ਸਰਾਲ

ਪੇਪਰ ਵਿਚ ਖਬਰ ਛਪੀ ਸੀ ਕਿ ਪਤੀ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਇਕ ਇਸਤਰੀ ਨੇ ਪਤੀ ਦੀ ਚਿਖਾ ਨੂੰ ਮੱਥਾ ਟੇਕਦਿਆਂ ਹੱਠ ਨਾਲ ਪ੍ਰਾਣ ਤਿਆਗ ਦਿੱਤੇ। ਇਹ ਖਬਰ ਪੜ੍ਹ ਕੇ ਹੈਰਾਨ ਹੋਇਆ ਮਨਜੀਤ ਆਪਣੇ ਮਿੱਤਰ ਰਿਸ਼ੀ ਨੂੰ ਕਹਿਣ ਲਗਾ ‘ਯਾਰ ਹੱਦ ਹੋ ਗਈ! ਇੰਨਾ ਪਿਆਰ! ਬਲਿਹਾਰ ਜਾਈਏ…….।’ ਰਿਸ਼ੀ ਨੇ ਗੰਭੀਰ ਹੁੰਦਿਆਂ ਆਖਿਆ ‘ਮਨਜੀਤ ਪਿਆਰ ਤਾਂ ਇਹੀ ਹੁੰਦਾ ਹੈ ਇਸ ਤੋਂ ਅੱਗੇ ਦੀ ਸੁਣ। ਮੇਰਾ ਜੁਆਨ ਮਾਮਾ ਅਚਾਨਕ ਗੁਜ਼ਰ ਗਿਆ। ਉਸਨੇ ਅੰਗੂਰਾਂ ਦੀ ਇਕ ਵੇਲ ਲਗਾਈ ਹੋਈ ਸੀ। ਉਹ ਪਾਣੀ ਦੇਣ ਦੇ ਬਾਵਜੂਦ ਸੁੱਕ ਗਈ। ਉਸਨੇ ਇਕ ਕਤੂਰਾ ਪਾਲਿਆ ਹੋਇਆ ਸੀ। ਜਿਸ ਨੂੰ ਉਹ ਰੋਟੀ ਖਾਣ ਲੱਗਿਆ ਆਪਣੇ ਹਿੱਸੇ ਵਿਚੋਂ ਦੋ ਬੁਰਕੀਆਂ ਪਾ ਦਿੰਦਾ। ਕਦੇ-ਕਦੇ ਦੁੱਧ ਪਿਆ ਦਿੰਦਾ। ਉਹ ਵੱਡਾ ਹੋ ਕੇ ਚੰਗਾ ਤਕੜਾ ਕੁੱਤਾ ਬਣ ਗਿਆ। ਮਾਮੇ ਦੇ ਸਸਕਾਰ ਕਰਨ ਸਮੇਂ ਉਹ ਵੀ ਜਨਾਜ਼ੇ ਨਾਲ ਗਿਆ। ਤੇ ਸਾਰੇ ਪਿੰਡ ਵਾਲੇ ਮੁੜ ਆਏ ਉਹ ਨਾ ਮੁੜਿਆ। ਉਸਨੇ ਖਾਣਾ ਪੀਣਾ ਛੱਡ ਦਿਤਾ। ਮੇਰਾ ਨਾਨਾ ਉਸ ਨੂੰ ਚੁੱਕ ਕੇ ਘਰ ਲਿਆਇਆ ਪਰ ਉਹ ਕਿਸੇ ਚੀਜ਼ ਨੂੰ ਮੂੰਹ ਨਾ ਲਗਾਉਂਦਾ। ਜਦੋਂ ਛੱਡਦੇ ਸ਼ਮਸ਼ਾਨ ਘਾਟ ਬੈਠ ਕੇ ਰੋਈ ਜਾਂਦਾ। ਦੋ ਤਿੰਨ ਦਿਨ ਕੱਟੇ ਤੇ ਫਿਰ ਉਹ ਵੀ ਸਰੀਰ ਤਿਆਗ ਗਿਆ। ਮੇਰੇ ਨਾਨੇ ਨੇ ਉਹਦਾ ਵੀ ਸਸਕਾਰ ਕੀਤਾ । ਉਹ ਰੋ-ਰੋ ਕੇ ਇਹ ਗੱਲ ਸਭ ਨੂੰ ਸੁਣਾਉਂਦਿਆਂ ਅਖੀਰ ਆਖਦਾ ‘ਭਾਈ ਸਾਡੇ ਨਾਲੋਂ ਕੁੱਤਾ ਚੰਗਾ ਹੈ ਜੋ ਨਾਲ ਤਾਂ ਨਿਭ ਗਿਆ।’ ਤੇ ਪਾਸ ਬੈਠਾ ਬਲਵਿੰਦਰ ਕਹਿਣ ਲੱਗਾ ‘ਪਿੱਛੇ ਜਿਹੇ ਰੀਡਰਜ਼ ਡਾਇਜੈਸਟ ਵਿਚ ਪੜ੍ਹਿਆ ਸੀ ਕਿ ਇਕ ਦਿਨ ਸਮੁੰਦਰ ਵਿਚ ਤੂਫਾਨ ਆਇਆ। ਇਥ ਡਾਲਫਿਨ ਮੱਛੀ ਸਮੁੰਦਰ ਦੀ ਛੱਲ ਨੇ ਬਾਹਰ ਦੂਰ ਰੇਤ ਤੇ ਵਗਾਹ ਮਾਰੀ। ਉਹ ਤੜਫਨ ਲੱਗੀ। ਇਕ ਫੌਜੀ ਅਫਸਰ ਉਧਰ ਸੈਰ ਕਰਨ ਲਈ ਰੋਜ਼ ਜਾਂਦਾ ਸੀ। ਉਸਨੂੰ ਤਰਸ ਆਇਆ। ਉਸਨੇ ਉਹ ਮੱਛੀ ਚੁੱਕੀ ਤੇ ਪਾਣੀ ਵਿਚ ਪਾ ਦਿਤੀ। ਇਸ ਮਗਰੋਂ ਉਸ ਡਾਲਫਿਨ ਮੱਛੀ ਦੇ ਨੇਮ ਹੋ ਗਿਆ ਜਦੋਂ ਉਹ ਅਫਸਰ ਸ਼ਾਮ ਨੂੰ ਸੈਰ ਕਰਨ ਆਉਂਦਾ ਤਾਂ ਉਹ ਕਿਨਾਰੇ ਤੇ ਆ ਕੇ ਉਸ ਦੇ ਨਾਲ ਨਾਲ ਤੁਰਦੀ ਜਾਂਦੀ। ਉਹ ਰੁੱਕ ਕੇ ਉਸਨੂੰ ਪਿਆਰ ਕਰਦਾ। ਉਸ ਦੇ ਪਿੰਡੇ ਦੇ ਹੱਥ ਫੇਰਦਾ ਤੇ ਫਿਰ ਊਹ ਵਾਪਸ ਡੂੰਘੇ ਪਾਣੀ ਵਿਚ ਉਤਰ ਜਾਂਦੀ। ਇਸ ਮਗਰੋਂ ਊਸ ਫੌਜੀ ਅਫਸਰ ਦਾ ਸਾਰਾ ਪਰਿਵਾਰ ਹੀ ਇਸ ਮੱਛੀ ਦਾ ਦੋਸਤ ਬਣ ਗਿਆ। ਕੁਝ ਚਿਰ ਮਗਰੋਂ ਲੜਾਈ ਲੱਗ ਗਈ। ਉਹ ਅਫਸਰ ਮਾਰਿਆ ਗਿਆ। ਉਸ ਦਾ ਲੜਕਾ ਬੜਾ ਹੀ ਉਦਾਸ ਸੀ ਉਹ ਇਕ ਸ਼ਾਮ ਸੈਰ ਕਰਨ ਲਈ ਬੀਚ ਤੇ ਆਇਆ ਤਾਂ ਮੱਛੀ ਕਿਨਾਰੇ ‘ਤੇ ਆ ਕੇ ਕਲੋਲਾਂ ਕਰਨ ਲੱਗੀ। ਉਸ ਲੜਕੇ ਨੇ ਡਾਲਫਿਨ ਨੂੰ ਪਿਆਰ ਕਰਦਿਆਂ ਅੱਖਾਂ ਵਿਚ ਹੂੰ ਭਰ ਕੇ ਆਖਿਆ ਪਿਆਰੀ ਡਾਲਫਿਨ! ਪਾਪਾ ਨਹੀਂ ਰਹੇ।’ ਤੇ ਉਸ ਦੀਆਂ ਭੁੱਬਾਂ ਨਿਕਲ ਗਈਆਂ ਤੇ ਉਹ ਵਾਪਸ ਤੁਰ ਪਿਆ। ਅਗਲੇ ਦਿਨ ਜਦੋਂ ਉਹ ਫਿਰ ਡਾਲਫਿਨ ਨੂੰ ਮਿਲਣ ਤੇ ਸੈਰ ਕਰਨ ਲਈ ਬੀਚ ‘ਤੇ ਗਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ। ਡਾਲਫਿਨ ਉਥੇ ਕਿਨਾਰੇ ‘ਤੇ ਮਰੀ ਪਈ ਸੀ। ਇਕ ਸ਼ਾਮ ਨੂੰ ਮਿੱਤਰ ਇੱਕਠੇ ਹੋਏ ਗੱਲਾਂ ਕਰ ਰਹੇ ਸਨ ਪਿਆਰ ਦੀਆਂ! ਵਫਾ ਦੀਆਂ! ਜਾਨਵਰਾਂ ਦੇ ਪਿਆਰ ਦੀਆ। ਉਹਨਾਂ ਦੇ ਮੋਹ ਦੀਆਂ। ਮੈਂ ਹੈਰਾਨ ਹੋਇਆ ਸੁਣ ਰਿਹਾ ਸਾਂ ਤੇ ਤੇਰੇ ਬਾਰੇ ਸੋਚ ਰਿਹਾ ਸਾਂ। ਮੇਰਾ ਧਿਆਨ ਵੀਹ-ਪੰਝੀ ਵਰ੍ਹੇ ਪਿਛੇ ਨੂੰ ਸਫਰ ਕਰਨ ਲਗਾ। ਮੈਨੂੰ ਜਦੋਂ ਰਵਨੀਤ ਨੂੰ ਪਹਿਲੀ ਵਾਰ ਦੇਖਿਆ ਮੇਰਾ ਅੰਦਰ ਹਿੱਲ ਗਿਆ। ਇੰਨੀ ਹੁਸੀਨ ਲੜਕੀ ਕਦੇ ਨਹੀਂ ਦੇਖੀ ਸੀ। ਅਸੀਂ ਇਕੱਠੇ ਨੌਕਰੀ ਲਈ ਚੁੱਦੇ ਗਏ ਸਾਂ। ਮੈਂ ਆਪਣੇ ਮਨ ਵਿਚ ਸੋਚਿਆ ਕਿ ਵਿਆਹ ਤਾਂ ਕਰਵਾਉਣਾ ਹੀ ਹੈ। ਰਵਨੀਤ ਨਾਲ ਹੀ ਕਰਵਾ ਲਈ ਕਿਉਂ ਨਾ ਚੱਕਰ ਚਲਾਇਆ ਜਾਏ। ਨੌਕਰੀ ਵਾਲੀ ਸੋਹਣੀ ਸੁਨੱਖੀ ਔਰਤ। ਹੋਰ ਕੀ ਚਾਹੀਦਾ ਹੈ?ਵਾਕਫੀਅਤ ਹੋ ਗਈ। ਮੈਂ ਸੁਚੇਤ ਅਚੇਤ ਉਸਨੂੰ ਨੇੜੇ ਲਿਆਉਣ ਤੇ ਉਸ ਦੇ ਨੇੜੇ ਜਾਣ ਲਈ ਯਤਨ ਕਰਨ ਲੱਗਾ। ਮੇਰਾ ਜਮਾਤੀ ਅਨਿਲ ਅਚਾਨਕ ਮਿਲਣ ਲਈ ਦਫਤਰ ਹੀ ਆ ਗਆ। ਅਸੀਂ ਚਾਹ ਪੀਣ ਲਈ ਕੰਟੀਨ ਦੇ ਬਾਹਰ ਕੁਰਸੀਆਂ ‘ਤੇ ਬੈਠੇ ਗੱਪਾਂ ਮਾਰ ਰਹੇ ਸਾਂ ਕਿ ਰਵਨੀਤ ਆਪਣੀ ਇਕ ਕੁਲੀਗ ਨਾਲ ਚਾਹ ਪੀਣ ਲਈ ਕੰਟੀਨ ‘ਤੇ ਆਈ ਤੇ ਅੰਦਰ ਬੈਠ ਗਈ। ਅਨਿਲ ਨੇ ਉਸ ਵੱਲ ਬੜੀ ਗੌਰ ਨਾਲ ਵੇਖਿਆ ਤੇ ਫਿਰ ਕਹਿਣ ਲਗਾ ‘ਯਾਰ ਰੰਨ ਤਾਂ ਵਾਹ ਵਾਹ ਸੁਲਫੇ ਦੀ ਲਾਟ ਵਰਗੀ ਏ।’ ਮੈਂ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਉਹ ਸਮਝ ਗਿਆ ਕਿ ਕੋਈ ਚੱਕਰ ਹੈ। ਜਦੋਂ ਰਵਨੀਤ ਚਲੀ ਗਈ ਤਾਂ ਮੈਂ ਕਿਹਾ ‘ਅਨਿਲ ਮੇਰਾ ਵਿਚਾਰ ਇਸ ਨਾਲ ਵਿਆਹ ਕਰਵਾਉਣ ਦਾ ਹੈ। ਤੇਰਾ ਕੀ ਵਿਚਾਰ ਹੈ?’ ਉਹ ਦੁਨਿਆਵੀ ਤੌਰ ਤੇ ਬੜਾ ਹੰਢਿਆ ਹੋਇਆ ਮਨੁੱਖ ਸੀ। ਉਹ ਹੱਸ ਕੇ ਕਹਿਣ ਲਗਾ ‘ਰਾਜੇ ਇਕ ਲੋਕ ਕਹਾਣੀ ਹੈ। ਇਕ ਮਹਾਂਪੁਰਖ ਆਪਣੀ ਪਤਨੀ ਸਮੇਤ ਜੰਗਲ ਵਿਚ ਭਗਤੀ ਕਰ ਰਿਹਾ ਸੀ। ਇਕ ਦਿਨ ਉਹ ਦੋਵੇਂ ਇਕ ਛੱਪੜ ਪਾਸੋਂ ਲੰਘ ਰਹੇ ਸਨ। ਇਕ ਬਗਲਾ ਅੱਖਾਂ ਮੀਟੀ ਇਕ ਟੰਗ ਦੇ ਭਾਰ ਅਹਿੱਲ ਖੜਾ ਸੀ।’ ਮਹਾਂਪੁਰਖ ਨੂੰ ਉਸ ਦੀ ਪਤਨੀ ਕਹਿਣ ਲਗੀ ‘ਸੁਆਮੀ! ਦੇਖੋ ਕਿੰਨਾ ਚੰਗਾ ਹੈ ਇਹ ਜਾਨਵਰ ਜੋ ਇਕ ਟੱਗ ਤੇ ਧਿਆਨ ਮਗਨ ਭਗਤੀ ਕਰ ਰਿਹਾ ਹੈ। ਇਹ ਤਾਂ ਪਿਛਲੇ ਜਨਮਾਂ ਦਾ ਰਿਸ਼ੀ ਹੈ ਜੋ ਕਿਸੇ ਮੰਦ ਕਰਮ ਕਾਰਨ ਜਾਨਵਰ ਦੀ ਜੂਨ ਆ ਪਿਆ। ਇਸ ਨੂੰ ਅਵਸ਼ ਬ੍ਰਹਮ ਪ੍ਰਾਪਤੀ ਹੋਵੇਗੀ।’ ਉਹ ਮੁਸਕਰਾ ਪਏ ਤੇ ਇਕ ਡੱਡੂ ਨੇ ਬਾਂਹ ਉੱਚੀ ਕਰਕੇ ਆਖਿਆ, ‘ਮਹਾਰਾਜ ਇਹ ਭਗਤ ਐਸਾ ਹੈ ਬਲਿਹਾਰ ਜਾਈਏ! ਸਾਡੀਆਂ ਕੁਲਾਂ ਡਕਾਰ ਗਿਆ ਹੈ। ਇਹਦੇ ਬਾਹਰੀ ਦੰਭ ਵੱਲ ਨਾ ਦੇਖੋ। ਇਹ ਮਹਾਨ ਜ਼ਾਲਮ ਹੈ। ਕਿਸੇ ਬਾਰੇ ਰਾਇ ਬਣਾਉਣ ਤੋਂ ਪਹਿਲਾਂ ਆਂਢ ਗੁਆਂਢ ਤੋਂ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਹੈ।’ ਇਹ ਸੁਣ ਕੇ ਮੇਰਾ ਹਾਸਾ ਨਿਕਲ ਗਿਆ। ਉਹ ਕਹਿਦ ਲਗਾ ‘ਹੇ ਮੂਰਖ ਹੱਸ ਨਾ! ਇਸ ਤੋਂ ਸਿੱਖਿਆ ਲੈ। ਵਿਆਹ ਦੀ ਗੱਲ ਜਾਣ ਤੋਂ ਪਹਿਲਾਂ ਇਸ ਦੇ ਪਿਛੋਕੜ ਬਾਰੇ ਜਾਣ। ਜੇਕਰ ਠੀਕ ਠਾਕ ਹੋਇਆ ਤਾਂ ਵਿਆਹ ਦੀ ਗੱਲ ਕਰ ਲਵਾਂਗੇ।’ ਤੇ ਮੈਨੂੰ ਵੀ ਗੱਨ ਜੱਚ ਗਈ। ਮੈਂ ਹੌਲੀ ਹੌਲੀ ਉਸ ਤੋਂ ਉਸ ਦੇ ਜੱਦੀ ਸ਼ਹਿਰ ਦਾ ਪਤਾ ਕਰ ਲਿਆ। ਕਾਲਜ ਬਾਰੇ ਪੁੱਤ ਲਿਆ ਜਿੱਥੇ ਉਸਨੇ ਛੇ ਸਾਲ ਪੜ੍ਹਾਈ ਕੀਤੀ ਸੀ। ਮੈਂ ਅਨਿਲ ਪਾਸ ਗਿਆ ਤੇ ਉਸ ਨੂੰ ਪ੍ਰਾਪਤ ਕੀਤੀ ਜਾਣਕਾਰੀ ਦਿੱਤੀ। ਉਹ ਪ੍ਰਸੰਨ ਹੋ ਅਿਾ ਤੇ ਕਹਿਣ ਲਗਾ ‘ਰਾਜੇ ਊਥੇ ਤਾਂ ਮੇਰੇ ਮਾਮੇ ਦਾ ਮੁੰਡਾ ਛੇਵੇਂ ਸਾਲ ਵਿਚ ਪੜ੍ਹਦਾ ਹੈ। ਅਸੀਂ ਪ੍ਰਸੰਨ ਸਾਂ ਕਿ ਸਹੀ ਜਾਣਕਾਰੀ ਮਿਲ ਜਾਵੇਗੀ। ਅਗਲੇ ਦਿਨ ਅਸੀਂ ਗੱਡੀ ਚੜ੍ਹੇ ਤੇ ਸ਼ਾਮੀ’ ਤੇ ਸਾਰੀ ਜਾਣਕਾਰੀ ਲੈ ਕੇ ਵਾਪਸ ਆ ਗਏ।

Tag: ਸਰਾਲ

Tags: