ਸਹਿਰਾ ( Sehra )

ਸ਼ਿਹਰੇ ਬੰਨਾਈ ਦੀ ਰਸਮ ਅਹਿਮ ਹੁੰਦੀ ਹੈ। ਲੜਕੇ ਦੀ ਭੈਣ ਵੱਲੋਂ ਆਪਣੇ ਭਰਾ ਦੇ ਸਿਰ ਸਿਹਰੇ
ਬੰਨ੍ਹੇ ਜਾਂਦੇ ਹਨ ਅਤੇ ਭਾਬੀਆਂ ਵੱਲੋਂ ਸੁਰਮਾ ਪਾਇਆ ਜਾਂਦਾ ਹੈ। ਬਦਲੇ ਵਿੱਚ ਲਾੜੇ ਵਲੋਂ ਸ਼ਗਨ ਦਿੱਤਾ ਜਾਂਦਾ ਹੈ

ਵਿਆਹ ਤੋਂ ਇੱਕ ਦਿਨ ਪਹਿਲਾਂ ਲਾਗੀ ਭੇਜ ਕੇ ਸਭ ਨੂੰ ਯਾਦ ਕਰਵਾਇਆ ਜਾਂਦਾ ਕਿ ਠੀਕ ਸਮੇਂ ’ਤੇ ਬਾਰਾਤ ਲਈ ਤਿਆਰ ਹੋ ਕੇ ਪਹੁੰਚ ਜਾਣਾ। ਸਵੇਰੇ ਮੁੰਡੇ ਦੇ ਸਿਹਰੇ ਗਾਨਾ ਆਦਿ ਬੰਨ੍ਹਣ ਦੀਆਂ ਰਸਮਾਂ ਕਰਨ ਸਮੇਂ ਲਾਗਣ ਸਾਰੇ ਆਂਢ-ਗੁਆਂਢ ਵਿੱਚ ਸੱਦਾ ਦੇ ਕੇ ਆਉਂਦੀ ਕਿ ਆ ਜਾਵੋ, ਬਾਰਾਤ ਚੜ੍ਹਨ ਲੱਗੀ ਐ। ਲਾੜੇ ਦੀਆਂ ਭੈਣਾਂ ਲਾੜੇ ਦੇ ਸਿਹਰਾ ਬੰਨ੍ਹਦੀਆਂ, ਲਾੜੇ ਅਤੇ ਸਿਰਵਾਲ੍ਹੇ ਦੋਵਾਂ ਦੇ ਗਾਨੇ ਬੰਨ੍ਹਦੀਆਂ। ਇਸ ਸਮੇਂ ਲਾੜੇ ਦੀ ਵੱਡੀ ਭਰਜਾਈ ਵੱਲੋਂ ਲਾੜੇ ਅਤੇ ਸਿਰਵਾਲ੍ਹੇ ਦੋਵਾਂ ਦੀਆਂ ਅੱਖਾਂ ਵਿੱਚ ਸੁਰਮਾ ਪਾਉਣ ਦੀ  ਰਸਮ ਹੁੰਦੀ। ਭਾਬੀ ਸੁਰਮਾ ਪਾਉਂਦੀ ਹੋਈ ਨਾਲ-ਨਾਲ ਦੋਹਾ ਲਾਉਂਦੀ:

ਪਹਿਲੀ ਸਲਾਈ ਰਸ ਭਰੀ ਦਿਉਰਾ,
ਦੂਜੀ ਤਿੱਲੇ ਦੀ ਤਾਰ,
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਵੇ,
ਮੈਂ ਸੱਚ ਆਖਦੀ, ਚਾਰ

ਲਾੜੇ ਦੇ ਤਿਆਰ ਹੋਣ ਤਕ ਸਾਰੇ ਬਾਰਾਤੀ ਵੀ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ। ਲਾੜਾ ਭੈਣਾਂ ਨੂੰ ਸਿਹਰਾ ਬੰਨਾਈ ਅਤੇ ਭਾਬੀ ਨੂੰ ਸੁਰਮਾ ਪਵਾਈ ਦਾ ਲਾਗ ਦਿੰਦਾ ਹੈ। ਇਸ ਸਮੇਂ ਇਕੱਤਰ ਔਰਤਾਂ ਲਾੜੇ ਅਤੇ ਸਿਰਵਾਲ੍ਹੇ ਨੂੰ ਸ਼ਗਨ ਦਿੰਦੀਆਂ ਹਨ। ਗਲੀ-ਗੁਆਂਢ ਦੀਆਂ ਵੀ ਸਾਰੀਆਂ ਕੁੜੀਆਂ-ਬੁੜੀਆਂ ਆ ਜਾਂਦੀਆਂ ਹਨ। ਲਾੜੇ ਅਤੇ ਸਿਰਵਾਲ੍ਹੇ ਦੇ ਸਿਰ ਉੱਪਰ ਫੁਲਕਾਰੀ ਤਾਣ ਕੇ ਜੰਥ ਤੋਰਨ ਦੀ ਰਸਮ ਕੀਤੀ ਜਾਂਦੀ ਹੈ।  ਭੈਣਾਂ ਗੀਤ ਗਾਉਂਦੀਆਂ:

ਵੇ ਲਾਹੌਰੋਂ ਮਾਲਣ ਆਈ ਵੀਰਾ,
ਤੇਰਾ ਸਿਹਰਾ ਗੁੰਦ ਲਿਆਈ ਵੀਰਾ,
ਤੇਰੇ ਸਿਹਰੇ ਦਾ ਕੀ ਮੁੱਲ ਵੀਰਾ,
ਇੱਕ ਲੱਖ ਤੇ ਡੇਢ ਹਜ਼ਾਰ ਭੈਣੇ।
ਵੇ ਲਾਹੌਰੋਂ ਲਲਾਰਨ ਆਈ ਵੀਰਾ,
ਤੇਰਾ ਚੀਰਾ ਰੰਗ ਲਿਆਈ ਵੀਰਾ,
ਤੇਰੇ ਚੀਰੇ ਦਾ ਕੀ ਮੁੱਲ ਵੀਰਾ,
ਇੱਕ ਲੱਖ ਤੇ ਡੇਢ ਹਜ਼ਾਰ ਭੈਣੇ।

ਸਹਿਰਾ ਵੀਡਿਓੁ

Tags: ,

Leave a Reply