ਲੋਰੀ ( Lori )

ਲੋਰੀ ਸਿਰਫ ਬੱਚਿਆਂ ਨੂੰ ਮਿੱਠੀ ਨੀਂਦ ਹੀਂ ਨਹੀਂ ਸੁਲਾਉਂਦੀ, ਸਗੋਂ ਸਮੇਂ ਤੋਂ
ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਦੇ ਵਿਕਾਸ ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ
ਤਣਾਅ ਦੇ ਪੱਧਰ ‘ਚ ਕਮੀ ਲਿਆਉਣ ‘ਚ ਵੀ ਸਹਾਇਕ ਸਿੱਧ ਹੁੰਦੀ ਹੈ। ਸਮੇਂ
ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ, ਜਿਨ੍ਹਾਂ ਨੂੰ ਆਈ. ਸੀ. ਯੂ. ‘ਚ ਰੱਖਿਆ
ਗਿਆ ਹੋਵੇ, ਨੂੰ ਲੋਰੀ ਚੰਗਾ ਖਾਣ ਤੇ ਸੌਣ ‘ਚ ਮਦਦ ਮੁਹੱਈਆ ਕਰਵਾਉਂਦੀ ਹੈ।
ਇਸ ਨਾਲ ਉਨ੍ਹਾਂ ਦਾ ਭਾਰ ਵਧਦਾ ਹੈ ਤੇ ਉਨ੍ਹਾਂ ਦੇ ਹਸਪਤਾਲ ‘ਚੋਂ ਬਾਹਰ ਆਉਣ
ਦੀ ਸੰਭਾਵਨਾ ਵਧਦੀ ਹੈ। ਲੋਰੀ ਮਾਤਾ-ਪਿਤਾ ਤੇ ਉਨ੍ਹਾਂ ਦੇ ਬੱਚਿਆਂ ‘ਚ ਡੂੰਘਾ ਸੰਬੰਧ ਵੀ
ਜੋੜਦੀ ਹੈ ਤੇ ਨਾਲਹੀ ਆਈ. ਸੀ. ਯੂ. ‘ਚ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ
ਵਾਲੇ ਮਾਤਾ-ਪਿਤਾ ਦੇ ਚਿੰਤਾ ਦੇ ਪੱਧਰ ‘ਚ ਵੀ ਕਾਫੀ ਕਮੀ ਲਿਆਉਂਦੀ ਹੈ। ਅਜਿਹਾ ਦੇਖਿਆ
ਗਿਆ ਹੈ ਕਿ ਆਈ. ਸੀ. ਯੂ. ‘ਚ ਰੱਖੇ ਬੱਚੇ ਜਦੋਂ ਲੋਰੀ ਜਾਂ ਮਧੁਰ ਸੰਗੀਤ ਸੁਣਦੇ ਹਨ ਤਾਂ
ਉਨ੍ਹਾਂ ਨੂੰ ਮਾਂ ਦੇ ਗਰਭ ਵਾਂਗ ਮਹਿਸੂਸ ਹੁੰਦਾ ਹੈ
ਤੇ ਇਸ ਕਾਰਨ ਉਹ ਖੁਦ ਨੂੰ ਸੁਰੱਖਿਅਤ ਤੇ ਆਰਾਮਦਾਇਕ ਮਹਿਸੂਸ ਕਰਦੇ ਹਨ।

ਹੇ ਰੱਬ ਜੀ ਮੇਰੇ ਵਿਹੜੇ ਅੰਦਰ
ਕੋਈ ਰਿਸ਼ੀਆਂ ਵਰਗਾ ਰੁੱਖ ਉਗਾ ਦੇ
ਜਿਸ ਦੀ ਹੋਵੇ ਗੋਰੀ ਛਾਂ
ਤੇ ਰਿਸ਼ੀਆਂ ਵਰਗੀ ਛਾਂ ਵਿਚ ਬਹਿ ਕੇ
ਲੋਰੀ ਗਾਵੇ ਮੇਰੀ ਮਾਂ।
ਹੇ ਰੱਬ ਜੀ ਮੇਰੇ ਲੂੰ ਲੂੰ ਅੰਦਰ
ਉਸ ਲੋਰੀ ਦਾ ਨਾਦ ਜਗਾ ਦੇ
ਉਸ ਲੋਰੀ ਦਾ ਵਿਸਮਾਦ ਜਗਾ ਦੇ।
ਹੇ ਰੱਬ ਜੀ ਮੇਰੇ ਵਿਹੜੇ ਅੰਦਰ
ਕੋਈ ਰਿਸ਼ੀਆਂ ਵਰਗਾ ਰੁੱਖ ਉਗਾ ਦੇ।

ਉਸ ਲੋਰੀ ਦੀ ਧੁੰਨ ਵਿਚ ਭਟਕਣ
ਬੇਨੂਰ ਮੇਰੇ ਨੈਣ ਪਿਆਸੇ
ਹੇ ਰੱਬ ਜੀ ਮੇਰੇ ਸੁੱਕੇ ਨੈਣੀਂ
ਪਉਣਾਂ ਤੇ ਪੱਤਿਆਂ ’ਚੋਂ ਝਰਦੀ
ਕੋਈ ਸ਼ਬਨਮ ਵਰਗੀ ਚਮਕ ਜਗਾ ਦੇ
ਤੇ ਸ਼ਬਨਮ ਦੀ ਹਰ ਬੂੰਦ ਚੋਂ ਲਿਸ਼ਕੇ
ਲੋਰੀ ਗਾਂਦੀ ਮੇਰੀ ਮਾਂ।
ਹੇ ਰੱਬ ਜੀ ਮੇਰੇ ਵਿਹੜੇ ਅੰਦਰ
ਕੋਈ ਰਿਸ਼ੀਆਂ ਵਰਗਾ ਰੁੱਖ ਉਗਾ ਦੇ।

ਅਰਸ਼ਾਂ ਦੇ ਕੁਝ ਝਿਲਮਿਲ ਤਾਰੇ
ਕਦੇ ਕਦਾਈਂ ਕਰਨ ਇਸ਼ਾਰੇ
ਔਹ ਅਰਸ਼ਾਂ ’ਚੋਂ ਜੋ ਤਾਰਾ ਟੁੱਟਿਆ
ਜਿਸ ਤਾਰੇ ਦਾ ਚਾਨਣ ਫੁਟਿਆ
ਉਸ ਚਾਨਣ ’ਚੋਂ ਲਿਸ਼ਕਾਂ ਮਾਰੇ
ਲੋਰੀ ਗਾਂਦੀ ਮੇਰੀ ਮਾਂ।
ਹੇ ਰੱਬ ਜੀ ਮੇਰੇ ਵਿਹੜੇ ਅੰਦਰ
ਕੋਈ ਰਿਸ਼ੀਆਂ ਵਰਗਾ ਰੁੱਖ ਉਗਾ ਦੇ।

ਉਸ ਪੌਣਾਂ ਵਿਚ ਕੁਝ ਸੁਪਨੇ ਬੀਜੇ
ਉਹਦੇ ਹਰ ਸੁਪਨੇ ਤੇ ਮੇਰਾ ਨਾਂ
ਉਹਦੀ ਜੋਤ ਗੁਆਚੀ ਸੁਪਨ ਗੁਆਚੇ
ਹਰ ਸੁਪਨੇ ਦੀਆਂ ਪੈੜਾਂ ਲਭਦੀ
ਪੌਣਾਂ ਦੇ ਪੱਲੂ ਤੇ ਉਡਦੀ
ਅੰਬਰ ਅੰਬਰ ਜਾਵੇ ਮਾਂ
ਤੇ ਲੋਰੀ ਗਾਵੇ ਮੇਰੀ ਮਾਂ
ਹੇ ਰੱਬ ਜੀ ਮੇਰੇ ਵਿਹੜੇ ਅੰਦਰ
ਕੋਈ ਰਿਸ਼ੀਆਂ ਵਰਗਾ ਰੁੱਖ ਉਗਾ ਦੇ।

ਅੱਜ ਕਾਲੇ ਬੱਦਲ ਘਿਰ ਕੇ ਆਏ
ਉਮਰੋਂ ਲੰਮੀ ਕਾਲੀ ਰਾਤ
ਮੋੜ ਮੋੜ ਤੇ ਪੁਰਸਲਾਤ
ਭਵਸਾਗਰ ਵਿਚ ਡੁੱਬਦੀ ਬੇੜੀ
ਇਕ ਮਾਂ ਦੀ ਉਂਗਲ ਪਾਰ ਕਰਾਏ
ਰਿਸ਼ੀਆਂ ਵਰਗੇ ਰੁੱਖ ਦੀ ਛਾਂ
ਤੇ ਛਾਂ ਵਿੱਚ ਸੁੱਤੀ ਮੇਰੀ ਮਾਂ
ਕੋਈ ਲੋਰੀ ਗਾਵੇ ਮੇਰੀ ਮਾਂ।

ਹੇ ਰੱਬ ਜੀ ਮੇਰੇ ਵਿਹੜੇ ਅੰਦਰ
ਕੋਈ ਰਿਸ਼ੀਆਂ ਵਰਗਾ ਰੁੱਖ ਉਗਾ ਦੇ
ਜਿਸਦੀ ਹੋਵੇ ਗੋਰੀ ਛਾਂ
ਤੇ ਲੋਰੀ ਗਾਵੇ ਮੇਰੀ ਮਾਂ!

ਸੌਂ ਜਾ ਕਾਕਾ ਤੂੰ , ,, , ,,
ਤੇਰੇ ਬੋਦੀ ‘ਚ ਲੜ ਗੀ ਜੂੰ, ,, , ,,
ਕੱਢਣ ਵਾਲੀਆਂ ਮਾਸੀਆਂ, ,, , ,,
ਕਢਾਉਣ ਵਾਲਾ ਤੂੰ

ਛੀਂ ਛਾਂ , ,,
ਜੀਵੇ ਮਾਂ , ,
ਖਖੜੀਆਂ ਖਰਬੂਜੇ ਖਾਂ , ,,
ਖਾਂਦਾ ਖਾਂਦਾ ਕਾਬੁਲ ਜਾ , ,, , ,,
ਕਾਬੁਲੋਂ ਆਂਦੀ ਗੋਰੀ ਗਾਂ , ,, , ,,
ਗੋਰੀ ਗਾਂ ਗੁਲਾਬੀ ਵੱਛਾ, ,,
ਮਾਰੇ ਸਿੰਗ ਤੁੜਾਵੇ ਰੱਸਾ, ,, , ,,

ਲੋਰੀ ਵੀਡਿਓੁ

Tags: , ,