ਡਾਂਸ :
ਅੱਧਾ ਘੰਟਾ ਡਾਂਸ ਕਰਨਾ ਅਤੇ ਜਿਮ ਜਾ ਕੇ ਐਕਸਰਸਾਈਜ਼ ਕਰਨਾ ਇੱਕ ਹੀ ਗੱਲ ਹੈ। ਡਾਂਸ ਅਜਿਹੀ ਫਨ ਐਕਟੀਵਿਟੀ ਹੈ, ਜਿਸ ਨੂੰ ਤੁਸੀਂ ਅੱਧਾ ਘੰਟਾ ਅਪਣਾ ਕੇ ਵਜਨ ਘੱਟ ਕਰ ਸਕਦੇ ਹੋ, ਇਸ ਲਈ ਰੋਜਾਨਾ ਹਿਪ ਹੌਪ, ਜੈਜ ਜਾਂ ਫਿਰ ਜਿਸ ਤਰ੍ਹਾਂ ਦੇ ਗਾਣੇ ਤੁਹਾਨੂੰ ਪਸੰਦ ਹਨ, ਉਹਨਾਂ ਨੂੰ ਲਗਾ ਕੇ ਤੁਸੀਂ ਡਾਂਸ ਕਰੋ ਅਤੇ ਆਪਣੇ ਆਪ ਨੂੰ ਫਿਟ ਰੱਖੋ। ਇਸ ਤਕਨੀਕ ਦਾ ਇਹ ਫਾਇਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਫਿਟ ਰੱਖਣ ਦੇ ਨਾਲ ਨਵੀਂ ਕਲਾ ਵੀ ਸਿੱਖ ਸਕਦੇ ਹੋ। ਪਾਵਰ ਯੋਗਾ : ਪਾਵਰ ਯੋਗਾ ਵਿੱਚ ਮਿਊਜ਼ਿਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਤਕਨੀਕ ਵਿੱਚ ਮਿਊਜ਼ਿਕ ਦੀ ਬੀਟਸ ਦੇ ਨਾਲ ਯੋਗਾ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਫਿਕਸਡ ਪੋਜ ਨਹੀਂ ਹੁੰਦੇ ਹਨ, ਪਰ ਐਨਾ ਜਰੂਰ ਹੈ ਕਿ ਇਸ ਨੂੰ ਇੰਸਟ੍ਰਕਟਰ ਦੀ ਦੇਖ-ਰੇਖ ਵਿੱਚ ਕਰਨਾ ਚਾਹੀਦਾ ਹੈ। ਹਫ਼ਤੇ ਵਿੱਚ 3 ਵਾਰ ਸਿਰਫ਼ 45 ਮਿੰਟ ਪਾਵਰ ਯੋਗਾ ਕਰ ਕੇ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ। ਕੈਪੋਰੀਆ : ਇਸ ਤਕਨੀਕ ਵਿੱਚ ਮਾਰਸ਼ਲ ਆਰਟ, ਖੇਡ, ਮਿਊਜ਼ਿਕ ਅਤੇ ਡਾਂਸ ਸਭ ਨੂੰ ਇਕੱਠਾ ਕੀਤਾ ਜਾਂਦਾ ਹੈ। ਇਹ ਇੱਕ ਅਫ੍ਰੋ-ਬ੍ਰਾਜਿਲੀਅਨ ਆਰਟ ਫਾਰਮ ਹੈ ਅਤੇ ਆਪਣੇ ਆਪ ਵਿੱਚ ਪੂਰਾ ਵਰਕਆਊਟ ਹੈ। ਇਸ ਨਾਲ ਸਰੀਰ ਦੀ ਟੋਨਿੰਗ ਠੀਕ ਰਹਿੰਦੀ ਹੈ।