਵੇਲੇ ਨੂੰ ਚੇਤੇ ਕਰਕੇ ਰੂਹ ਸਰਸ਼ਾਰ ਹੋ ਜਾਂਦੀ ਏ | ਜਿਹੜੇ ਘਰਾਂ ਵਿਚ ਪਸ਼ੂ ਰੱਖੇ
ਨੇ, ਸਵੇਰ ਵੇਲੇ ਦੁੱਧ ਰਿੜਕਿਆ ਜਾਂਦੈ, ਉਥੇ ਹੁਣ ਹੱਥ ਵਾਲੀ ਮਧਾਣੀ ਦੀ ਥਾਂ ਬਿਜਲਈ ਮਧਾਣੀਆਂ ਦਾ ਸ਼ੋਰ ਸੁਣਨ ਨੂੰ ਮਿਲਦਾ ਹੈ
ਕਾਰਨ ਇਹੋ ਹੈ ਕਿ ਨਾ ਕਿਸੇ ਕੋਲ ਏਨਾ ਵਕਤ ਹੈ ਕਿ ਅੱਧਾ ਘੰਟਾ ਦੁੱਧ ‘ਚ ਮਧਾਣੀ ਘੁਮਾਈ ਜਾਵੇ ਤੇ ਨਾ ਹੀ ਬਾਂਹਾਂ ‘ਚ ਏਨਾ ਜ਼ੋਰ ਕਿ ਦੁੱਧ ਰਿੜਕਣ ਪਿੱਛੋਂ ਕੋਈ ਹੋਰ ਕੰਮ ਕੀਤਾ ਜਾ ਸਕੇ |
ਸਭ ਕੁਝ ਬਦਲ ਰਿਹੈ ਤੇ ਬਦਲਣਾ ਵੀ ਏ | ਸਮਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ ਤੇ ਨਾ ਹੀ ਕੋਈ ਇਸ ਗੱਲ ਦੀ ਹਾਮੀ ਭਰੇਗਾ ਕਿ ਨਵੇਂ ਦੌਰ ਵਿਚ ਪੁਰਾਣੇ ਢੰਗ-ਤਰੀਕਿਆਂ ਨਾਲ
ਵਿਚਰਿਆ ਜਾਵੇ | ਜਦੋਂ ਨਵੀਂ ਚੀਜ਼ ਆਉਂਦੀ ਹੈ ਤਾਂ ਪੁਰਾਣੀ ਨੇ ਹਾਸ਼ੀਏ ‘ਤੇ ਆਪੇ ਚਲੇ ਜਾਣਾ ਹੁੰਦੈ |
ਪਰ ਮਨ ਨੂੰ ਸਮਝਾਉਣਾ ਬੜਾ ਔਖਾ ਹੁੰਦੈ, ਖਾਸ ਕਰਕੇ ਉਨ੍ਹਾਂ ਲਈ, ਜਿਹੜੇ ਸੂਖਮ ਢੰਗ ਨਾਲ ਸੋਚਦੇ-ਵਿਚਾਰਦੇ ਹੋਣ | ਸਵੇਰੇ ਚਾਟੀ ਵਿਚ ਮਧਾਣੀ ਪਾਉਣ ਨਾਲ ਸਬੰਧਤ ਕਿੰਨੇ ਹੀ
ਗੀਤ ਵੱਖ-ਵੱਖ ਗਾਇਕਾਂ ਨੇ ਪੇਸ਼ ਕੀਤੇ ਨੇ ਤੇ ਉਨ੍ਹਾਂ ਵਿਚੋਂ ਬਹੁਤੇ ਗੀਤ ਪ੍ਰਵਾਨ ਵੀ ਚੜ੍ਹੇ | ਲੋਕ ਗੀਤਾਂ, ਬੋਲੀਆਂ ਤੇ ਕਿੱਸਿਆਂ ਵਿਚ ਵੀ ਪੁਰਾਣੇ ਵੇਲੇ ਦਾ ਜ਼ਿਕਰ ਬਾਖੂਬੀ ਕੀਤਾ ਗਿਐ |
ਕਹਿਣ ਦਾ ਭਾਵ, ਉਦੋਂ ਦੀਆਂ ਸਾਹਿਤ ਵੰਨਗੀਆਂ ਸਮੇਂ ਦੀ ਤਸਵੀਰ ਬਿਆਨ ਕਰਦੀਆਂ ਨੇ, ਸਾਦੀ ਜ਼ਿੰਦਗੀ, ਸਾਊ ਸੁਭਾਅ, ਘੱਟ ਲੋੜਾਂ ਤੇ ਅੰਦਰੂਨੀ ਖੇੜਾ | ਇਹੀ ਸਾਰੀਆਂ ਚੀਜ਼ਾਂ
ਜ਼ਿੰਦਗੀ ਲਈ ਲੋੜੀਂਦੀਆਂ ਹੁੰਦੀਆਂ ਨੇ ਤੇ ਭਲੇ ਵੇਲਿਆਂ ਵਿਚ ਇਨ੍ਹਾਂ ਦੀ ਪ੍ਰਾਪਤੀ ਕਿੰਨੀ ਸੁਖਾਲੀ ਸੀ |
ਮਸ਼ੀਨੀਕਰਨ ਨੇ ਇਨਸਾਨ ਦੀ ਜ਼ਿੰਦਗੀ ਸੁੱਖਾਂ ਲੱਦੀ ਬਣਾ ਦਿੱਤੀ ਏ | ਇਸ ਤੋਂ ਇਲਾਵਾ ਕੰਮਚੋਰੀ ਦਾ ਰੁਝਾਨ ਸਾਡੇ ਹੱਡਾਂ ਅੰਦਰ ਪ੍ਰਵੇਸ਼ ਕਰ ਚੁੱਕਾ ਹੈ | ਅਸੀਂ ਹੱਥੀਂ ਕੰਮ ਕਰਨ ਤੋਂ
ਕੰਨੀ ਕਤਰਾਉਂਦੇ ਹਾਂ | ਸਾਡੀਆਂ ਖੁਰਾਕਾਂ ਤੇ ਲੋੜਾਂ ਬਨਾਉਟੀ ਬਣ ਚੁੱਕੀਆਂ ਨੇ, ਇਹੀ ਕਾਰਨ ਹੈ ਕਿ ਸਰੀਰ ਕੰਮ ਕਰਨੋਂ ਜਵਾਬ ਦੇ ਰਿਹੈ |
ਜਦੋਂ ਚਾਟੀ ਦੀ ਲੱਸੀ, ਦਹੀਂ, ਮੱਖਣ ਤੇ ਹੋਰ ਚੀਜ਼ਾਂ ਰੋਜ਼ ਵਰਤੋਂ ਵਿਚ ਆਉਂਦੀਆਂ ਸੀ ਤਾਂ ਸਾਨੂੰ ਪਤਾ ਹੁੰਦਾ ਸੀ ਕਿ ਸਭ ਕੁਝ ਘਰ ਵਿਚ ਸ਼ੁੱਧ ਤਰੀਕੇ ਨਾਲ ਤਿਆਰ ਕੀਤਾ
ਗਿਐ, ਸਿੱਟੇ ਵਜੋਂ ਬਿਮਾਰੀਆਂ ਵੀ ਘੱਟ ਹੁੰਦੀਆਂ ਸੀ |
ਅੱਜ ਇਹ ਸਾਰੀਆਂ ਚੀਜ਼ਾਂ ਬਜ਼ਾਰ ‘ਤੇ ਨਿਰਭਰ ਕਰਨ ਲੱਗੀਆਂ ਨੇ ਤੇ ਮੁਨਾਫ਼ੇ ਦੀ ਦੌੜ ਵਿਚ ਬਜ਼ਾਰ ਕੀ-ਕੀ ਕੁਝ ਸਾਡੇ ਲਈ ਪੇਸ਼ ਕਰ ਰਿਹਾ ਏ, ਇਸ ਦਾ ਪਤਾ ਸਾਡੀਆਂ
ਸਿਹਤਾਂ ਦੇਖ ਕੇ ਲੱਗ ਜਾਂਦਾ ਏ |

ਮਧਾਣੀਆਂ…….
ਹਾਏ ਉਹ ਮੈਰੇ ਡਾਢਿਆ ਰੱਬਾ,,
ਕੀਨਾਂ ਜਮੀਆਂ ਕੀਨਾਂ ਨੇ ਲੈ ਜਾਨੀਆਂ..
ਛੋਲੇ………ਬਾਬੁਲ ਤੈਰੇ ਮਹਿਲਾਂ ਵਿਚੋਂ,,
ਸੱਤਰਂਗੀਆ ਕਬੂਤਰ ਬੋਲੇ…
ਛੋਈ……ਬਾਬੁਲ ਤੈਰੇ ਮਹਿਲਾਂ ਵਿਚੋਂ,,
ਤੇਰੀ ਲਾਡੋ ਪ੍ਰਦੇਸਣ ਹੋਈ…
ਫੀਤਾ……ਇਹਨਾਂ ਸਖੀਆਂ ਭਾਬੀਆਂ ਨੇ,,
ਡੋਲਾ ਤੋਰ ਕੇ ਕੱਚਾ ਦੁੱਧ ਪੀਤਾ…
ਫੀਤਾ……ਮੈਰੇ ਆਪਣੇ ਵੀਰਾ ਨੇ,,
ਡੋਲਾ ਤੋਰ ਕੇ ਅੱਗਾਂ ਨੂਂ ਕੀਤਾ..ਫਲੀਆਂ……
ਮਾਵਾਂ ਧੀਆਂ ਮਿਲਣ ਲਗੀਆਂ,,
ਚਾਰੇ ਕਂਧਾਂ ਨੇ ਚੂਬਾਰੇ ਦੀਆਂ ਹਲੀਆਂ..

ਮਧਾਣੀਆਂ ਵੀਡਿਓੁ
http://www.youtube.com/watch?v=B5rvdZCTZB8

Tags: ,