ਮਾਈਆਂ ( Mayiaa )

ਮਾਈਆਂ
ਬਾਲ ਨੂੰ ਵੇਖਦਿਆਂ ਹੀ ਮਾਂ ਆਪਣੀਆਂ ਪੀੜਾਂ ਭੁੱਲ ਜਾਂਦੀ ਹੈ ਤੇ ਪਿਆਰ ਦੇ ਅਸੀਮ ਵੇਗ ਵਿੱਚ ਵਹਿ ਤੁਰਦੀ ਹੈ। ਬੱਚੇ ਨੂੰ ਜਨਮ ਦਿਵਾਉਣ ਪਿੱਛੋਂ ਦਾਈ ਵੱਲੋਂ ਬੱਚੇ ਦਾ
ਨਾੜੂਆ ਘਰ ਵਿੱਚ ਉਪਲਬਧ ਚਾਕੂ/ਦਾਤਰੀ ਨਾਲ ਸੰਘਰਿਆ ਜਾਂਦਾ ਸੀ।
ਧੁੰਨੀ ਵਾਲੇ ਪਾਸਿਉਂ ਤਿੰਨ-ਚਾਰ ਇੰਚ ਨਾੜੂਆ ਰੱਖ ਕੇ ਨਾੜੂਏ ਦਾ ਬਾਕੀ ਹਿੱਸਾ ਕੱਟ ਦਿੱਤਾ ਜਾਂਦਾ ਹੈ। ਮੁੰਡੇ ਦੇ ਪਿੱਛੇ ਰੱਖੇ ਗਏ ਨਾੜੂਏ ਨੂੰ ਕਿਸੇ ਸਿਆਣੇ ਬੰਦੇ ਦੇ ਜਨੇਊ
ਦਾ ਧਾਗਾ ਲੈ ਕੇ ਬੰਨ੍ਹ ਦਿੱਤਾ ਜਾਂਦਾ ਸੀ
ਤੇ ਕੁੜੀ ਦਾ ਕਿਸੇ ਚੰਗੇ ਚਰਖੇ ਦੀ ਮਾਲ੍ਹ ਨਾਲ। ਦਾਈ ਵੱਲੋਂ ਕੀਤੇ ਗਏ ਨੇਕ ਕਾਰਜ ਬਦਲੇ ਉਸ ਨੂੰ ਘਿਉ, ਗੁੜ ਅਤੇ ਨਕਦੀ ਲਾਗ ਵਜੋਂ ਦਿੱਤੇ ਜਾਂਦੇ ਸਨ। ਜਦੋਂ ਨਾੜੂਆ
ਸੁੱਕ ਕੇ ਧੁੰਨੀ ਨਾਲੋਂ ਵੱਖ ਹੋ ਜਾਂਦਾ ਸੀ ਤਾਂ ਉਸ ਨੂੰ ਧਾਗੇ ਸਮੇਤ ਕਿਸੇ ਪਿੱਪਲ ਜਾਂ ਬੇਰੀ ਦੇ ਰੁੱਖ ਉਪਰ ਸੁੱਟ ਦਿੱਤਾ ਜਾਂਦਾ ਸੀ।
ਜਣੇਪੇ ਤੋਂ ਪੰਜ ਦਿਨ ਬਾਅਦ ਮਾਂ ਦਾ ‘ਪੰਜਵਾਂ ਨਹਾਉਣ’ ਦੀ ਰਸਮ ਵੀ ਦਾਈ ਵਲੋਂ ਨਿਭਾਈ ਜਾਂਦੀ ਸੀ। ਨਵ੍ਹਾਉਣ ਤੋਂ ਪਹਿਲਾਂ ਉਹ ਮਾਂ ਦੀਆਂ ਤਲੀਆਂ ਹੇਠ ਕੁਝ ਨਕਦੀ
ਰਖਾ ਲੈਂਦੀ ਸੀ, ਜਿਹੜੀ ਨ੍ਹਾਈ ਉਪਰੰਤ ਦਾਈ ਨੂੰ ਹੀ ਦੇ ਦਿੱਤੀ ਜਾਂਦੀ ਸੀ।
ਘਰ ਦੀ ਸ਼ੁੱਧੀ ਕਰਕੇ ਮਾਂ ਦਾ ਬਿਸਤਰਾ ਤੇ ਕੱਪੜੇ ਦਾਈ ਨੂੰ ਦੇ ਦਿੱਤੇ ਜਾਂਦੇ ਸਨ। ਤੇਰ੍ਹਵੇਂ ਦਿਨ ਮਾਂ/ਬੱਚੇ ਨੂੰ ਬਾਹਰ ਵਧਾਉਣ ਦੀ ਰਸਮ ਅਦਾ ਕੀਤੀ ਜਾਂਦੀ ਸੀ। ਲਾਗੀ
ਤੇ ਕਮੀਣ ਵਧਾਈ ਦੇ ਕੇ ਤੋਹਫ਼ੇ ਪ੍ਰਾਪਤ ਕਰਦੇ ਸਨ। ਜੋਗੀ, ਗ਼ਰੀਬ-ਗੁਰਬੇ ਪਰਿਵਾਰ ਨੂੰ ਅਸੀਸਾਂ ਦੇ ਕੇ ਬਖ਼ਸ਼ਿਸ਼ਾਂ ਪ੍ਰਾਪਤ ਕਰਦੇ।
ਝਿਉਰ ਜਾਂ ਨਾਈ ਨਿੰਮ, ਸ਼ਰੀਂਹ, ਅੰਬ ਜਾਂ ਜਾਮਣੂਆਂ ਦੇ ਪੱਤਿਆਂ ਦਾ ਸਿਹਰਾ ਤਿਆਰ ਕਰਕੇ ਬੂਹੇ’ ਤੇ ਟੰਗ ਦਿੰਦੇ ਸਨ। ਮਰਾਸਣ ਢੋਲ ਦੇ ਤਾਲ ’ਤੇ ਲੋਰੀਆਂ/ਘੋੜੀਆਂ
ਗਾਉਂਦੀ। ਲੁਹਾਰ-ਤਰਖਾਣ ਲੱਕੜ ਤੇ ਲੋਹੇ ਦੇ ਗੱਡੇ, ਗਡੀਹਰੇ, ਸੀਟੀਆਂ ਬਣਾ ਕੇ ਲਿਆਉਂਦੇ, ਛੀਂਬੇ ਬਾਲ ਲਈ ਕੱਪੜੇ ਸਿਉਂ ਕੇ ਲਿਆਉਂਦੇ, ਦਾਈ ਬੱਚੇ ਲਈ ਤੜਾਗੀ
ਲਿਆਉਂਦੀ
ਤੜਾਗੀ ਵਿੱਚ ਘੁੰਗਰੂ ਤੇ ਮੋਤੀ ਪਰੋਏ ਹੁੰਦੇ ਹਨ। ਉਹ ਇਹ ਤੜਾਗੀ ਬੱਚੇ ਦੇ ਲੱਕ ਨੂੰ ਬੰਨ੍ਹ ਦਿੰਦੀ ਸੀ। ਉਪਰੰਤ ਬੱਚੇ ਦੀ ਮਾਂ ਨੂੰ ਨਾਈ ਦੀ ਜੁੱਤੀ ਪੁਆ ਕੇ ਬਾਹਰ
ਵਧਾਇਆ ਜਾਂਦਾ ਸੀ।
ਪਹਿਲਾ ਛਿਲਾ ਅਕਸਰ ਬੱਚੇ ਦੇ ਨਾਨਕੇ ਕਰਾਇਆ ਜਾਂਦਾ। ਮੁੰਡਾ ਹੋਵੇ ਤਾਂ ਇਸ ਦਿਨ ਮੁੰਡੇ ਦੇ ਦਾਦਕਿਆਂ ਲਈ ਨਾਈ ਦੇ ਹੱਥ ਦੁੱਭ, ਖੰਮਣੀ ਅਤੇ ਭੇਲੀ ਭੇਜੀ ਜਾਂਦੀ।
ਬਾਕੀ ਅੰਗਾਂ-ਸਾਕਾਂ ਲਈ ਵੀ ਸ਼ਗਨ ਅਤੇ ਕੱਪੜੇ ਭੇਜੇ ਜਾਂਦੇ।
ਉਹ ਅੱਗੋਂ ਭੇਲੀ ਬਦਲੇ ਨੂੰਹ ਲਈ ਕੱਪੜੇ, ਕੋਈ ਗਹਿਣਾ ਤੇ ਦਾਈ-ਨਾਈ ਲਈ ਤਿਉਰ ਭੇਜਦੇ। ਮੁੰਡੇ ਦੇ ਜਨਮ ਤੋਂ ਸਵਾ ਮਹੀਨੇ ਬਾਅਦ ਤੇ ਕੁੜੀ ਦੇ ਜਨਮ ਤੋਂ ਇੱਕੀ ਦਿਨ
ਬਾਅਦ ਦਾਈ ਵੱਲੋਂ ਬੱਚੇ ਦੀ ਮਾਂ ਨੂੰ ਨੁਹਾ ਕੇ ਆਪਣਾ ਲਾਗ ਲਿਆ ਜਾਂਦਾ ਤਾਂ ਜੋ ਬੱਚੇ ਦੀ ਮਾਂ ਤੋਂ ਖਵਾਜੇ ਦੀ ਪੂਜਾ ਕਰਾਈ ਜਾ ਸਕੇ। ਉਸ ਦਿਨ ਤੋਂ ਬਾਅਦ ਘਰ ਵਿੱਚ
ਹਰ ਪ੍ਰਕਾਰ ਦੀ ਅਸ਼ੁੱਧਤਾ ਖ਼ਤਮ ਸਮਝੀ ਜਾਂਦੀ ਸੀ।
ਜਨਮ ਨਾਲ ਸਬੰਧਤ ਵਿਹਾਰਾਂ ਵਿੱਚ ਕਿਉਂਕਿ ਦਾਈ ਦੀ ਭੂਮਿਕਾ ਪ੍ਰਧਾਨ ਹੁੰਦੀ ਹੈ, ਇਸ ਲਈ ਪੁੱਤ ਦੇ ਜਨਮ ਉਪਰੰਤ ਸਭ ਤੋਂ ਪਹਿਲੀ ਵਧਾਈ ਉਸ ਦਾਈ ਦੇ ਪਤੀ ਦੀ
ਪ੍ਰਵਾਨ ਕੀਤੀ ਜਾਂਦੀ ਸੀ ਜਿਹੜਾ ਦੁੱਭ ਦੇ ਰੂਪ ਵਿੱਚ ਵਧਾਈ ਦਿੰਦਾ ਸੀ। ਉਸ ਤੋਂ ਬਾਅਦ ਹੀ ਨਾਈ, ਝਿਉਰ ਜਾਂ ਭਾਈਚਾਰੇ ਦੀ ਵਧਾਈ ਕਬੂਲੀ ਜਾਂਦੀ ਸੀ।
ਵਿਆਹ ਦੀਆਂ ਰਸਮਾਂ ਵਿੱਚ ਦਾਈ ਵਰਗਾ ਮਾਣ ਨਾਈ ਨੂੰ ਮਿਲਦਾ ਅਤੇ ਮੌਤ ਦੀਆਂ ਰਸਮਾਂ ਵੇਲੇ ਭਾਈ ਨੂੰ। ਇਨਸਾਨ ਦੀ ਜ਼ਿੰਦਗੀ ਵਿੱਚ ਤਿੰਨ ਇਸ਼ਨਾਨਾਂ ਦੀ ਮਹੱਤਤਾ
ਰਹੀ ਹੈ। ਜਨਮ ਉਪਰੰਤ ਪਹਿਲਾ ਇਸ਼ਨਾਨ ਦਾਈ (ਅੱਜ ਕੱਲ੍ਹ ਨਰਸ) ਵੱਲੋਂ, ਵਿਆਹ ਵੇਲੇ ਦੂਜਾ ਇਸ਼ਨਾਨ ਨਾਈ/ਨਾਇਣ ਵੱਲੋਂ ਅਤੇ ਮੌਤ ਉਪਰੰਤ ਤੀਜਾ ਇਸ਼ਨਾਨ
ਭਾਈ ਵੱਲੋਂ ਕਰਵਾਇਆ ਜਾਂਦਾ ਹੈ।
ਸਿੱਖ ਇਤਿਹਾਸ ਵਿੱਚ ਦੌਲਤਾਂ ਦਾਈ ਦਾ ਨਾਂ ਹਮੇਸ਼ਾਂ ਅਮਰ ਰਹੇਗਾ ਕਿਉਂਕਿ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਮ ਦਿਵਾਉਣ ਵਾਲੀ ਦਾਈ ਦਾ ਨਾਂ
ਦੌਲਤਾਂ ਸੀ। ਤਵਾਰੀਖ਼ ਗੁਰੂ ਖ਼ਾਲਸਾ ਅਨੁਸਾਰ ਬਾਲ ਨਾਨਕ ਦੇ ਜਨਮ ’ਤੇ ਸਾਰੇ ਪਰਿਵਾਰ ਨੇ ਬੇਅੰਤ ਖ਼ੁਸ਼ੀ ਮਨਾਈ। ਸਭ ਪਾਸਿਉਂ ਵਧਾਈਆਂ ਮਿਲੀਆਂ। ਵਾਜੇ ਵਜਾਏ
ਗਏ ਅਤੇ ਗੁੜ ਵੰਡਿਆ ਗਿਆ।
ਨੰਗਿਆਂ, ਭੁੱਖਿਆਂ ਨੂੰ ਬਸਤਰ ਤੇ ਭੋਜਨ ਨਾਲ ਤ੍ਰਿਪਤ ਕੀਤਾ ਗਿਆ। ਬਾਲਾਂ ਨੂੰ ਜਨਮ ਦੇਣ ਵਾਲੀ ਪ੍ਰਬੁੱਧ ਦਾਈ ਦੌਲਤਾਂ ਨੂੰ ਬਾਲ ਨਾਨਕ ਦੇ ਜਨਮ ’ਤੇ ਦੁਨਿਆਵੀਂ ਦਾਤਾਂ
ਲੈਣ ਦੀ ਲੋੜ ਨਹੀਂ ਸੀ ਲੱਗੀ, ਸਗੋਂ ਉਹ ਤਾਂ ਖੀਵੀ ਹੋਈ ਮਹਿਤਾ ਕਾਲੂ ਨੂੰ ਕਹਿ ਰਹੀ ਸੀ, ‘‘ਮੈਂ ਤਾਂ ਰੱਜ ਗਈ ਹਾਂ, ਕਾਲੂ ਤੇਰੇ ਬਾਲ ਦੇ ਦੀਦਾਰ ਕਰਕੇ।
ਮੇਰੀਆਂ ਤਾਂ ਸਭ ਭੁੱਖਾਂ ਮਿਟਾ ਦਿੱਤੀਆਂ ਨੇ, ਇਸ ਨੇ। ਮੇਰਾ ਜਨਮ ਸਫ਼ਲਾ ਕਰ ਦਿੱਤਾ ਐ।’’
ਇਸ ਲਈ ਜਦੋਂ ਤੋਂ ਸ੍ਰਿਸ਼ਟੀ ’ਤੇ ਨਰ-ਨਾਰੀ ਦਾ ਸਬੰਧ ਜੁੜਿਆ ਹੈ ਅਤੇ ਹੱਡ-ਮਾਸ ਦੇ ਪੁਤਲੇ ਨੇ ਸੰਸਾਰ ਦੀ ਫ਼ਿਜ਼ਾ ਵਿੱਚ ਅੱਖ ਖੋਲ੍ਹੀ ਹੈ, ਉਸ ਵੇਲੇ ਤੋਂ ਜਨਮ ਲੈਣ ਵਾਲੇ
ਬਾਲ ਦੇ ਸਭ ਤੋਂ ਪਹਿਲੇ ਦੀਦਾਰ ਦਾਈ ਕਰਦੀ ਹੈ ਜਦੋਂ ਕਿ ਜੰਮਣ ਪੀੜਾਂ ਜਰਨ ਵਾਲੀ ਮਾਂ ਬਾਅਦ ਵਿੱਚ।
ਇਸ ਗੱਲ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਦਾਈ ਕਿੰਨਾ ਮਹੱਤਵਪੂਰਨ ਕਾਰਜ ਕਰਕੇ ਜਣਨ ਪੀੜਾਂ ਵਿੱਚ ਘਿਰੀ ਔਰਤ ਨੂੰ ਪੀੜਾਂ ਤੋਂ ਰਾਹਤ ਦਿਵਾਉਂਦੀ ਹੈ ਤੇ
ਨੌਂ ਮਹੀਨਿਆਂ ਤੋਂ ਉਸ ਦੇ ਪੇਟ ਅੰਦਰ ਪਲ ਰਹੇ ਬਾਲ ਨੂੰ ਜਨਮ ਦਿਵਾ ਕੇ ਔਰਤ ਨੂੰ, ਮਾਂ ਦੀ ਪਵਿੱਤਰ ਪਦਵੀ ’ਤੇ ਪਹੁੰਚਾਉਂਦੀ ਹੈ।
ਅੱਜ ਬਹੁਤੇ ਬੱਚਿਆਂ ਦੇ ਜਨਮ ਹਸਪਤਾਲਾਂ ਵਿੱਚ ਡਾਕਟਰਾਂ ਤੇ ਨਰਸਾਂ ਦੀ ਸਹਾਇਤਾ ਨਾਲ ਹੋਣ ਲੱਗ ਪਏ ਹਨ ਪਰ ਫਿਰ ਵੀ ਪਿੰਡਾਂ ਵਿੱਚ ਦਾਈਆਂ ਆਪਣੇ ਕਿਰਦਾਰ
ਨਿਭਾਉਂਦੀਆਂ  ਮਿਲ ਜਾਂਦੀਆਂ ਹਨ। ਬੱਚੇ ਨੂੰ ਜਨਮ ਦਿਵਾ ਕੇ ਮਾਂ ਨੂੰ ਰੱਬ ਦਾ ਰੂਪ ਦਿਵਾਉਣ ਵਾਲੇ ਦੂਜੇ ਰੱਬ ਭਾਵ ਡਾਕਟਰ ਜਾਂ ਦਾਈ ਦਾ ਦੇਣ ਦੁਨੀਆ ਕਦੇ ਨਹੀਂ ਦੇ
ਸਕਦੀ।

ਵੇ ਮਾਈਆ ਤੇਰੇ ਦੇਖਂਣ ਨੂੰ ਚੁਕ ਚਰਖਾ ਗਲੀ ਦੇ ਵਿਚ ਡਾਅਵਾ
ਵੇ ਲੌਕਾ ਭਾਣੈ ਮੇ ਕੱਤਦੀ ਤੱਦ ਤੇਰੀਆ ਯਾਦਾ ਦੇ ਪਾਵਾ
ਵੇ ਮਾਈਆ ਤੇਰੇ ਦੇਖਂਣ ਨੂੰ ਛੁਕ ਚਰਖਾ ਗਲੀ ਦੇ ਵਿਚ ਡਾਅਵਾ
ਵੇ ਲੌਕਾ ਭਾਣੈ ਮੇ ਕੱਤਦੀ ਤੱਦ ਤੇਰੀਆ ਯਾਦਾ ਦੇ ਪਾਵਾ
ਵੇ ਿਨਮਾ ਿਨਂਮਾ ਗੀਤ ਛੇੜ ਕੇ ਤੱਦ ਕੱਤਦੀ ਹੁਲਾਰੇ ਖਾਵਾ
ਵੇ ਮਾਈਆ ਤੇਰੇ ਦੇਖਂਣ ਨੂੰ ਛੁਕ ਚਰਖਾ ਗਲੀ ਦੇ ਵਿਚ ਡਾਅਵਾ
ਬਾਬਲ ਦੀ ਸੌਹ ਜੀਅ ਨਹੀ ਓ ਲਗਦਾ ਆ ਡਾਅਢਾ ਸੇਕ ਿੲਸਕ ਦੀ ਅੱਗ ਦਾ
ਵੇ ਮਾਈਆ ਮੇਰਾ ਜੀਅ ਕਰਦਾ ਆ ਘਰ ਛੱਡ ਕੇ ਮਲੱਗ ਹੌ ਜਾਵਾ
ਵੇ ਮਾਈਆ ਤੇਰੇ ਦੇਖਂਣ ਨੂੰ ਛੁਕ ਚਰਖਾ ਗਲੀ ਦੇ ਵਿਚ ਡਾਅਵਾ,,,,,,,,,

ਜ਼ਿੰਦਗੀ ਦਾ ਕੋਈ ਪੱਖ, ਕੋਈ ਪਾਤਰ, ਕੋਈ ਰਸਮ-ਰੀਤ ਅਜਿਹੀ ਨਹੀਂ ਜਿਸ ਨੂੰ ਲੋਕ-ਕਾਵਿ ਨੇ ਆਪਣੇ ਕਲਾਵੇ ਵਿੱਚ ਨਾ ਲਿਆ ਹੋਵੇ। ਫਿਰ ਇੰਜ ਕਿਵੇਂ ਹੋ ਸਕਦਾ ਹੈ ਕਿ
ਲੋਕ-ਕਾਵਿ ਦਾਈ ਦੀਆਂ ਸੇਵਾਵਾਂ ਤੋਂ ਅਣਭਿੱਜ ਰਿਹਾ ਹੋਵੇ:

ਜੰਮਦੜਾ ਹਰਿਆ ਪੱਟ ਨੀਂ ਵਲ੍ਹੇਟਿਆ
ਕੁੱਛੜ ਦਿਉ ਇਨ੍ਹਾਂ ਮਾਈਆਂ
ਮਾਈਆਂ ਤੇ ਦਾਈਆਂ, ਨਾਲੇ ਸਕੀਆਂ ਭਰਜਾਈਆਂ।
ਕੀ ਕੁਝ ਦੇਵਾਂ ਇਨ੍ਹਾਂ ਦਾਈਆਂ ਤੇ ਮਾਈਆਂ
ਕੀ ਕੁਝ ਸਕੀਆਂ ਭਰਜਾਈਆਂ।
ਪੰਜ ਰੁਪਈਏ ਇਨ੍ਹਾਂ ਦਾਈਆਂ ਤੇ ਮਾਈਆਂ
ਸੁੱਚੇ ਤੇਵਰ ਭਰਜਾਈਆਂ।

ਕਈ ਲੋਕ ਇਹ ਵਿਚਾਰ ਕਰਦੇ ਸਨ ਕਿ ਜੇ ਜਣੇਪੇ ਵਾਲੀ ਔਰਤ ਪੀੜਾਂ ਸ਼ੁਰੂ ਹੋਣ ਬਾਰੇ ਪਤੀ ਨੂੰ ਦੱਸ ਦੇਵੇ ਤਾਂ ਉਸ ਨੂੰ ਜਣੇਪੇ ਵੇਲੇ ਕਾਫ਼ੀ ਤਕਲੀਫ਼ ਬਰਦਾਸ਼ਤ ਕਰਨੀ
ਪਵੇਗੀ। ਇਸੇ ਕਰਕੇ ਜੇ ਪਿੰਡ ਵਿੱਚ ਕਿਸੇ ਘਰ ਵੱਲ ਦਾਈ ਨੂੰ ਜਾਂਦਿਆਂ
ਵੇਖ ਕੋਈ ਕਾਰਨ ਪੁੱਛ ਲਵੇ ਤਾਂ ਉਸ ਨੂੰ ਟਾਲ ਦਿੱਤਾ ਜਾਂਦਾ ਸੀ ਕਿ ਐਵੇਂ ਖ਼ਬਰ ਲੈਣ ਆਈ ਸੀ। ਇੱਕ ਲੋਕ ਗੀਤ ਦਾਈ ਦਾ ਮਹੱਤਵ ਇਸ ਤਰ੍ਹਾਂ ਉਘਾੜਦਾ ਹੈ:

ਉਠ ਵੇ ਕੰਤਾ ਹੋ ਤਿਆਰ, ਘੋੜੇ ਅਸਵਾਰ
ਦਾਈ ਨੂੰ ਸੱਦ ਬੁਲਾਇ, ਕਲੇਜੇ ਮੇਰੇ ਦਰਦ ਉਠੇ
ਜੰਦਾ ਲਾਵਾਂ ਹਟਵਾੜ, ਕੁੰਜੀ ਬੋਝੇ ਡਾਲ
ਘੋੜੇ ਅਸਵਾਰ, ਦਾਈ ਮਾਈ ਲੈਣ ਚੱਲੇ
ਪੁੱਛਦਾ ਨਗਰ ਬਾਜ਼ਾਰ ਘੋੜੇ ਅਸਵਾਰ
ਕਿ ਦਾਈ ਮਾਈ, ਕਿਹੜਾ ਘਰ ਆ?
ਬੂਹੇ ਤਾਂ ਚੰਨਣ ਰੁੱਖ, ਲੌਂਗਾਂ ਦੀਆਂ ਵਾੜਾਂ
ਵਿਹੜੇ ਖੇਲੰਦੜਾ ਪੁੱਤ, ਦਾਈ ਮਾਈ ਇਹੋ ਘਰ ਆ।

ਮਾਈਆਂ ਵੀਡਿਓੁ
http://www.youtube.com/watch?v=2qy73YwDrIc

Tags: ,