ਅੱਜ ਦੀ ਭੱਜ ਦੌੜ ਵਿੱਚ ਵਿਅਕਤੀ ਮਾਨਸਿਕ ਤੇ ਸਰੀਰਕ ਥਕਾਵਟ ਦਾ ਸ਼ਿਕਾਰ ਹੋ ਰਿਹਾ ਹੈ।ਇਸ ਤਰ੍ਹਾ ਦੀ ਥਕਾਵਟ ਨੂੰ ਦੂਰ ਕਰਨ ਲਈ ਯੋਗ ਦਾ ਸਹਾਰਾ ਲਿਆ ਜਾ ਸਕਦਾ ਹੈ।ਯੋਗ ਵਿਚ ਬਲ ਆਸਣ ਨੂੰ ਸਭ ਤੋਂ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ।ਬਲ ਆਸਣ ਦਾ ਪ੍ਰਯੋਗ ਕਰਕੇ ਵਿਅਕਤੀ ਆਪਣੀ ਦਿਨ ਭਰ ਦੀ ਥਕਾਵਟ ਦੂਰ ਕਰ ਸਕਦਾ ਹੈ।ਹੇਠਾ ਲਿਖੇ ਨਿਯਮਾਂ ਦੀ ਪਾਲਣਾ ਕਰਕੇ ਵਿਅਕਤੀ ਬਲ ਆਸਣ
ਦਾ ਅਭਿਆਸ ਕਰ ਸਕਦਾ ਹੈ। ਜ਼ਰੂਰੀ ਸਮੱਗਰੀ: ਇੱਕ ਚਾਦਰ, ਸ਼ੁੱਧ ਸ਼ਾਂਤ ਅਤੇ ਵਾਤਾਵਰਣ, ਸਰਦੀਆ ਵਿੱਚ ਹਵਾਦਾਰ ਕਮਰਾ।
ਵਿਧੀ: ਸਭ ਤੋ ਪਹਿਲਾਂ ਵਜਰਾਸਨ ਦੀ ਸਥਿਤੀ ਵਿੱਚ ਬੈਠ ਜਾੳ ,ਹੁਣ ਆਪਣੀਆ ਬਾਂਹਾਂ ਨੂੰ ਉੱਪਰ ਉਠ ਕੇ ਹੌਲੀ-ਹੌਲੀ ਸਾਹ ਨੂੰ ਬਾਹਰ ਛੱਡਦੇ ਹੋਏ ਅੱਗੇ ਨੂੰ ਝੁਕੋ, ਮੱਥਾ ਜਮ ਤੇ ਲਗਾ ਲਵੋ, ਛਾਤੀ ਗੋਡਿਆ ਉਪਰ ਆ ਜਾਵੇਗੀ,ਜੇਕਰ ਇਸ ਤਰ੍ਹਾਂ ਕਰਨਾ ਔਖਾ ਲੱਗੇ ਤਾਂ ਗੋਡਿਆਂ ਨੂੰ ਥੋੜ੍ਹਾ ਖੋਲ੍ਹ ਕੇ ਛਾਤੀ ਨੂੰ ਆਰਾਮ ਨਾਲ ਗੋਡਿਆਂ ਵਿਚਕਾਰ ਰੱਖ ਲਵੋ।ਹੁਣ ਸਾਹ ਦੀ ਪ੍ਰਕਿਰਿਆ ਆਮ ਰਹੇਗੀ।ਇਸ ਆਸਣ ਨੂੰ 30 ਸੈਕਿੰਡ
ਤੋਂ 3 ਮਿੰਟ ਤੱਕ ਕੀਤਾ ਜਾ ਸਕਦਾ ਹੈ।
ਲਾਭ: ਸਰੀਰਕ ਅਤੇ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ।
ਸਿਰ ਦਰਦ ਠੀਕ ਹੋ ਜਾਂਦਾ ਹੈ।
ਤਣਾਅ ਦੂਰ ਹੋ ਜਾਂਦਾ ਹੈ।