ਸਰਦੀ ‘ਚ ਰੱਖੋ ਸਿਹਤ ਦੀ ਸੰਭਾਲ

1)ਇਕ ਚਮਚ ਸ਼ੁੱਧ ਘਿਓ,ਇਕ ਚਮਚ ਪੀਸੀ ਚੀਨੀ,ਚੌਥਾਈ ਚਮਚ ਪੀਸੀ ਕਾਲੀ ਮਿਰਚ ਤਿੰਨਾਂ ਨੂੰ ਮਿਲਾਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੌਣ ਸਮੇਂ ਗਰਮ ਦੁੱਧ ਨਾਲ ਲੈਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।

2)ਰਾਤ ਨੂੰ ਸੌਣ ਸਮੇਂ ਇਕ ਗਿਲਾਸ ਦੁੱਧ ‘ਚ ਇਕ ਚਮਚ ਘਿਓ ਪਾ ਕੇ ਪੀਣ ਨਾਲ ਸਰੀਰ ਦੀ ਖੁਸ਼ਕੀ ਅਤੇ ਕਮਜ਼ੋਰੀ ਦੂਰ ਹੁੰਦੀ ਹੈ।ਨੀਂਦ ਚੰਗੀ ਤਰ੍ਹਾਂ ਆਉਂਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।ਸਰਦੀਆਂ ਦੇ ਦਿਨਾਂ ‘ਚ ਸਰੀਰ ‘ਚ ਤਾਕਤ ਵੱਧਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।

3)ਘਿਓ,ਛਿਲਕੇ ਸਹਿਤ ਪੀਸੇ ਕਾਲੇ ਛੋਲੇ ਅਤੇ ਪੀਸੀ ਚੀਨੀ ਤਿੰਨਾਂ ਨੂੰ ਇਕ ਸਮਾਨ ਮਾਤਰਾ ‘ਚ ਮਿਲਾਕੇ ਲੱਡੂ  ਬਣਾ ਲਵੋ ਅਤੇ ਖਾਲੀ ਪੇਟ ਇਕ ਲੱਡੂ ਚੰਗੀ ਤਰ੍ਹਾਂ ਚਬਾ ਕੇ ਇਕ ਗਿਲਾਸ ਮਿੱਠੇ ਗਰਮ ਦੁੱਧ ਨਾਲ ਖਾਵੋ। ਇਸ ਨਾਲ ਪੁਰਸ਼ਾਂ ਦਾ ਸਰੀਰ ਮੋਟਾ ਤਾਜ਼ਾ ਅਤੇ ਸਡੋਲ ਹੁੰਦਾ ਹੈ।

Tags: ,