ਮਾਂ ਦਾ ਪਿਆਰ

4-1-2015

ਜਦੋਂ ਮਾਂ ਸ਼ਬਦ ਦਿਲ, ਦਿਮਾਗ ਜਾਂ ਜ਼ੁਬਾਨ ਤੇ ਆਉਂਦਾ ਹੈ ਤਾਂ ਆਪਣੀ ਮਾਂ ਦਾ ਚਿਹਰਾ ਅੱਖਾਂ ਅੱਗੇ ਆ ਜਾਂਦਾ ਹੈ। ਬਸ ਜੋ ਭਾਵ ਉਸਦੇ ਚਿਹਰੇ ਤੇ ਨਜ਼ਰ ਆਉਂਦੇ ਹਨ ਉਹੀ ਪਿਆਰ ਹੈ। ਸ਼ਾਇਦ ਹੀ ਅਸੀਂ ਕਦੇ ਆਪਣੀ ਮਾਂ ਨੂੰ ਇਹ ਗੱਲ ਦੱਸੀ ਹੋਵੇ ਕਿ ਅਸੀਂ ਉਸਨੂੰ ਕਿੰਨਾ ਪਿਆਰ ਕਰਦੇ ਹਾਂ। ਮਾਂ ਦੀ ਚਿੰਤਾ, ਮਾਂ ਦੇ ਬਣਾਏ ਖਾਣੇ ਤੋਂ , ਸਾਨੂੰ ਝਿੜਕਣ ਤੋਂ ਮਾਂ ਦੇ ਪਿਆਰ ਦਾ ਤਾਂ ਪਤਾ ਲੱਗ ਜਾਦਾ ਹੈ, ਪਰ ਅਸੀਂ ਮਾਂ ਵਾਸਤੇ ਘੱਟ ਹੀ ਕੁੱਝ ਕਰ ਪਾਉਂਦੇ ਹਾਂ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਵੀ ਮਾਂ ਨੂੰ ਬਹੁਤ ਪਿਆਰ ਕਰਦੇ ਹਾਂ। ਸਾਡਾ ਪਿਆਰ ਵੀ ਅਜਿਹੀਆਂ ਗੱਲਾਂ ਵਿੱਚੋਂ ਹੀ ਝਲਕਦਾ ਹੈ। ਜਦੋਂ ਸਾਨੂੰ ਆਪਣੀ ਮਾਂ ਦੇ ਹੱਥਾਂ ਦੀ ਹੀ ਰੋਟੀ ਸਵਾਦ ਲੱਗਦੀ ਹੈ, ਸਿਰਫ਼ ਆਪਣੀ ਮਾਂ ਦੀ ਹੀ ਝਿੜਕ ਚੰਗੀ ਲੱਗਦੀ ਹੈ।
ਮਾਂ ਸ਼ਬਦ ਅਤੇ ਮਾਂ ਦੇ ਪਿਆਰ ਦਾ ਵਿਖਿਆਨ ਕਰਨਾ ਸ਼ਾਇਦ ਅਸੰਭਵ ਹੈ। ਜਿੰਨੀ ਸਾਡੀ ਸੋਚ ਹੈ, ਅਸੀਂ ਉੰੰਨਾਂ ਹੀ ਕਹਿ ਸਕਦੇ ਹਾਂ। ਸਾਡੀ ਸੋਚ ਤੋਂ ਵੀ ਬਹੁਤ ਉੱਪਰ ਹੈ , “ਮਾਂ ਦੀ ਸਖਸ਼ੀਅਤ” । ਮਾਂ ਦਾ ਸਾਡੇ ਲਈ ਅਤੇ ਸਾਡਾ ਮਾਂ ਲਈ ਪਿਆਰ ਅਕਹਿ ਅਤੇ ਬੇਹੱਦ ਹੈ।
ਮਾਂ ਬਸ ਮਾਂ ਹੁੰਦੀ ਹੈ। ਦੁਨੀਆ ਦੇ ਦਿਖਾਵਿਆਂ ਤੋਂ ਦੂਰ, ਆਪਣੇ ਬੱਚੇ ਲਈ ਸਬ ਕੁੱਝ ਕਰ ਜਾਣ ਵਾਲੀ ਸਖਸ਼ੀਅਤ ਹੁੰਦੀ ਹੈ; “ਮਾਂ”।

On,

Author: