ਸੰਤੋਸ਼ ਟਰਾਫੀ: ਪੰਜਾਬ, ਸਰਵਿਸਿਜ਼, ਮਿਜ਼ੋਰਮ ਤੇ ਕੇਰਲਾ ਆਖ਼ਰੀ ਚੌਹਾਂ ’ਚ

69ਵੀਂ ਕੌਮੀ ਸੰਤੋਸ਼ ਫੁਟਬਾਲ ਟਰਾਫੀ ਦੀਆਂ 4 ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ ਹਨ।
ਪੂਲ ‘ਏ’ ਵਿੱਚੋਂ ਪੰਜਾਬ ਅਤੇ ਸਰਵਿਸਿਜ਼,
ਪੂਲ ‘ਬੀ’ ਵਿੱਚੋਂ ਮਿਜ਼ੋਰਮ ਅਤੇ ਕੇਰਲਾ।
ਗੁਰੂ ਨਾਨਕ ਸਟੇਡੀਅਮ ਵਿੱਚ ਹੋਏ ਮੈਚ ’ਚ ਪੰਜਾਬ ਨੇ ਮਹਾਰਾਸ਼ਟਰ ਨੂੰ 2-1 ਗੋਲਾਂ ਨਾਲ ਹਰਾਇਆ।
ਇਸ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ 12 ਤੇ 13 ਮਾਰਚ ਨੂੰ ਲੁਧਿਆਣਾ ਵਿੱਚ ਖੇਡੇ ਜਾਣਗੇ।