ਆਮ ਆਦਮੀ ਦਾ ਸੁਪਨਾ

ਲੰਮੀਆਂ ਸੈਰਾਂ ਦੌਰਾਨ ਸਾਡੀ ਲੰਮੀ ਗੁਫਤਗੂ ਹੁੰਦੀ ਰਹੀ। ਇਕ ਦਿਨ ਪੁਛਣ ਲੱਗੇ ‘ਤੁਸੀਂ ਕਹਿੰਦੇ ਹੁੰਦੇ ਹੋ ਜੇ ਬੰਦੇ ਦੇ ਦੋਸਤ ਸੌ ਵਰ੍ਹਿਆਂ ਤੱਕ ਜਿਊਂਦੇ ਰਹਿਣ, ਤਾਂ ਉਸ ਦੀ ਚਰਚਾ ਸੌ ਵਰ੍ਹਿਆਂ ਤੱਕ ਹੁੰਦੀ ਰਹੇਗੀ। ਮੈਂ ਕਿਹਾ, ‘ਇਹ ਫਾਰਸੀ ਕਹਾਵਤ ਹੈ ਅਤੇ ਬਹੁਤ ਮਹੱਤਵਪੂਰਨ ਹੈ।’

ਲਖਵੀਰ ਸਿੰਘ ਹੋਰੀ ਪੁੱਛਦੇ, ”ਹਾਂ ਹਰ ਬੰਦੇ ਦੀ ਇੱਛਾ ਹੈ ਕਿ ਉਹ ਸਦਾ ਜਿਊਂਦਾ ਰਹੇ ਤਦੇ ਹੀ ਲੋਕ, ਲੋਕ ਹਿਤ ਦੇ ਵੱਡੇ ਕੰਮ ਕਰਦੇ ਸਨ…”

ਮੈਂ ਕਹਿੰਦਾ, ”ਤੁਹਾਡਾ ਇਹ ਵਿਕਰਮ ਹਸਪਤਾਲ ਵੀ ਇਕ ਅਜਿਹਾ ਹੀ ਸਦੀਵਤਾ ਦਾ ਪ੍ਰਤੀਕ ਹੈ…”

ਹੱਸਕੇ ਬੋਲੇ, ”ਮੈਂ ਖੂੱਡੇ ਕੁਰਾਲੇ ਨੇੜਲੇ ਛੋਟੇ ਜਿਹੇ ਪਿੰਡ ਟੁੱਲੂਵਾਲ ਵਿਚੋਂ ਉਠਿਆ, ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਤੇ ਘਰੋਂ ਟੁਰ ਪਿਆ…”

ਮੈਂ ਕਿਹਾ, ”ਬਾਜ ਦਾ ਬੱਚਾ ਇਕ ਛੋਟੇ ਜਿਹੇ ਆਲ੍ਹਣੇ ਵਿਚ ਜਨਮ ਲੈਂਦਾ ਹੈ ਪਰ ਉਹ ਉੱਚੇ ਆਕਾਸ਼ਾਂ ਵਿਚ ਘੁੰਮਦਾ ਹੈ…”

”ਬਿਲਕੁਲ ਠੀਕ ਹੈ।” ਲਖਵੀਰ ਸਿੰਘ ਨੇ ਕਿਹਾ, ”ਮੈਂ ਟੀਹਰੀ ਡੈਮ ‘ਤੇ ਉਸਾਰੀ ਦਾ ਕੰਮ ਕੀਤਾ, ਫੇਰ ਵੱਡੇ ਭਰਾ ਲਾਲ ਸਿੰਘ ਨਾਲ ਕੇਰਲ ‘ਚ ਚਲਾ ਗਿਆ ਪਰ ਮਨ ਨਹੀਂ ਟਿਕਿਆ ਤੇ ਫਿਰ ਇਰਾਕ ਜਾ ਪੁੱਜਾ…”

ਮੈਂ ਕਿਹਾ, ”ਮਨੁੱਖ ‘ਚ ਇਕ ਸਦੀਵੀ ਭਟਕਣ ਹੈ, ਜਿਹੜੀ ਉਸ ਨੂੰ ਸੱਤ ਸਮੁੰਦਰੋਂ ਪਾਰ ਲੈ ਜਾਂਦੀ ਹੈ ਪਰ ਮੈਂ ਹੈਰਾਨ ਹਾਂ ਕਿ ਤੁਸੀਂ ਇੰਜੀਨੀਅਰ ਹੋ ਕੇ ਵੀ ਇਕ ਹਸਪਤਾਲ ਬਣਾਉਣ ਦਾ ਸੁਪਨਾ ਕਿਵੇਂ ਵੇਖਿਆ? ”

ਹੱਸ ਕੇ ਬੋਲੇ, ”ਇਹ ਸੁਪਨਾ ਮੇਰੀ ਜੀਵਨ ਸੰਗਣੀ ਹਰਜਿੰਦਰ ਕੌਰ ਦਾ ਸੀ। ਹੁਣ ਵੀ ਉਹੋ ਹੀ ਪੂਰੇ ਹਸਪਤਾਲ ਦੀ ਰੂਹ ਹੈ।  ਉਸ ਕੋਲ ਜਿਹੜੀਆਂ ਮੈਡੀਕਲ ਪ੍ਰੋਫੈਸ਼ਨ

 

ਦੀਆਂ ਡਿਗਰੀਆਂ ਹਨ ਉਨ੍ਹਾਂ ਸਦਕਾ ਹੀ ਵਿਕਰਮ ਹਸਪਤਾਲ ਸਾਕਾਰ ਹੋਇਆ।”

ਮੈਂ ਕਿਹਾ, ”ਹਾਂ, ਔਰਤ ਹੀ ਧਰਤੀ ਤੇ ਵੱਡੀ ਸੁਪਨੇਸਜ਼ ਹੈ ਘਰ ਦਾ, ਪਰਿਵਾਰ ਦਾ, ਵਿਕਾਸ ਦਾ ਸੁਪਨਾ ਉਸੇ ਦਾ ਹੀ ਹੈ…”

ਮੈਨੂੰ ਚੇਤੇ ਹੈ, 1982 ਵਿਚ ਅਸੀਂ ਇਹ ਗੋਲਡਨ ਐਵਿਨਿਊ ਦਾ ਘਰ ਬਣਾਇਆ ਸੀ ਅਤੇ ਉਦੋਂ ਹੀ ਸਰਕਾਰ ਲਖਵੀਰ ਸਿੰਘ ਦੇ ਪਰਿਵਾਰ ਨੇ ਇਥੇ ਵਿਰਕਮ ਹਸਪਤਾਲ ਬਣਾ ਲਿਆ ਸੀ। ਸ਼ਹਿਰ ਦੇ ਵੱਡੇ ਡਾਕਟਰ ਹਸਪਤਾਲ ਲਈ ਮਾਹਿਰ ਡਾਕਟਰ ਬਣਾਏ ਗਏ ਸਨ, ਪਰ ਮਰੀਜ਼ਾਂ ਕੋਲੋਂ ਕੰਸਲਟੈਂਟ ਫੀਸ ਨਹੀਂ ਸੀ ਲਈ ਜਾਂਦੀ। ਹੁਣ ਵੀ ਨਾਮਾਤਰ ਹੀ ਫੀਸ ਹੈ। ਮੈਂ ਅਕਸਰ ਲਖਬੀਰ ਸਿੰਘ ਅਤੇ ਭੈਣ ਹਰਜਿੰਦਰ ਕੌਰ ਨੂੰ ਕਹਿੰਦਾ, ”ਇਹ ਵਿਕਰਮ ਹਸਪਤਾਲ ਦਰਅਸਲ ਆਮ ਆਦਮੀ ਦਾ ਹਸਪਤਾਲ ਹੈ, ਆਮ ਆਦਮੀ ਬਿਨਾਂ ਕਿਸੇ ਝਿਜਕਦੇ ਇਥੇ ਆ ਕੇ ਰੋਗ ਦਾ ਇਲਾਜ ਕਰਵਾ ਸਕਦਾ ਹੈ।”

ਲਖਬੀਰ ਸਿੰਘ ਹੋਰੀਂ ਕਹਿੰਦੈ, ”ਸਾਡੇ ਮਨ ‘ਚ ਹੈ ਕਿ ਜੀਵਨ ਆਮ ਲੋਕਾਂ ਦੇ ਲੇਖੇ ਲੱਗ ਜਾਵੇ…”

‘ਇਹ ਨੇਕ ਭਾਵਨਾ ਹੈ…’

‘ਬਸ ਇਹੋ ਹੀ ਸਾਡੀ ਖੱਟੀ ਹੈ.. ਲੋਕਾਂ ਦੀ ਸੇਵਾ ਅਤੇ ਡਾਕਟਰੀ ਸਹਾਇਤਾ…’

ਕਈ ਵਾਰ ਮੈਂ ਹੈਰਾਨ ਵੀ ਹੁੰਦਾ ਲਖਬੀਰ ਸਿੰਘ।

ਇਕੋ ਵੇਲੇ ਮੇਰੇ ਨਾਲ ਕਲਚਰ, ਸਾਹਿਤ, ਰਾਜਨੀਤੀ ਅਤੇ ਮੈਡੀਕਲ ਸਹੂਲਤਾਂ ਬਾਰੇ ਗੱਲਾਂ ਕਰਦੇ ਸਨ…ਦਰਅਸਲ, ਲਖਬੀਰ ਸਿੰਘ ਹੋਰੀਂ ਬਹੁਤ ਗਹਿਰਾਈ ਵਿਚ ਜਾ ਕੇ, ਬਰੀਕ ਬੀਨੀ ਨਾਲ ਸੋਚਦੇ ਸਨ, ਇਸੇ ਕਰਕੇ ਉਨ੍ਹਾਂ ਦੇ ਵਿਚਾਰਾਂ ਦੀ ਉਡਾਰੀ ਬਹੁਤ ਉੱਚੀ ਹੁੰਦੀ ਸੀ…

ਮੈਂ ਇਹ ਗੱਲ ਕਹਿੰਦਾ ਹਾਂ ਹੱਸ ਪੈਂਦੇ ਮੈਂ ਫਿਰ ਕਹਿੰਦਾ ‘ਠੀਕ ਵੀ ਹੈ ਜਿਸ ਬਿਰਛ ਨੇ ਆਕਾਸ਼ ਤੱਕ ਫੈਲਣਾ ਹੋਵੇ, ਉਹਦੀਆਂ ਜੜ੍ਹਾਂ ਪਾਤਾਲਾ ਤੱਕ ਹੋਣੀਆਂ ਚਾਹੀਦੀਆਂ ਹਨ।’

ਮੇਰੇ ‘ਤੇ ਸ਼ਰਤ ਸੀ ਕਿ ਹਰ ਨਵੀਂ ਛਪੀ ਕਿਤਾਬ ਦੀ ਪਹਿਲੀ ਕਾਪੀ ਪਹਿਲਾਂ ਵਿਕਰਮ ਹਸਪਤਾਲ ਲਈ ਦੇਵਾਂ। ਮੇਰੀਆ ਕਹਾਣੀਆਂ ਪੜ੍ਹ ਕੇ ਭੈਣ ਹਰਜਿੰਦਰ ਕੌਰ, ਆਪਣੀ ਜੀਵਨ ਸੰਗਣੀ ਨੂੰ ਕਹਿੰਦੇ- ‘ਮੈਂ ਫੌਰਨ ਦੱਸ ਸਕਦਾ-ਮਿਸਿਜ਼ ਵਿਰਦੀ ਦੇ ਸੰਵਾਦ ਕਿਹੜੇ ਹਨ।”

ਇਕ ਵਾਰ ਸੈਰ ਕਰਦਿਆਂ ਮੈਂ ਪੁੱਛਿਆ, ”ਤੁਹਾਡੇ ਸੁਪਨੇ ਪੂਰੇ ਹੋਏ ਕਿ ਨਹੀਂ? ”

ਕਹਿਣ ਲੱਗੇ, ”ਮੇਰਾ ਸੁਪਨਾ ਸੀ ਕਿ ਦੋਵੇਂ ਪੁੱਤਰ ਵਿਗਰਮ ਤੇ ਰੋਹਿਤ ਡਾਕਟਰ ਬਣ ਜਾਣ…’

ਮੈਂ ਕਿਹਾ ‘ਬਣ ਗਏ ਦੋਵੇਂ ਡਾਕਟਰ..’

ਫਿਰ ਹੱਸਕੇ ਅਕਾਲ ਪੁਰਖ ਦਾ ਸ਼ੁੱਕਰਾਨਾ ਕਰਦਿਆਂ ਕਿਹਾ, ”ਨੂੰਹ ਮਨੀਸਾ ਵੀ ਡਾਕਟਰ ਹੈ, ਦੂਸਰੀ ਨੂੰਹ ਵੀ ਡਾਕਟਰ ਹੀ ਹੋਵੇਗੀ… ਦਰਅਸਲ ਮੈਂ ਚਾਹੁੰਦਾ ਕਿ ਹਸਪਤਾਲ ਚਲਦਾ ਰਹੇ..”

ਲਖਬੀਰ ਸਿੰਘ ਦਾ ਚਿਹਰਾ ਲੰਬੂਤਰਾ, ਕੱਦ ਦਰਮਿਆਨਾ ਅਤੇ ਚਾਲ ਸਹਿਜ ਹੁੰਦੀ ਹੈ। ਜੋ ਕੰਮ ਵੀ ਕੀਤਾ, ਸੌ ਵਾਰ ਸੋਚ ਕੇ ਕੀਤਾ ਅਤੇ ਕਦੀ ਵੀ ਪਛਤਾਵਾ ਨਾ ਹੋਇਆ। ਸੁੱਖ ਦੀ ਰੋਟੀ ਖਾ ਰਹੇ ਹਾਂ।’ ਕਈ ਵਾਰ ਕਹਿੰਦੇ ਹੋਰ ਕੀ ਚਾਹੀਦਾ ਹੈ? ਅਕਾਲ ਪੁਰਖ ਨੇ ਸੇਵਾ ਦਾ ਦਾਨ ਦਿੱਤਾ ਹੈ,

ਮੈਂ ਕਹਿੰਦਾ ਇਹ ਵੱਡਾ ਦਾਨ ਹੈ -‘ ਪਿੰਡ ਟੁੱਲੂਵਾਲ ਜਾਂਦੇ ਤਾਂ ਸਾਰਾ ਪਿੰਡ ਮਿਲਣ ਲਈ ਆਉਂਦਾ। ਭੈਣਾਂ ਆਉਂਦੀਆਂ ਤਾਂ ਕਹਿੰਦੇ-ਰੌਣਕ ਲੱਗ ਗਈ… ਦੇਖਿਆ….,  ਮੈਂ ਕਈ ਵਾਰ ਚੈਕਅੱਪ ਲਈ ਜਾਂਦਾ ਤਾਂ ਮੁਸਕਰਾ ਕੇ ਕਹਿੰਦੇ, ‘ਲੋੜ ਲਹੀਂ, ਚੈਕਅੱਲ ਦੀ ਤੁਹਾਡਾ ਸਰੀਰ ਬਿਲਕੁਲ ਠੀਕ ਹੈ…’

ਫਿਰ ਰਹੱਸ ਦੀ ਗੱਲ ਕਰਦੇ ‘ਪਰਫੈਕਟ ਹੈਲਥ ਇਜ਼ ਏ ਡਰੀਮ…’

‘ਹਾਂ! ਮੈਂ ਕਹਿੰਦਾ ਸਭ ਬੁੱਧ ਪੁਰਸ਼ਾਂ ਇਹੋ ਹੀ ਕਹਿੰਦੇ ਹਨ। ‘

ਮੈਂ ਅਕਸਰ ਪੁੱਛਦਾ ‘ ਕੀ ਤੁਸੀਂ ਵਿਕਰਮ ਹਸਪਤਾਲ ਦਾ ਵਿਸਥਾਰ ਚਾਹੁੰਦੇ ਹੋ? ‘

ਗੰਭੀਰਤਾ ਨਾਲ ਕਹਿੰਦੈ ‘ ਨਹੀਂ ਕਿਉਂਕਿ ਵੱਡੇ ਹੋ ਕੇ ਹਸਪਤਾਲ ਬਹੁਤ ਮਹਿੰਗੇ ਹੋ ਜਾਂਦੇ ਹਨ ਤੇ ਹਰ ਆਦਮੀ ਉਥੇ ਨਹੀਂ ਜਾ ਸਕਦਾ…,

‘ਪਰ ਕਈ ਵਾਰ ਪੇਚੀਦਾ ਰੋਗ…? ‘

‘ਹੁੰਦੇ ਨੇ!’ ਮੈਨੂੰ ਜਵਾਬ ਮਿਲਦਾ ‘ਪੇਚੀਦਾ ਰੋਗਾਂ ਲਈ ਅਸੀਂ ਮਾਹਿਰ ਡਾਕਟਰਾਂ ਦੀ ਸਹਾਇਤਾ ਲੈਂਦੇ ਹਾਂ ਪਰ ਹਸਪਤਾਲ ਛੋਟਾ ਹੀ ਰਹੇਗਾ ਤਾਂ ਕਿ ਆਮ ਆਦਮੀ ਬਿਨਾਂ ਕਿਸੇ ਝਿਜਕ ਦੇ ਆ ਸਕੇ!’ ਮੈਂ ਪ੍ਰਸੰਨਤਾ ਨਾਲ ਕਹਿੰਦਾ ‘ਅੱਜ ਸਾਡੇ ਦੇਸ਼ ਨੂੰ ਇਸੇ ਸੋਚ ਦੀ ਲੋੜ ਹੈ…’

ਕਈ ਵਾਰ ਲਖਬੀਰ ਸਿੰਘ ਦਿਲ ਦੀ ਗੱਲ ਕਰਦੇ ਹੋਏ ਕਹਿੰਦੇ ‘ਮੈਂ ਚਾਹੁੰਦਾ ਕਿ ਲੋਕ ਆਪਦੇ ਲਈ ਅਤੇ ਬੱਚਿਆਂ ਵਾਸਤੇ ਵੱਡੇ ਸੁਪਨੇ ਦੇਖਣ। ਮੈਂ ਤਾਂ ਇਕ  ਇੰਜੀਨੀਅਰ ਹਾਂ ਤੇ ਮੈਨੂੰ ਪਤਾ ਹੈ ਕਿ ਹਰ ਕੰਮ ਪਹਿਲਾਂ ਕਲਪਨਾ ਵਿਚ ਹੀ ਹੁੰਦਾ ਹੈ…..,

‘ਮੈਂ ਸਹਿਮਤ ਹਾਂ।’ ਮੈਂ ਕਹਿੰਦਾ ਤਾਂ ਫਿਰ ਦੱਸਦੇ ‘ਦੇਸ਼ ਦੇ ਆਮ ਆਦਮੀ ਲਈ ਬਹੁਤ ਕੁਝ ਕਰਨਾ ਬਾਕੀ ਹੈ। ਸਰਕਾਰਾਂ ਕਰੇ ਪਰ ਸਾਨੂੰ ਲੋਕਾਂ ਨੂੰ ਵੀ ਆਪਣੀ ਸਮਰਥਾ ਮੁਤਾਬਿਕ ਕਰਨਾ ਚਾਹੀਦਾ ਹੈ।

ਲਖਬੀਰ ਸਿੰਘ ਨੇ ਵਿਕਰਮ ਹਸਪਤਾਲ ਬਣਾ ਕੇ ਦੇਸ਼ ਦੇ ਆਮ ਆਦਮੀ ਵਾਸਤੇ ਕੀਤਾ ਸੀ, ਉਸ ਦੇ ਮੁਕਾਬਲੇ ‘ਤੇ ਮੈਨੂੰ ਆਪਣਾ ਲੇਖਕ ਦਾ ਕਾਰਜ ਛੋਟਾ ਪ੍ਰਤੀਤ ਹੁੰਦਾ ਸੀ। ਮੈਂ ਮਹਿਸੂਸ ਕਰਦਾ ਸਾਂ ਕਿ ਲਖਬੀਰ ਸਿੰਘ ਵਿਚ ਇਕ ਮਹਾਨ ਇਨਸਾਨ ਵਾਲੇ ਸਭੋ ਗੁਣ ਹਨ।

ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸੀ ਸੁਹਿਰਦ ਲੋਕ, ਸੱਜਣ ਮਿੱਤਰ ਤੇ ਰਿਸ਼ਤੇਦਾਰ ਦੂਰੋਂ-ਦੂਰੋਂ ਪੈਂਡਾ ਤੈਅ ਕਰਕੇ ਆਏ ਸਨ….. ਕਿਹਾ ਮੰਦਭਾਗਾ ਦਿਨ ਸੀ। ਹੋਰ ਸੰਗਤ ਵਿਚ ਮੈਂ ਵੀ ਲਖਬੀਰ ਸਿੰਘ ਆਪਣੇ ਮਿੱਤਰ ਤੇ ਛੋਟੇ ਭਰਾ ਦੀ ਅੰਮਿਤ ਅਰਦਾਸ ਵਿਚ ਖਲੋਤਾ ਸਾਂ। ਕਈ ਵਾਰ ਸ਼ਬਦ ਸਾਥ ਨਹੀਂ ਦਿੰਦੇ ਪਰ ਫਿਰ ਵੀ ਸੰਗਤ ਦੇ ਚਿਹਰੇ ਲਖਬੀਰ ਸਿੰਘ ਲਈ ਕਹਿ ਰਹੇ ਸਨ….।

ਬੁੱਲ੍ਹੇਸ਼ਾਹ ਅਸਾਂ ਮਰਨਾ ਨਾ ਹੀਂ

ਗੋਰ ਪਿਆ ਕੋਈ ਹੋਰ।

Tags:

Leave a Reply