ਰੋਗ ਦਾ ਇਲਾਜ ਦੇਸੀ ਢੰਗ ਨਾਲ ਕਰੋ

ਕਿਸੇ ਵੀ ਰੋਗ ‘ਚ ਘਰੇਲੂ ਇਲਾਜ ਕਰਨਾ ਬਹੁਤ ਲਾਭਕਾਰੀ ਤੇ ਘੱਟ ਖਰਚ ਵਾਲਾ ਹੁੰਦਾ ਹੈ। ਥੋੜ੍ਹਾ ਜਿਹਾ ਬੁਖਾਰ ਹੋਇਆ ਨਹੀਂ ਕਿ ਤੁਸੀਂ ਡਾਕਟਰ ਕੋਲ ਚਲੇ ਜਾਂਦੇ ਹੋ। ਜਰਾ ਆਪਣੀ ਨਾਨੀ-ਦਾਦੀ ਕੋਲ ਜਾ ਕੇ ਦੇਖੋ ਕਿ ਉਨ੍ਹਾਂ ਕੋਲ ਘਰੇਲੂ ਇਲਾਜ ਦੇ ਕਿੰਨੇ ਖਜ਼ਾਨੇ ਪਏ ਹਨ। ਅੱਜ ਅਸੀਂ ਉਨ੍ਹਾਂ ਖਜ਼ਾਨਿਆਂ ਦੀ ਗੱਲ ਕਰਾਂਗੇ ਅਤੇ ਤੁਹਾਨੂੰ ਹੋਰ ਛੋਟੀਆਂ-ਵੱਡੀਆਂ ਬੀਮਾਰੀਆਂ ਦਾ ਘਰੇਲੂ ਇਲਾਜ ਦੱਸਣਗੇ ਤਾਂ ਆਓ ਇਨ੍ਹਾਂ ‘ਤੇ ਮਾਰੀਏ ਇਕ ਨਜ਼ਰ-
ਸਰਦੀ ਅਤੇ ਖਾਂਸੀ
1.  ਕਾਲੀ ਮਿਰਚ, ਸੁੰਢ ਦੀ ਬਰਾਬਰ ਮਾਤਰਾ, 1-2 ਗ੍ਰਾਮ ਚੂਰਨ, ਸ਼ਹਿਦ ਨਾਲ ਦਿਨ ‘ਚ 2-3 ਵਾਰ ਲਓ।
2. ਲੱਸਣ ਦੀ ਇਕ ਕਲੀ ਨੂੰ ਪਾਣੀ ‘ਚ ਉਬਾਲ ਕੇ ਬਣਾਈ ਗਈ ਲੁਗਦੀ ਨੂੰ 5-10 ਗ੍ਰਾਮ ਖੰਡ ਨਾਲ ਦਿਨ ‘ਚ ਵਾਰ ਖਾਓ।
3. ਭੁੰਨੀ ਹੋਈ ਹਲਦੀ ਦਾ 1-2 ਗ੍ਰਾਮ ਚੂਰਣ, ਸ਼ਹਿਦ ਨਾਲ ਦਿਨ ‘ਚ ਤਿੰਨ ਵਾਰ ਲਓ।

ਉਲਟੀ
1.  1-2 ਇਲਾਇਚੀ ਦੇ ਭੁੱਜੇ ਹੋਏ ਬੀਜਾਂ ਦਾ ਚੂਰਨ ਸ਼ਹਿਦ ਨਾਲ ਦਿਨ ‘ਚ 3 ਵਾਰ ਖਾਓ।
2.  ਨਿੰਬੂ ਰਸ 5-10 ਮਿਲੀ ਜਾਂ ਥੋੜਾ ਜਿਹਾ ਲੂਣ ਪਾਣੀ ਨਾਲ ਦਿਨ ‘ਚ 2-3 ਵਾਰ ਲਓ।
3.  ਨਿੰਬੂ ਰਸ 5 ਮਿਲੀ. ਖੰਡ ਨਾਲ, ਇਕ ਘੰਟੇ ਦੇ ਫਰਕ ਨਾਲ ਲਓ।

ਬੁਖਾਰ ਨਾਲ ਆਮ ਖਾਂਸੀ
1.  ਅਦਰਕ, ਕਾਲੀ ਮਿਰਚ, ਪੀਪਲੀ ਅਤੇ ਮੁਲੇਠੀ ਦੀ ਬਰਾਬਰ ਮਾਤਰਾ ਅਤੇ ਤੁਲਸੀ ਦੀਆਂ 7        ਪੱਤੀਆਂ ਦਾ 2-3 ਗ੍ਰਾਮ ਕਾੜਾ ਦਿਨ ‘ਚ 2-3 ਵਾਰ ਲਓ।
2.  30 ਗ੍ਰਾਮ ਧਨੀਆ, 100, ਮਿਲੀ ਅਤੇ ਖੰਡ ਦਾ ਕਾੜਾ ਸਵੇਰੇ ਲਓ।

ਧੁੰਨੀ ਦੇ ਆਲੇ-ਦੁਆਲੇ ਦਰਦ
1. ਅਜਵਾਇਨ ਚੂਰਨ 1 ਗ੍ਰਾਮ, ਕੋਸੇ ਪਾਣੀ ਨਾਲ 2-3 ਵਾਰ ਘੰਟੇ ਦੇ ਫਰਕ ‘ਤੇ।
2. ਚੁਟਕੀ ਭਰ ਹੀਂਗ ਚੂਰਨ ਨੂੰ ਕੋਸੇ ਪਾਣੀ ‘ਚ ਘੋਲ ਕੇ ਧੁੰਨੀ ਦੇ ਚਾਰੇ ਪਾਸੇ ਲੇਪ ਲਗਾ ਲਓ।

ਕਬਜ਼
1. ਹਰਡ ਚੂਰਨ, ਕਾਲੇ ਲੂਣ ਨਾਲ ਦਿਨ ‘ਚ 3 ਵਾਰ
2. ਰਾਤ ਨੂੰ ਸੋਂਦੇ ਸਮੇਂ 3-4 ਗ੍ਰਾਮ ਈਸਬਘੋਲ ਦੀ ਭੂਸੀ, ਦੁੱਧ ਨਾਲ ਲਓ।
3. ਮੁਨੱਕਾ ਅਤੇ ਹਰਡ ਚੂਰਨ, ਹਰ 2 ਗ੍ਰਾਮ ਦੁੱਧ ਨਾਲ ਸੋਂਦੇ ਸਮੇਂ।

ਸੁੱਕੀ ਖਾਂਸੀ
1.  2-3 ਲੌਂਗ ਨੂੰ ਘਿਓ ‘ਚ ਭੁੰਨ ਕੇ ਮੂੰਹ ‘ਚ ਰੱਖ ਲਓ ਅਤੇ ਚਬਾਓ
2.  ਅੱਧਾ ਗ੍ਰਾਮ ਪੀਪਲੀ ‘ਚ ਕਾਲਾ ਲੂਣ ਮਿਲਾ ਕੇ ਕੋਸੇ ਪਾਣੀ ਨਾਲ ਦਿਨ ‘ਚ ਦੋ ਵਾਰ ਲਓ।
3.  ਕਾਲੀ ਮਿਰਚ ਅਤੇ ਸੁੰਢ ਦਾ ਚੂਰਨ 5 ਗ੍ਰਾਮ ਬਰਾਬਰ ਮਾਤਰਾ ‘ਚ ਮੱਖਣ ਜਾਂ ਘਿਓ ਨਾਲ, ਦਿਨ ‘ਚ 2  ਵਾਰ ਲਓ।

ਗੈਸ, ਕਬਜ਼ ਜਾਂ ਦਸਤ
1.  5 ਗ੍ਰਾਮ ਸੁੰਢ ਨੂੰ 1 ਲੀਟਰ ਪਾਣੀ ‘ਚ ਉਬਾਲ ਕੇ ਦਿਨ ‘ਚ 2-3 ਵਾਰ ਲਓ।
2.  2 ਗ੍ਰਾਮ ਸੁੰਢ ਨੂੰ 2 ਗ੍ਰਾਮ ਗੁੜ ਨਾਲ ਦਿਨ ‘ਚ 2 ਵਾਰ ਲਓ।
3.  1 ਚਮਚ ਕੋਸੇ ਪਾਣੀ ‘ਚ ਇਕ ਚੁਟਕੀ ਹਿੰਗ ਘੋਲ ਕੇ ਦਿਨ ‘ਚ 2-3 ਵਾਰ ਲਓ।
4.  3 ਗ੍ਰਾਮ ਅਜਵਾਇਨ, 1 ਗ੍ਰਾਮ ਲੂਣ, ਕੋਸੇ ਪਾਣੀ ਨਾਲ ਦਿਨ ‘ਚ ਦੋ ਵਾਰ ਲਓ।

ਕੰਨ ‘ਚ ਦਰਦ
1. ਅਦਰਕ ਦੇ ਕੋਸੇ ਰਸ ਦੀ 2-4 ਬੂੰਦ ਨੂੰ ਕੰਨ ‘ਚ ਪਾਓ, ਦਿਨ ‘ਚ 2 ਵਾਰ।
2. ਮੂਲੀ ਦੇ ਕੋਸੇ ਰਸ ਦੀ 2-4 ਬੂੰਦਾਂ ਨੂੰ ਕੰਨ ‘ਚ ਪਾਓ, ਦਿਨ ‘ਚ 2 ਵਾਰ।
3. ਲੱਸਣ ਦੇ ਕੋਸੇ ਰਸ ਦੀ 2-4 ਬੂੰਦ ਨੂੰ ਕੰਨ ‘ਚ ਪਾਓ। ਦਿਨ ‘ਚ ਦੋ ਵਾਰ।

ਦਸਤ
1. 1-3 ਗ੍ਰਾਮ ਸੁੰਢ ਬਰਾਬਰ ਮਾਤਰਾ ‘ਚ ਖੰਡ ਨਾਲ ਦਿਨ ‘ਚ 2 ਵਾਰ ਖਾਓ।
2. 1 ਗ੍ਰਾਮ ਭੁਨਿਆ ਹੋਇਆ ਜੀਰਾ ਚੂਰਨ, ਪੀਪਲੀ ਸੁੰਢ 1 ਕੱਪ ਛਾਛ ਨਾਲ ਦਿਨ ‘ਚ 3-4 ਵਾਰ ਲਓ।

Tags: ,