ਸਹਿਜ-ਭਾਅ

Gurudwara Beed Baba Budha Ji 04

ਚੇਤਰ ਦਾ ਮਹੀਨਾ ਦੇਸੀ ਕੈਲੰਡਰ ਦਾ ਪਹਿਲਾ ਮਹੀਨਾ ਹੁੰਦਾ ਹੈ | ਲੋਕ ਗੁਰਦੁਆਰੇ ਜਾਂਦੇ ਹਨ ਅਤੇ ਖ਼ਾਸ ਤੌਰ ‘ਤੇ ਮਹੀਨਾ ਜ਼ਰੂਰ ਸੁਣਦੇ ਹਨ, ਇਸ ਵਿਸ਼ਵਾਸ ਨਾਲ ਕਿ ਮਹੀਨਾ ਸੁਣਨ ਨਾਲ ਸਾਰਾ ਮਹੀਨਾ ਵਧੀਆ ਗੁਜ਼ਰੇਗਾ | ਚੇਤਰ ਮਹੀਨੇ ਦੀ ਪਹਿਲੀ ਤਾਰੀਖ ਸਹਿਜ-ਭਾਅ ਆਉਂਦੀ ਹੈ ਅਤੇ ਹਰ ਸੰਗਰਾਂਦਾਂ ਦੀ ਤਰ੍ਹਾਂ ਆਰਾਮ ਨਾਲ ਗੁਜ਼ਰ ਜਾਂਦੀ ਹੈ |ਚੇਤਰ ਮਹੀਨਾ ਕਈ ਪੱਖਾਂ ਤੋਂ ਬੜੇ ਸਹਿਜ ਵਾਲਾ ਮਹੀਨਾ ਹੈ, ਮੌਸਮ ਪੱਖੋਂ ਵੀ ਅਤੇ ਮਾਨਵੀ ਗਤੀਵਿਧੀਆਂ ਪੱਖੋਂ ਵੀ | ਇਸ ਦਾ ਪਹਿਲਾ ਅੱਧ ਖ਼ਾਸ ਤੌਰ ‘ਤੇ ਬਹੁਤ ਪਿਆਰਾ ਹੁੰਦਾ ਹੈ | ਸਵੇਰ ਦਾ ਸਮਾਂ ਬੜਾ ਅਨੰਦਮਈ ਹੁੰਦਾ ਹੈ | ਫੱਗਣ ਵਿਚ ਸ਼ੁਰੂ ਹੋਈ ਮਿੱਠੀ-ਪਿਆਰੀ ਰੁੱਤ ਚੇਤਰ ਦੇ ਮਹੀਨੇ ਵਿਚ ਹੋਰ ਮਿੱਠੀ-ਪਿਆਰੀ ਹੋਈ ਜਾਂਦੀ ਹੈ |